ਫ਼ਿਲਮ ‘ਦੰਗਲ’ ਤੋਂ ਮਸ਼ਹੂਰ ਹੋਈ ਜ਼ਾਇਰਾ ਵਸੀਮ ਨੇ ਬਾਲੀਵੁੱਡ ਨੂੰ ਕਿਹਾ ‘ਅਲਵਿਦਾ’ , ਦੱਸਿਆ ਇਹ ਕਾਰਨ

Indian actress Zaira Wasim' Goodbye' to Bollywood
ਫ਼ਿਲਮ ‘ਦੰਗਲ’ ਤੋਂ ਮਸ਼ਹੂਰ ਹੋਈ ਜ਼ਾਇਰਾ ਵਸੀਮ ਨੇ ਬਾਲੀਵੁੱਡ ਨੂੰ ਕਿਹਾ ‘ਅਲਵਿਦਾ’ , ਦੱਸਿਆ ਇਹ ਕਾਰਨ

ਫ਼ਿਲਮ ‘ਦੰਗਲ’ ਤੋਂ ਮਸ਼ਹੂਰ ਹੋਈ ਜ਼ਾਇਰਾ ਵਸੀਮ ਨੇ ਬਾਲੀਵੁੱਡ ਨੂੰ ਕਿਹਾ ‘ਅਲਵਿਦਾ’ , ਦੱਸਿਆ ਇਹ ਕਾਰਨ:ਨਵੀਂ ਦਿੱਲੀ : ਬਾਲੀਵੁੱਡ ਦੀ ਫ਼ਿਲਮ ‘ਦੰਗਲ’ ਤੋਂ ਮਸ਼ਹੂਰ ਹੋਈ ਜ਼ਾਇਰਾ ਵਸੀਮ ਨੇ ਆਪਣੇ ਕਰੀਅਰ ਨਾਲ ਜੁੜਿਆ ਇਕ ਅਜਿਹਾ ਐਲਾਨ ਕਰ ਦਿੱਤਾ ਹੈ ,ਜਿਸ ਨੂੰ ਸੁਣ ਕੇ ਹਰ ਕੋਈ ਹੈਰਾਨ ਰਹਿ ਗਿਆ ਹੈ। ਨੈਸ਼ਨਲ ਅਵਾਰਡ ਜੇਤੂ ਜ਼ਾਇਰਾ ਵਸੀਮ ਨੇ ਆਪਣੇ ਇੰਸਟਾਗ੍ਰਾਮ ‘ਤੇ ਇਕ ਪੋਸਟ ਸ਼ੇਅਰ ਕੀਤੀ ਹੈ, ਜਿਸ ‘ਚ ਉਨ੍ਹਾਂ ਨੇ ਹਮੇਸ਼ਾ ਲਈ ਐਕਟਿੰਗ ਛੱਡਣ ਦਾ ਐਲਾਨ ਕਰ ਦਿੱਤਾ ਹੈ।

Indian actress Zaira Wasim' Goodbye' to Bollywood
ਫ਼ਿਲਮ ‘ਦੰਗਲ’ ਤੋਂ ਮਸ਼ਹੂਰ ਹੋਈ ਜ਼ਾਇਰਾ ਵਸੀਮ ਨੇ ਬਾਲੀਵੁੱਡ ਨੂੰ ਕਿਹਾ ‘ਅਲਵਿਦਾ’ , ਦੱਸਿਆ ਇਹ ਕਾਰਨ

ਜ਼ਾਇਰਾ ਨੇ ਇੰਸਟਾਗ੍ਰਾਮ ‘ਤੇ ਇੱਕ ਪੋਸਟ ਜ਼ਰੀਏ ਦੱਸਿਆ ਹੈ ਕਿ ਉਹ ਬਾਲੀਵੁੱਡ ਇੰਡਸਟਰੀ ਛੱਡਣ ਦਾ ਮਨ ਬਣਾ ਚੁੱਕੀ ਹੈ ਤੇ ਹੁਣ ਉਹ ਐਕਟਿੰਗ ਨਹੀਂ ਕਰੇਗੀ। ਜ਼ਾਇਰਾ ਦੀ ਇਹ ਪੋਸਟ ਸਾਹਮਣੇ ਆਉਂਦੇ ਹੀ ਸੋਸ਼ਲ ਮੀਡੀਆ ‘ਤੇ ਸਨਸਨੀ ਫੈਲ ਗਈ ਹੈ।ਰਾਸ਼ਟਰੀ ਪੁਰਸਕਾਰ ਜਿੱਤਣ ਵਾਲੀ ਜ਼ਾਇਰਾ ਦੀ ਇਸ ਪੋਸਟ ਤੋਂ ਪ੍ਰਸ਼ੰਸਕ ਕਾਫ਼ੀ ਸਦਮੇ ਵਿੱਚ ਹਨ।ਕੁਝ ਪ੍ਰਸ਼ੰਸਕ ਉਨ੍ਹਾਂ ਦੇ ਇਸ ਫ਼ੈਸਲੇ ਦੀ ਹਮਾਇਤ ਕਰ ਰਹੇ ਹਨ ਪਰ ਕੁਝ ਪ੍ਰਸ਼ੰਸਕਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਇੰਝ ਨਹੀਂ ਕਰਨਾ ਚਾਹੀਦਾ ਸੀ।

Indian actress Zaira Wasim' Goodbye' to Bollywood
ਫ਼ਿਲਮ ‘ਦੰਗਲ’ ਤੋਂ ਮਸ਼ਹੂਰ ਹੋਈ ਜ਼ਾਇਰਾ ਵਸੀਮ ਨੇ ਬਾਲੀਵੁੱਡ ਨੂੰ ਕਿਹਾ ‘ਅਲਵਿਦਾ’ , ਦੱਸਿਆ ਇਹ ਕਾਰਨ

ਇਸ ਦੌਰਾਨ ਜ਼ਾਇਰਾ ਨੇ ਆਪਣੀ ਪੋਸਟ ‘ਚ ਲਿਖਿਆ, ‘5 ਸਾਲ ਪਹਿਲਾਂ ਮੈਂ ਜੋ ਫ਼ੈਸਲਾ ਲਿਆ ਸੀ ਉਸ ਨੇ ਮੇਰੀ ਜ਼ਿੰਦਗੀ ਬਦਲ ਦਿੱਤੀ ,ਮੈਂ ਬਾਲੀਵੁੱਡ ‘ਚ ਕਦਮ ਰੱਖਿਆ। ਮੈਨੂੰ ਖ਼ੂਬ ਪਛਾਣ ਮਿਲੀ, ਲੋਕਾਂ ਨੇ ਮੈਨੂੰ ਬੇਹੱਦ ਪਸੰਦ ਕੀਤਾ, ਇੱਥੇ ਤੱਕ ਕਿ ਯੂਥ ਲਈ ਮੈਂ ਰੋਲ ਮਾਡਲ ਬਣ ਗਈ ਪਰ ਪੰਜ ਸਾਲ ਪੂਰੇ ਹੋਣ ਤੋਂ ਬਾਅਦ ਮੈਂ ਹੁਣ ਇਹ ਕਹਿਣਾ ਚਾਹੁੰਦੀ ਹਾਂ ਕਿ ਮੈਂ ਆਪਣੀ ਪਛਾਣ ਤੋਂ ਖੁਸ਼ ਨਹੀਂ ਹਾਂ। ਮੈਂ ਕਬੂਲ ਕਰਨਾ ਚਾਹੁੰਦੀ ਹਾਂ ਕਿ ਮੈਂ ਆਪਣੇ ਕੰਮ ਤੋਂ ਖ਼ੁਸ਼ ਨਹੀਂ ਹਾਂ।’

Indian actress Zaira Wasim' Goodbye' to Bollywood
ਫ਼ਿਲਮ ‘ਦੰਗਲ’ ਤੋਂ ਮਸ਼ਹੂਰ ਹੋਈ ਜ਼ਾਇਰਾ ਵਸੀਮ ਨੇ ਬਾਲੀਵੁੱਡ ਨੂੰ ਕਿਹਾ ‘ਅਲਵਿਦਾ’ , ਦੱਸਿਆ ਇਹ ਕਾਰਨ

ਹੋਰ ਖਬਰਾਂ ਪੜ੍ਹਨ ਲਈ ਇਸ ਲਿੰਕ ‘ਤੇ ਕਲਿੱਕ ਕਰੋ :ਨੋਇਡਾ : ਸਪਾ ਸੈਂਟਰ ਦੀ ਆੜ ’ਚ ਚੱਲ ਰਿਹਾ ਸੀ ਦੇਹ ਵਪਾਰ ਦਾ ਧੰਦਾ , 35 ਮੁੰਡੇ -ਕੁੜੀਆਂ ਇਤਰਾਜਯੋਗ ਹਾਲਤ ‘ਚ ਕਾਬੂ

ਉਨ੍ਹਾਂ ਲਿਖਿਆ ਮੇਰੀ ਇਹ ਯਾਤਰਾ ਥਕਾਉਣ ਵਾਲੀ ਰਹੀ, ਇਨ੍ਹਾਂ ਪੰਜਾਂ ਸਾਲਾਂ ‘ਚ ਮੈਂ ਆਪਣੀ ਅੰਤਰ ਆਤਮਾ ਨਾਲ ਲੜਦੀ ਰਹੀ, ਛੋਟੀ ਜਿਹੀ ਜ਼ਿੰਦਗੀ ‘ਚ ਮੈਂ ਇੰਨੀ ਲੰਮੀ ਲੜਾਈ ਨਹੀਂ ਲੜ ਸਕਦੀ।ਇਸ ਲਈ ਮੈਂ ਇਸ ਫੀਲਡ ਤੋਂ ਆਪਣਾ ਰਿਸ਼ਤਾ ਤੋੜ ਰਹੀ ਹਾਂ।ਮੈਂ ਬਹੁਤ ਸੋਚ-ਸਮਝ ਕੇ ਇਹ ਫ਼ੈਸਲਾ ਲਿਆ ਹੈ।’
-PTCNews