ਸੋਸ਼ਲ ਮੀਡੀਆ 'ਤੇ ਛਾਈ ਇਹ ਖੂਬਸੂਰਤ ਮਾਡਲ

By  Joshi February 21st 2018 11:39 AM -- Updated: February 21st 2018 01:01 PM

Himanshi Khurana: ਸੋਸ਼ਲ ਮੀਡੀਆ 'ਤੇ ਛਾਈ ਇਹ ਖੂਬਸੂਰਤ ਮਾਡਲ: ਇੰਟਰਨੈੱਟ ਦੀ ਦੁਨੀਆ 'ਤੇ ਮਲਿਆਲਮ ਅਦਾਕਾਰਾ ਪ੍ਰਿਆ ਪ੍ਰਕਾਸ਼ ਵਾਰੀਅਰ ਨੇ ਸੋਸ਼ਲ ਮੀਡੀਆ 'ਤੇ ਆਪਣੇ ਆਈਬਰੋ ਅਤੇ ਅੱਖਾਂ ਨਾਲ ਰਾਤੋਂ-ਰਾਤ ਸਟਾਰ ਬਣ ਗਈ ਹੈ। ਉਸਨੂੰ ਮਲਿਆਲਮ ਫਿਲਮ ਦੇ ਗਾਣੇ ਨੇ ਉਸ ਨੂੰ ਇੰਟਰਨੈੱਟ ਦੀ ਸੈਨਸੇਸ਼ਨ ਕੁਈਨ ਬਣਾ ਦਿੱਤਾ ਉਸਨੇ ਆਪਣੀਆਂ ਅਦਾਵਾਂ ਨਾਲ ਬਹੁਤ ਲੋਕਾਂ ਨੂੰ ਕੀਲ ਕੇ ਰੱਖਿਆ ਹੈ। ਦੱਸਿਆ ਜਾ ਰਿਹਾ ਹੈ ਕਿ ਕੋਈ ਹੋਰ ਬਿਊਟੀ ਵੀ ਹੈ ਜੋ ਕਿ ਭਾਰਤ ਦੇ ਮਿਲੀਅਨ ਲੋਕਾਂ ਦੇ ਦਿਲਾਂ ਨੂੰ ਆਕਰਸ਼ਿਤ ਕਰ ਰਹੀ ਹੈ, ਜਿਸ ਦਾ ਨਾਂ ਹੈ ਹਿਮਾਂਸ਼ੀ ਖੁਰਾਣਾ ,ਚਾਰਮਿੰਗ ਸਮਾਈਲ ਵਾਲੀ ਹਿਮਾਂਸ਼ੀ ਖੁਰਾਣਾ ਮਸ਼ਹੂਰ ਪੰਜਾਬੀ ਅਦਾਕਾਰਾ ਹੈ ਜੋ ਕਿ ਹੁਣ ਲੋਕਾਂ ਦਾ ਕਰੱਸ਼ ਬਣ ਚੁੱਕੀ ਹੈ।ਉਹਨਾਂ ਦੀਆਂ ਬਹੁਤ ਸਾਰੀਆਂ ਤਸਵੀਰਾਂ ਸੋਸ਼ਲ ਮੀਡੀਆ `ਤੇ ਦੇਖਣ ਨੂੰ ਮਿਲ ਰਹੀਆਂ ਹਨ, ਜੋ ਬਹੁਤ ਹੀ ਸੁੰਦਰ ਅਤੇ ਸਟਾਈਲਿਸ਼ ਹਨ। Himanshi Khurana<" data-captioned width="400" height="400" layout="responsive"> ਹਿਮਾਂਸ਼ੀ ਪੰਜਾਬੀ ਗੀਤਾਂ ਦੇ ਵੀਡੀਓਜ਼ 'ਚ ਮਾਡਲਿੰਗ ਕਰ ਚੁੱਕੀ ਹੈ।ਉਸਨੇ ਸੁਪਰਹਿੱਟ ਪੰਜਾਬੀ ਗੀਤ'ਨਾ ਨਾ ਨਾ ਨਾ' (ਜੇ ਸਟਾਰ), 'ਸੋਚ' (ਹਾਰਡੀ ਸੰਧੂ), 'ਇਨਸੋਮੇਨੀਆ' (ਸਿੱਪੀ ਗਿੱਲ) ਅਤੇ 'ਲਦੇਨ' (ਜੱਸੀ ਗਿੱਲ) ਆਦਿ ਸੁਪਰਹਿੱਟ ਗਾਣਿਆਂ 'ਚ ਆਪਣੀ ਅਦਾਕਾਰੀ ਦੇ ਜਲਵੇ ਬਿਖੇਰ ਚੁੱਕੀ ਹੈ। ਜਿਸ ਕਾਰਨ ਲੱਖਾਂ ਲੋਕਾਂ ਦਾ ਕਰੱਸ਼ ਬਣ ਚੁੱਕੀ ਹੈ। ਲੋਕਾਂ ਨੂੰ ਉਹਨਾਂ ਦੀ ਮਾਡਲਿੰਗ ਬੇਹੱਦ ਪਸੰਦ ਹੈ। —PTC News

Related Post