ਸ੍ਰੀ ਅਨੰਦਪੁਰ ਸਾਹਿਬ ਵਿਖੇ ਹੋਲੇ-ਮਹੱਲੇ ਦਾ ਤੀਜਾ ਦਿਨ, ਸੰਗਤਾਂ ਦਾ ਉਮੜਿਆ ਸੈਲਾਬ (ਤਸਵੀਰਾਂ)

By  Jashan A March 10th 2020 07:58 AM

ਸ੍ਰੀ ਅਨੰਦਪੁਰ ਸਾਹਿਬ: ਖਾਲਸਾ ਪੰਥ ਦੇ ਜਨਮ ਅਸਥਾਨ ਸ੍ਰੀ ਅਨੰਦਪੁਰ ਸਾਹਿਬ ਵਿਖੇ ਹੋਲੇ ਮਹੱਲੇ ਦਾ ਅੱਜ ਤੀਸਰਾ ਦਿਨ ਹੈ। ਜਿਸ ਦੌਰਾਨ ਸੰਗਤਾਂ 'ਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ ਤੇ ਤੜਕਸਾਰ ਤੋਂ ਹੀ ਦੇਸ਼-ਵਿਦੇਸ਼ ਤੋਂ ਵੱਡੀ ਗਿਣਤੀ ‘ਚ ਪਹੁੰਚੀਆਂ ਸੰਗਤਾਂ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ, ਗੁਰਦੁਆਰਾ ਸੀਸ ਗੰਜ ਸਾਹਿਬ, ਗੁਰਦੁਆਰਾ ਭੋਰਾ ਸਾਹਿਬ, ਕਿਲਾ ਅਨੰਦਗੜ੍ਹ ਸਾਹਿਬ, ਕਿਲਾ ਲੋਹਗੜ੍ਹ ਸਾਹਿਬ, ਕਿਲਾ ਹੋਲਗੜ੍ਹ ਸਾਹਿਬ ਸਮੇਤ ਹੋਰ ਗੁਰੂ ਘਰਾਂ 'ਚ ਨਤਮਸਤਕ ਹੋ ਕੇ ਗੁਰੂ ਚਰਨਾਂ 'ਚ ਹਾਜ਼ਰੀ ਲਵਾ ਰਹੀ ਹੈ। Hola Mohalla Third Day Sri Anandpur Sahib ਤੁਹਾਨੂੰ ਦੱਸ ਦੇਈਏ ਕਿ ਹੋਲੇ ਮੁਹੱਲੇ ਨੂੰ ਮੁੱਖ ਰੱਖਦਿਆਂ ਤਖ਼ਤ ਸ੍ਰੀ ਕੇਸ਼ਗੜ੍ਹ ਸਾਹਿਬ ਤੇ ਬਾਕੀ ਗੁਰੂ ਘਰਾਂ ‘ਚ ਅਖੰਡ ਪਾਠ ਸਾਹਿਬ ਦੀ ਹੋਈ ਅਰੰਭਤਾ ਦੇ ਭੋਗ ਅੱਜ ਪਾਏ ਜਾਣਗੇ। ਇਸ ਤੋਂ ਇਲਾਵਾ ਕਈ ਹੋਰ ਪ੍ਰੋਗਰਾਮ ਉਲੀਕੇ ਗਏ ਹਨ। ਹੋਰ ਪੜ੍ਹੋ: ਇਹਨਾਂ ਔਰਤਾਂ ਨੂੰ ਸਲਾਮ, ਘਰ ਦੀ ਜਿੰਮੇਵਾਰੀ ਦੇ ਨਾਲ ਪਰਿਵਾਰ ਲਈ ਰੋਜ਼ੀ-ਰੋਟੀ ਕਮਾਉਂਦੀਆਂ ਨੇ ਇਹ ਮਹਿਲਾਵਾਂ ਇਥੇ ਇਹ ਵੀ ਦੱਸਣਾ ਬੜਾ ਜ਼ਰੂਰੀ ਹੈ ਕਿ ਬੀਤੇ ਦਿਨ ਵੀ ਨਿਹੰਗ ਸਿੰਘਾਂ ਦੀਆਂ ਵੱਖ-ਵੱਖ ਜਥੇਬੰਦੀਆਂ ਹੋਲੇ-ਮਹੱਲੇ ਮੌਕੇ ਆਨੰਦਪੁਰ ਸਾਹਿਬ ਪਹੁੰਚੀਆਂ ਹੋਈਆਂ ਹਨ। ਤਖਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਅੰਮ੍ਰਿਤ ਵੇਲੇ ਤੋਂ ਹੀ ਸੰਗਤਾਂ ਦਾ ਠਾਠਾਂ ਮਾਰਦਾ ਇਕੱਠ ਜੈਕਾਰੇ ਛੱਡਦਾ ਹੋਇਆ ਨਜ਼ਰ ਆ ਰਿਹਾ ਸੀ। Hola Mohalla Third Day Sri Anandpur Sahib ਦੇਸ਼ ਹੀ ਨਹੀਂ ਸਗੋਂ ਵਿਦੇਸ਼ ਤੋਂ ਸੰਗਤਾਂ ਇਸ ਗੁਰੂ ਨਗਰੀ ਪੁੱਜ ਕੇ ਸਿਜਦਾ ਕਰ ਰਹੀਆਂ ਹਨ। ਸਾਰੇ ਗੁਰਦੁਆਰਾ ਸਾਹਿਬਾਨ ਨੂੰ ਰੰਗ-ਬਿਰੰਗੀਆਂ ਦੀਪਮਾਲਾਵਾਂ ਅਤੇ ਲੜੀਆਂ ਨਾਲ ਸਜਾਇਆ ਗਿਆ ਹੈ। Hola Mohalla Third Day Sri Anandpur Sahib ਜ਼ਿਕਰਯੋਗ ਹੈ ਕਿ ਪੀਟੀਸੀ ਨੈਟਵਰਕ ਵੱਲੋਂ ਹੋਲੇ ਮਹੱਲੇ ਦੀ ਵਿਸ਼ੇਸ਼ ਕਵਰੇਜ਼ ਕੀਤੀ ਜਾ ਰਹੀ ਹੈ ਤੇ ਪੀਟੀਸੀ ਸਿਮਰਨ ‘ਤੇ ਰੋਜ਼ਾਨਾ ਸਮਾਗਮਾਂ ਦਾ ਵਿਸ਼ੇਸ਼ ਪ੍ਰਸਾਰਣ ਦਿਖਾਇਆ ਜਾ ਰਿਹਾ ਹੈ, ਜਿਸ ਦੌਰਾਨ ਸੰਗਤਾਂ ਘਰ ਬੈਠੇ ਹੀ ਹੋਲੇ-ਮਹੱਲੇ ਦਾ ਆਨੰਦ ਲੈ ਸਕਣਗੀਆਂ। -PTC News

Related Post