ਹਨੀਪ੍ਰੀਤ ਦੀ ਲੁਕਾ ਛਿਪੀ ਨਹੀਂ ਹੋ ਰਹੀ ਖਤਮ

By  Joshi September 19th 2017 03:52 PM

ਤਾਂ ਇੱਥੇ ਲੁਕੀ ਹੈ ਹਨੀਪ੍ਰੀਤ??

ਗੁਰਮੀਤ ਰਾਮ ਰਹੀਮ ਦੀ ਸਭ ਤੋਂ ਵੱਡੀ ਰਾਜ਼ਦਾਰ ਹਨੀਪ੍ਰੀਤ ਨੂੰ ਨੇਪਾਲ ਵਿੱਚ ਦੇਖਿਆ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਹਨੀਪ੍ਰੀਤ ਨੇਪਾਲ ਦੇ ਇੱਕ ਸ਼ਹਿਰ ਪੋਖਰਾ ਦੇ ਵੱਲ ਨੂੰ ਨਿਕਲ ਗਈ ਹੈ ਅਤੇ ਉਸਦੇ ਨਾਲ ਹੀ ਤਿੰਨ ਗੱਡੀਆਂ ਵੀ ਨਿਕਲੀਆਂ ਹਨ।

honeypreet is hiding in nepal, police investigates to find her!ਨੇਪਾਲ ਪੁਲਿਸ ਦੇ ਸੂਤਰਾਂ ਦੇ ਮੁਤਾਬਿਕ ਹਨੀਪ੍ਰੀਤ ਨੇਪਾਲ ਦੀਆਂ ਪਹਾੜੀਆਂ 'ਚ ਜਾ ਕੇ ਨੇਪਾਲੀ ਪਰਿਵਾਰਾਂ 'ਚ ਹੀ ਵੱਸ ਗਈ ਹੈ।

ਇਹ ਵੀ ਕਿਹਾ ਜਾ ਰਿਹਾ ਹੈ ਕਿ ਨੇਪਾਲ 'ਚ ਵੀ ਵੱਡੀ ਸੰਖਿਆ 'ਚ ਡੇਰਾ ਪ੍ਰੇਮੀ ਲੁਕੇ ਹੋਏ ਹਨ ਅਤੇ ਉਹਨਾਂ ਵਿੱਚ ਉਹ ਆਪਣੇ ਆਪ ਨੂੰ ਮਹਿਫੂਜ਼ ਮਹਿਸੂਸ ਕਰ ਰਹੀ ਹੈ।

honeypreet is hiding in nepal, police investigates to find her!ਉਥੇ ਰਹਿਣ ਸਹਿਣ 'ਚ ਵੀ ਹਨੀਪ੍ਰੀਤ ਮੋਰਾ ਖਰਚਾ ਕਰ ਰਹੀ ਹੈ। ਹਨੀਪ੍ਰੀਤ ਦੇ ਨਾਲ ੪ ਹੋਰ ਲੋਕਾਂ ਦੇ ਹੋਣ ਦਾ ਸ਼ੱਕ ਵੀ ਹੈ।

ਹਨੀਪ੍ਰੀਤ ਦੀ ਤਲਾਸ਼ 'ਚ ਹਰਿਆਣਾ ਪੁਲਿਸ ਦੀਆਂ ਕਈ ਟੀਮਾਂ ਨੇਪਾਲ ਪਹੁੰਚ ਗਈਆਂ ਹਨ। ਇਹਨਾਂ 'ਚੋਂ ਕੁਝ ਤਾਂ ਪੋਖਰਾ ਵੱਲ ਨੂੰ ਵੀ ਗਈਆਂ ਹਨ।ਪੋਖਰਾ ਦੇ ਕੋਲ ਡੇਰਾ ਦਾ ਨਾਮ ਚਰਚਾ ਘਰ ਵੀ ਹੈ, ਇਹ ਵੀ ਕਿਹਾ ਜਾ ਰਿਹਾ ਹੈ।

ਹਰਿਆਣਾ ਪੁਲਿਸ ਨੂੰ ਹਨੀਪ੍ਰੀਤ ਦੀ ਤਲਾਸ਼ ੨੫ ਅਗਸਤ ਨੂੰ ਹੋਏ ਦੰਗਿਆਂ ਦੇ ਸਿਲਸਲੇ 'ਚ ਹੈ।ਹਨੀਪ੍ਰੀਤ ਦੇ ਖਿਲਾਫ ਹਿੰਸਾ ਭੜਕਾਉਣ ਅਤੇ ਡੇਰਾ ਮੁਖੀ ਨੂੰ ਭਜਾਉਣ ਦੀ ਸਾਜਿਸ਼ ਰਚਣ ਦੇ ਵੀ ਆਰੋਪ ਲੱਗੇ ਹਨ।

honeypreet is hiding in nepal, police investigates to find her!ਪੁਲਿਸ ਦੁਆਰਾ ਗ੍ਰਿਫਤਾਰ ਕੀਤੇ ਗਏ ਸੁਰਿੰਦਰ ਧੀਮਾਨ ਇੰਸਾ ਤੋਂ ਪੁੱਛਗਿਛ ਦੌਰਾਨ ਖੁਲਾਸਾ ਹੋਇਆ ਸੀ ਕਿ ਹਨੀਪ੍ਰੀਤ ਦੰਗੇ ਭੜਕਾਉਣ ਦੀ ਸਾਜਿਸ਼ 'ਚ ਸ਼ਾਮਿਲ ਸੀ।

ਹਨੀਪ੍ਰੀਤ ਨੂੰ ਅੰਤਿਮ ਵਾਰ ਰੋਹਤਕ 'ਚ ਦੇਖਿਆ ਗਿਆ ਸੀ।

—PTC News

Related Post