ਨਵੇਂ ਵਰ੍ਹੇ ਵਾਪਰੀ ਘਿਨੌਣੀ ਕਰਤੂਤ, ਛੇ ਸਾਲਾਂ ਬੱਚੀ ਨਾਲ ਕੁਕਰਮ ਕਰਨ ਤੋਂ ਬਾਅਦ ਕੀਤਾ ਕਤਲ

By  Jagroop Kaur January 3rd 2021 04:49 PM -- Updated: January 3rd 2021 05:01 PM

ਬੀਤੇ ਸਾਲ ਜਿਥੇ ਧੀਆਂ ਨਾਲ ਜਬਰ ਜਨਾਹ ਜਿਹੇ ਘਿਨਾਉਣੇ ਅਪਰਾਧ ਹੋਏ ਉਥੇ ਹੀ ਨਵੇਂ ਸਾਲ ਦੀ ਸ਼ੁਰੂਆਤ 'ਚ ਜਲੰਧਰ ਜ਼ਿਲ੍ਹੇ ’ਚੋਂ ਖ਼ੌਫ਼ਨਾਕ ਵਾਰਦਾਤ ਹੋਣ ਦੀ ਖਬਰ ਸਾਹਮਣੇ ਆਈ ਹੈ ਇਥੇ 6 ਸਾਲਾ ਬੱਚੀ ਨਾਲ ਜਬਰ-ਜ਼ਿਨਾਹ ਕਰਨ ਤੋਂ ਬਾਅਦ ਉਸ ਦਾ ਗਲਾ ਘੁੱਟ ਕੇ ਕਤਲ ਕਰ ਦਿੱਤਾ ਗਿਆ। ਮਿਲੀ ਜਾਣਕਾਰੀ ਮੁਤਾਬਕ ਜ਼ਿਲ੍ਹਾ ਦਿਹਾਤੀ ਪੁਲਿਸ ਦੇ ਥਾਣਾ ਪਤਾਰਾ ਦੇ ਅਧੀਨ ਆਉਂਦੇ ਪਿੰਡ ਹਜ਼ਾਰਾ ’ਚੋਂ ਸ਼ਨੀਵਾਰ ਦੇਰ ਸ਼ਾਮ 6 ਸਾਲਾ ਬੱਚੀ ਲਾਪਤਾ ਹੋ ਗਈ ਸੀ। ਉਸ ਦੀ ਲਾਸ਼ ਅੱਜ ਸਵੇਰੇ ਰਾਮਾਮੰਡੀ ਹੁਸ਼ਿਆਰਪੁਰ ਰੋਡ ਸਥਿਤ ਜੌਹਲ-ਬੋਲੀਨਾ ਦੇ ਗੰਨ੍ਹੇ ਦੇ ਖੇਤ ’ਚੋਂ ਬਰਾਮਦ ਕੀਤੀ ਗਈ ਹੈ।6-yr-old raped, murdered in Jalandhar ਹੋਰ ਪੜ੍ਹੋ : ਗਰਭਵਤੀ ਦੇ ਅਪ੍ਰੇਸ਼ਨ ਦੌਰਾਨ ਡਾਕਟਰਾਂ ਨੇ ਵਰਤੀ ਲਾਪਰਵਾਹੀ,ਢਿੱਡ ਚੋਂ ਨਿਕਲਿਆ ਤੌਲੀਆ

ਮੌਕੇ ’ਤੇ ਪਹੁੰਚੇ ਡੀ.ਐੱਸ.ਪੀ. ਆਦਮਪੁਰ ਹਰਿੰਦਰ ਸਿੰਘ ਮਾਨ ਅਤੇ ਐੱਸ.ਐੱਚ.ਓ. ਪਤਾਰਾ ਰਛਪਾਲ ਸਿੰਘ ਸਿੱਧੂ ਨੇ ਬੱਚੀ ਦੀ ਲਾਸ਼ ਨੂੰ ਕਬਜ਼ੇ ’ਚ ਲੈ ਕੇ ਜਾਂਚ ਸ਼ੁਰੂ ਕੀਤੀ। ਜਾਂਚ ’ਚ ਪਤਾ ਲੱਗਾ ਹੈ ਕਿ ਬੱਚੀ ਨੂੰ ਅਗਵਾ ਕਰਨ ਵਾਲੇ 25 ਸਾਲਾ ਦੇ ਸੰਤੋਸ਼ ਨਾਂ ਦੇ ਪ੍ਰਵਾਸੀ ਵਿਅਕਤੀ ਨੇ ਉਸ ਦਾ ਬਲਾਤਕਾਰ ਕਰਨ ਤੋਂ ਬਾਅਦ ਗਲਾ ਘੁੱਟ ਕੇ ਕਤਲ ਕਰ ਦਿੱਤਾ ਅਤੇ ਉਸ ਦੇ ਬਾਅਦ ਉਸ ਦੀ ਲਾਸ਼ ਨੂੰ ਗੰਨੇ ਦੇ ਖੇਤਾਂ ’ਚ ਸੁੱਟ ਦਿੱਤਾ।Hoshiarpur Rape and Murder Case: 6-year-old minor girl was raped in Hoshiarpur while people have been raising voice over rapes in India.ਹੋਰ ਪੜ੍ਹੋ : ਪਿਤਾ ਵੱਲੋਂ ਘਿਨੌਣੀ ਕਰਤੂਤ, 3 ਸਾਲ ਦੀ ਬਾਲੜੀ ਨਾਲ ਕੀਤਾ ਜ਼ਬਰ ਜਿਨਾਹ

ਡੀਐਸਪੀ ਆਦਮਪੁਰ ਨੇ ਦੱਸਿਆ ਕਿ ਵੱਖ-ਵੱਖ ਪੁਲਿਸ ਟੀਮਾਂ ਫਰਾਰ ਮੁਲਜ਼ਮ ਸੰਤੋਸ਼ ਨੂੰ ਫੜਨ ਲਈ ਛਾਪੇਮਾਰੀ ਕਰ ਰਹੀਆਂ ਸਨ ਅਤੇ ਮ੍ਰਿਤਕ ਲੜਕੀ ਦੀ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਭੇਜ ਦਿੱਤਾ ਗਿਆ। ਉਨ੍ਹਾਂ ਦੱਸਿਆ ਕਿ ਮੁਲਜ਼ਮ ਸੰਤੋਸ਼ ਖ਼ਿਲਾਫ਼ ਪਤਾਰਾ ਥਾਣੇ ਵਿੱਚ ਕਤਲ ਅਤੇ ਬਲਾਤਕਾਰ ਦਾ ਕੇਸ ਦਰਜ ਕੀਤਾ ਗਿਆ ਹੈ।ਰਿਸ਼ਤੇ ਹੋਏ ਸ਼ਰਮਸਾਰ, ਕਲਯੁੱਗੀ ਪਿਓ ਵਲੋਂ ਆਪਣੀ 3 ਸਾਲ ਦੀ ਬੱਚੀ ਨਾਲ ਜਬਰ-ਜ਼ਿਨਾਹਇਥੇ ਦੱਸਣਯੋਗ ਹੈ ਕਿ ਪੰਜਾਬ ’ਚ ਬੀਤੇ ਸਾਲ ਜਬਰ-ਜ਼ਿਨਾਹ ਦੀ ਸਭ ਤੋਂ ਦੁੱਖ ਵਾਲੀ ਘਟਨਾ ਦੋਆਬਾ ਦੇ ਜ਼ਿਲ੍ਹਾ ਹੁਸ਼ਿਆਰਪੁਰ ’ਚ ਵਾਪਰੀ ਸੀ, ਜਿੱਥੇ ਦਾਦਾ ਅਤੇ ਪੋਤੇ ਵੱਲੋਂ ਹੈਵਾਨੀਅਤ ਦੀਆਂ ਹੱਦਾਂ ਪਾਰ ਕਰਦੇ ਹੋਏ 6 ਸਾਲਾ ਬੱਚੀ ਨੂੰ ਆਪਣੀ ਹਵਸ ਦਾ ਸ਼ਿਕਾਰ ਬਣਾਇਆ ਗਿਆ। ਹੁਸ਼ਿਆਰਪੁਰ ਵਿਖੇ ਟਾਂਡਾ ਦੇ ਇਕ ਪਿੰਡ ’ਚ 21 ਅਕਤੂਬਰ ਨੂੰ ਇਕ 6 ਸਾਲਾ ਬੱਚੀ ਦੀ ਸੜੀ ਹੋਈ ਲਾਸ਼ ਬਰਾਮਦ ਕੀਤੀ ਗਈ ਸੀ। ਬਾਅਦ ’ਚ ਉਕਤ ਕੁੜੀ ਨਾਲ ਜਬਰ-ਜ਼ਿਨਾਹ ਦੀ ਘਟਨਾ ਹੋਣ ਦੀ ਖ਼ਬਰ ਮਿਲੀ ਸੀ।Father arrested for rape after 14-yr-old reveals horror: 'Could not stand younger sister being abused too' - punjab - Hindustan Times

ਉਕਤ ਬੱਚੀ ਪ੍ਰਵਾਸੀ ਮਜ਼ਦੂਰ ਸੀ, ਜਿਸ ਨੂੰ ਦਾਦੇ ਅਤੇ ਪੋਤੇ ਵੱਲੋਂ ਹਵਸ ਦਾ ਸ਼ਿਕਾਰ ਬਣਾਇਆ ਗਿਆ ਸੀ। ਇੰਨਾ ਹੀ ਨਹੀਂ ਸਗੋਂ ਉਸ ਨਾਲ ਹੈਵਾਨੀਅਤ ਕਰਨ ਤੋਂ ਬਾਅਦ ਉਸ ਮਾਸੂਮ ਨੂੰ ਜ਼ਿਊਂਦਾ ਹੀ ਸਾੜ ਦਿੱਤਾ ਗਿਆ। ਅਜੇ ਤੱਕ ਹੁਸ਼ਿਆਰਪੁਰ ’ਚ ਵਾਪਰੀ 6 ਸਾਲਾ ਬੱਚੀ ਦੀ ਜਬਰ-ਜ਼ਿਨਾਹ ਦੀ ਘਟਨਾ ਨੂੰ ਲੋਕ ਭੁੱਲੇ ਨਹੀਂ ਸਨ ਕਿ ਹੁਣ ਨਵੇਂ ਸਾਲ ਤੀਜੇ ਹੀ ਦਿਨ ਜਲੰਧਰ ’ਚ ਅਜਿਹੀ ਘਟਨਾ ਵਾਪਰ ਗਈ।

Related Post