ਹੁਸ਼ਿਆਰਪੁਰ: ਜਬਰ-ਜਨਾਹ ਮਾਮਲੇ 'ਚ ਅਦਾਲਤ ਵੱਲੋਂ ਦੋਸ਼ੀ ਨੂੰ 20 ਸਾਲ ਦੀ ਸਜ਼ਾ, ਜਾਣੋ ਪੂਰਾ ਮਾਮਲਾ

By  Jashan A January 23rd 2020 02:14 PM

ਹੁਸ਼ਿਆਰਪੁਰ: ਜਬਰ-ਜਨਾਹ ਮਾਮਲੇ 'ਚ ਅਦਾਲਤ ਵੱਲੋਂ ਦੋਸ਼ੀ ਨੂੰ 20 ਸਾਲ ਦੀ ਸਜ਼ਾ, ਜਾਣੋ ਪੂਰਾ ਮਾਮਲਾ,ਹੁਸ਼ਿਆਰਪੁਰ : ਹੁਸ਼ਿਆਰਪੁਰ ਦੇ ਤਲਵਾੜਾ 'ਚ ਜਨਵਰੀ 2019 'ਚ ਇੱਕ 10 ਸਾਲਾ ਬੱਚੀ ਨਾਲ ਜਬਰ-ਜਨਾਹ ਮਾਮਲੇ 'ਚ ਹੁਸ਼ਿਆਰਪੁਰ ਸੈਸ਼ਨ ਕੋਰਟ ਵੱਲੋਂ ਦੋਸ਼ੀ ਨੂੰ 20 ਸਾਲ ਦੀ ਸਜ਼ਾ ਸੁਣਾ ਦਿੱਤੀ ਹੈ। ਇਸ ਦੌਰਾਨ ਅਦਾਲਤ ਨੇ ਦੋਸ਼ੀ ਨੂੰ 80,000 ਰੁਪਏ ਦਾ ਜ਼ੁਰਮਾਨਾ ਵੀ ਲਗਾਇਆ ਹੈ। HSP ਤੁਹਾਨੂੰ ਦੱਸ ਦੇਈਏ ਕਿ ਤਲਵਾੜਾ 'ਚ 23 ਜਨਵਰੀ 2019 ਨੂੰ 10 ਸਾਲਾ ਬੱਚੀ ਨੂੰ ਨਸ਼ੇ ਦੀ ਓਵਰਡੋਜ਼ ਦੇ ਕੇ ਜਬਰ-ਜਨਾਹ ਕੀਤਾ ਗਿਆ ਸੀ। ਜਿਸ ਦੌਰਾਨ ਮੁਲਜ਼ਮ ਅਜਿਤ ਕੁਮਾਰ ਉਰਫ ਜੀਤਾ 'ਤੇ ਮਾਮਲਾ ਦਰਜ ਕੀਤਾ ਗਿਆ ਸੀ। ਹੋਰ ਪੜ੍ਹੋ: ਬਿਹਾਰ ਵਿਚ ਜ਼ਬਰਦਸਤੀ ਵਿਆਹ ਲਈ 3400 ਤੋਂ ਵੱਧ ਲਾੜਿਆਂ ਨੂੰ ਕੀਤਾ ਅਗਵਾ HSPਜਿਸ ਦੇ ਚਲਦੇ ਹੁਸ਼ਿਆਰਪੁਰ ਕੋਰਟ 'ਚ ਸੈਸ਼ਨ ਜੱਜ ਨੀਲਮ ਅਰੋੜਾ ਦੀ ਅਦਾਲਤ 'ਚ ਫਾਸਟ ਟਰੈਕ ਚਲਾਇਆ ਗਿਆ ਸੀ ਅਤੇ ਸਾਰੀਆਂ ਕਾਰਵਾਈਆਂ ਮਗਰੋਂ ਅੱਜ ਮੁਲਜ਼ਮ ਨੂੰ ਦੋਸ਼ੀ ਕਰਾਰ ਦੇ ਕੇ ਸੁਣਵਾਈ ਕੀਤੀ ਗਈ ਤੇ ਦੋਸ਼ੀ ਨੂੰ 20 ਸਾਲ ਦੀ ਸਜ਼ਾ ਸੁਣਾਈ ਗਈ ਹੈ। -PTC News

Related Post