ਹੁਸ਼ਿਆਰਪੁਰ :ਨਾਬਾਲਗ ਪ੍ਰੇਮੀ ਜੋੜੇ ਨੇ ਰੇਲ ਗੱਡੀ ਹੇਠਾਂ ਆ ਕੇ ਕੀਤੀ ਖ਼ੁਦਕੁਸ਼ੀ

By  Shanker Badra September 4th 2018 07:19 PM -- Updated: September 4th 2018 07:21 PM

ਹੁਸ਼ਿਆਰਪੁਰ :ਨਾਬਾਲਗ ਪ੍ਰੇਮੀ ਜੋੜੇ ਨੇ ਰੇਲ ਗੱਡੀ ਹੇਠਾਂ ਆ ਕੇ ਕੀਤੀ ਖ਼ੁਦਕੁਸ਼ੀ:ਨਾਬਾਲਗ ਪ੍ਰੇਮੀ ਜੋੜੇ ਵੱਲੋਂ ਰੇਲ ਗੱਡੀ ਹੇਠਾਂ ਆ ਕੇ ਖ਼ੁਦਕੁਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ।ਜਾਣਕਾਰੀ ਅਨੁਸਾਰ ਅੱਜ ਸਵੇਰੇ ਜਲੰਧਰ-ਹੁਸ਼ਿਆਰਪੁਰ ਰੇਲਵੇ ਟਰੈਕ 'ਤੇ ਪਿੱਪਲਵਾਲਾਂ ਪਿੰਡ ਨੇੜੇ ਨਾਬਾਲਗ ਸਕੂਲੀ ਵਿਦਿਆਰਥੀ-ਵਿਦਿਆਰਥਣ ਨੇ ਹੁਸ਼ਿਆਰਪੁਰ ਤੋਂ ਜਲੰਧਰ ਜਾ ਰਹੀ ਟਰੇਨ ਹੇਠਾਂ ਆ ਕੇ ਖੁਦਕੁਸ਼ੀ ਕਰ ਲਈ ਹੈ। ਮ੍ਰਿਤਕ ਲੜਕੇ ਦੀ ਪਹਿਚਾਣ ਕ੍ਰਿਸ਼ਨ ਕੁਮਾਰ ਵਾਸੀ ਮੁਹੱਲਾ ਰਾਮ ਨਗਰ ਅਤੇ ਲੜਕੀ ਦੀ ਪਹਿਚਾਣ ਮਨਪ੍ਰੀਤ ਵਾਸੀ ਮੁਹੱਲਾ ਕੀਰਤੀ ਨਗਰ, ਹੁਸ਼ਿਆਰਪੁਰ ਵਜੋਂ ਹੋਈ।ਇਸ ਮੌਕੇ 'ਤੇ ਐਸ.ਐਚ.ਓ. ਰੇਲਵੇ ਪੁਲਿਸ ਜਲੰਧਰ ਬਲਦੇਵ ਸਿੰਘ ਨੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਜ਼ਿਕਰਯੋਗ ਹੈ ਕਿ ਕ੍ਰਿਸ਼ਨ ਕੁਮਾਰ 10ਵੀਂ ਅਤੇ ਮਨਪ੍ਰੀਤ 9ਵੀਂ ਜਮਾਤ ਦੀ ਵਿਦਿਆਰਥਣ ਸੀ। -PTCNews

Related Post