ਕਾਂਗਰਸੀ ਵਿਧਾਇਕ ਨੇ ਕੀਤੀ ਚੋਣ ਜ਼ਾਬਤੇ ਦੀ ਉਲੰਘਣਾ, ਸਿਆਸਤ ਲਈ ਵਰਤੀਆਂ ਫੌਜੀ ਜਵਾਨਾਂ ਦੀਆਂ ਤਸਵੀਰਾਂ

By  Jashan A March 14th 2019 02:13 PM -- Updated: March 14th 2019 02:54 PM

ਕਾਂਗਰਸੀ ਵਿਧਾਇਕ ਨੇ ਕੀਤੀ ਚੋਣ ਜ਼ਾਬਤੇ ਦੀ ਉਲੰਘਣਾ, ਸਿਆਸਤ ਲਈ ਵਰਤੀਆਂ ਫੌਜੀ ਜਵਾਨਾਂ ਦੀਆਂ ਤਸਵੀਰਾਂ,ਹੁਸ਼ਿਆਰਪੁਰ: ਬੀਤੇ ਐਤਵਾਰ ਭਾਰਤੀ ਚੋਣ ਕਮਿਸ਼ਨ ਵੱਲੋਂ ਲੋਕ ਸਭਾ ਚੋਣਾਂ ਦੀਆਂ ਤਾਰੀਖਾਂ ਦਾ ਐਲਾਨ ਕਰ ਦਿੱਤਾ ਹੈ। ਜਿਸ ਦੌਰਾਨ ਪੰਜਾਬ 'ਚ 7ਵੇਂ ਪੜਾਅ 'ਚ ਯਾਨੀ ਕਿ 19 ਮਈ ਨੂੰ ਵੋਟਾਂ ਪਾਈਆਂ ਜਾਣਗੀਆਂ। ਜਿਸ ਦੇ ਨਤੀਜੇ 23 ਮਈ ਨੂੰ ਐਲਾਨੇ ਜਾਣਗੇ। ਲੋਕ ਸਭਾ ਚੋਣਾਂ ਦੀਆਂ ਤਰੀਕਾਂ ਦਾ ਐਲਾਨ 10 ਮਾਰਚ ਨੂੰ ਹੁੰਦੇ ਸਾਰ ਹੀ ਪੂਰੇ ਦੇਸ਼ ਭਰ 'ਚ ਆਦਰਸ਼ ਚੋਣ ਜ਼ਾਬਤਾ ਲਗਾ ਦਿੱਤੀ ਗਈ।

ਚੋਣ ਜ਼ਾਬਤਾ ਲਾਗੂ ਹੋਏ ਨੂੰ ਅਜੇ ਤਿੰਨ ਦਿਨ ਹੀ ਹੋਏ ਹਨ ਕਿ ਇਨ੍ਹਾਂ ਦਿਨਾਂ 'ਚ ਚੋਣ ਜ਼ਾਬਤਾ ਦਾ ਉਲੰਘਣ ਕਰਨ ਦੇ ਮਾਮਲੇ ਵੀ ਸਾਹਮਣੇ ਆਉਣ ਲੱਗੇ ਹਨ।

ਹੋਰ ਪੜ੍ਹੋ:ਕੇਰਲਾ ‘ਚ ਹੜ੍ਹਾਂ ਦੇ ਕਹਿਰ ਕਾਰਨ ਹੋਈਆਂ 29 ਮੌਤਾਂ ,54000 ਲੋਕ ਹੋਏ ਬੇਘਰ

ਜਿਸ ਦਾ ਤਾਜ਼ਾ ਮਾਮਲਾ ਹੁਸ਼ਿਆਰਪੁਰ ਤੋਂ ਸਾਹਮਣੇ ਆਇਆ ਹੈ, ਜਿੱਥੇ ਕਾਂਗਰਸੀ ਵਿਧਾਇਕ ਨੇ ਫੌਜੀਆਂ ਦੀ ਤਸਵੀਰ ਦੇ ਨਾਲ ਕੈਪਟਨ ਅਮਰਿੰਦਰ ਸਿੰਘ ਦੀ ਲੱਗੀ ਤਸਵੀਰ ਵਾਲਾ ਹੋਰਡਿੰਗ ਲਗਾ ਦਿੱਤਾ।

ਦਰਅਸਲ ਵਿਧਾਇਕ ਡਾ. ਰਾਜ ਕੁਮਾਰ ਅਤੇ ਕੈਪਟਨ ਅਮਰਿੰਦਰ ਸਿੰਘ ਦਾ ਇੱਕ ਫਲੈਕਸ ਲੱਗਿਆ ਹੈ, ਜਿਸ 'ਚ ਕੈਪਟਨ ਸਰਹੱਦ 'ਤੇ ਡਟੇ ਜਵਾਨਾਂ ਦੀ ਹੌਂਸਲਾ ਅਫਜ਼ਾਈ ਕਰਦੇ ਦਿਖਾਈ ਦੇ ਰਹੇ ਹਨ।

-PTC News

Related Post