ਅਣਪਛਾਤਿਆਂ ਨੇ ਮਹਿਲਾ ਡਾਕਟਰ ਨਾਲ ਕੀਤਾ ਜਬਰ ਜ਼ਨਾਹ , ਫਿਰ ਕਤਲ ਕਰ ਸਾੜੀ ਲਾਸ਼

By  Jashan A November 29th 2019 04:28 PM

ਅਣਪਛਾਤਿਆਂ ਨੇ ਮਹਿਲਾ ਡਾਕਟਰ ਨਾਲ ਕੀਤਾ ਜਬਰ ਜ਼ਨਾਹ , ਫਿਰ ਕਤਲ ਕਰ ਸਾੜੀ ਲਾਸ਼,ਨਵੀਂ ਦਿੱਲੀ: ਤੇਲੰਗਾਨਾ ਦੀ ਰਾਜਧਾਨੀ ਹੈਦਰਾਬਾਦ ਤੋਂ ਅਜਿਹਾ ਮਾਮਲਾ ਸਾਹਮਣੇ ਆਇਆ ਹੈ, ਜਿਸ ਨੂੰ ਸੁਣ ਤੁਹਾਡੇ ਵੀ ਹੋਸ਼ ਉੱਡ ਜਾਣਗੇ। ਦਰਅਸਲ, ਅਣਪਛਾਤਿਆਂ ਨੇ ਇਥੇ ਇੱਕ ਮਹਿਲਾ ਡਾਕਟਰ ਨੂੰ ਜ਼ਿੰਦਾ ਸਾੜ ਦਿੱਤਾ ਗਿਆ ਹੈ। ਮੀਡੀਆ ਰਿਪੋਰਟਾਂ ਮੁਤਾਬਕ 27 ਸਾਲਾ ਮਹਿਲਾ ਡਾਕਟਰ ਨਾਲ ਰੇਪ ਕਰਨ ਤੋਂ ਬਾਅਦ ਉਸ ਦਾ ਕਤਲ ਕਰ ਦਿੱਤਾ ਗਿਆ। ਮਿਲੀ ਜਾਣਕਾਰੀ ਮੁਤਾਬਕ ਮਹਿਲਾ ਡਾਕਟਰ ਰਾਤ ਨੂੰ ਆਪਣੇ ਘਰ ਜਾ ਰਹੀ ਸੀ, ਇਸੇ ਦੌਰਾਨ ਰਸਤੇ 'ਚ ਉਸ ਦੀ ਸਕੂਟੀ ਪੰਚਰ ਹੋ ਗਈ ਸੀ। ਹੋਰ ਪੜ੍ਹੋ: ਰੋਡ ਰੇਜ਼ ਮਾਮਲਾ: ਨਵਜੋਤ ਸਿੱਧੂ 'ਤੇ ਅਦਾਲਤ ਨੇ ਫੈਸਲਾ ਸੁਰੱਖਿਅਤ ਰੱਖਿਆ ਦੱਸਿਆ ਜਾ ਰਿਹਾ ਹੈ ਕਿ ਮੁਲਜ਼ਮ ਸਕੂਟੀ ਨੂੰ ਲੈ ਕੇ ਗਏ ਅਤੇ ਥੋੜ੍ਹੀ ਦੇਰ ਬਾਅਦ ਵਾਪਸ ਆਏ। ਉਨ੍ਹਾਂ ਨੇ ਕਿਹਾ ਕਿ ਪੰਚਰ ਠੀਕ ਕਰਨ ਦੀ ਦੁਕਾਨ ਬੰਦ ਹੈ। ਉਨ੍ਹਾਂ ਨੇ ਮਹਿਲਾ ਡਾਕਟਰ ਨੂੰ ਕਿਹਾ ਕਿ ਉਹ ਉਨ੍ਹਾਂ ਦੀ ਗੱਡੀ ਨੂੰ ਦੂਜੀ ਦੁਕਾਨ ਤੱਕ ਲਿਜਾਉਣ 'ਚ ਮਦਦ ਕਰ ਦੇਣਗੇ। ਇਹ ਲੋਕ ਥੋੜ੍ਹੀ ਦੂਰ ਗਏ ਅਤੇ ਸੁੰਨਸਾਨ ਜਗ੍ਹਾ 'ਤੇ ਪਹੁੰਚਣ 'ਤੇ ਘਟਨਾ ਨੂੰ ਅੰਜਾਮ ਦਿੱਤਾ। ਪੀੜਤਾ ਦੀ ਭੈਣ ਨੇ ਵੀ ਇਸ ਪੂਰੀ ਘਟਨਾ ਦੀ ਪੁਸ਼ਟੀ ਕੀਤੀ ਹੈ। Rapeਮ੍ਰਿਤਕਾ ਦੀ ਭੈਣਦਾ ਕਹਿਣਾ ਹੈ ਕਿ ,''ਮੇਰੀ ਭੈਣ ਨੇ ਮੈਨੂੰ ਰਾਤ 9.22 ਵਜੇ ਫੋਨ ਕੀਤਾ ਸੀ। ਮੇਰੀ ਭੈਣ ਨੇ ਕਿਹਾ ਸੀ ਕਿ ਉਹ ਬਹੁਤ ਡਰ ਰਹੀ ਹੈ। ਇਸ ਲਈ ਮੈਂ ਉਸ ਨੂੰ ਕਿਹਾ ਸੀ ਕਿ ਉਹ ਟੋਲ ਪਲਾਜ਼ਾ ਕੋਲ ਚੱਲੀ ਜਾਵੇ ਅਤੇ ਸੁਰੱਖਿਅਤ ਰਹੇ।'' ਇਸ ਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ ਮੌਕੇ 'ਤੇ ਪਹੁੰਚੀ ਪੁਲਿਸ ਨੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਿਸ ਨੇ ਮਾਮਲੇ ਦੀ ਜਾਂਚ ਲਈ 10 ਟੀਮਾਂ ਬਣਾਈਆਂ ਹਨ। -PTC News

Related Post