ਸਾਵਧਾਨ ! ਆਈਫੋਨ 'ਤੇ ਵਟਸਐਪ ਚਲਾਉਣ ਵਾਲਿਆਂ ਨੂੰ ਕਰਨਾ ਹੋਵੇਗਾ ਇਸ ਮੁਸ਼ਕਿਲ ਦਾ ਸਾਹਮਣਾ

By  Shanker Badra August 7th 2018 01:59 PM

ਸਾਵਧਾਨ ! ਆਈਫੋਨ 'ਤੇ ਵਟਸਐਪ ਚਲਾਉਣ ਵਾਲਿਆਂ ਨੂੰ ਕਰਨਾ ਹੋਵੇਗਾ ਇਸ ਮੁਸ਼ਕਿਲ ਦਾ ਸਾਹਮਣਾ:ਹੁਣ ਆਈਫੋਨ 'ਤੇ ਵਟਸਐਪ ਚਲਾਉਣ ਵਾਲਿਆਂ ਨੂੰ ਵੀ ਮੁਸ਼ਕਿਲ ਦਾ ਸਾਹਮਣਾ ਕਰਨਾ ਹੋਵੇਗਾ ,ਕਿਉਂਕਿ ਵਟਸਐਪ ਨੇ ਇੱਕ ਵੱਡਾ ਝਟਕਾ ਦਿੱਤਾ ਹੈ।ਜਾਣਕਾਰੀ ਅਨੁਸਾਰ ਭਾਰਤ 'ਚ ਫੇਕ ਖ਼ਬਰਾਂ ਦੇ ਵਧਦੇ ਰੁਝਾਨ ਨੂੰ ਰੋਕਣ ਦੇ ਲਈ ਵਟਸਐਪ ਨੇ ਇੱਕ ਅਜਿਹਾ ਫੀਚਰ ਲਿਆਂਦਾ ਹੈ ਕਿ ਆਈਫੋਨ ਯੂਜਰਜ਼ ਹੁਣ ਵਟਸਐਪ 'ਤੇ ਕੋਈ ਵੀ ਮੈਸੇਜ ਸਿਰਫ ਪੰਜ ਵਾਰ ਹੀ ਅੱਗੇ ਭੇਜ ਸਕਦੇ ਹਨ। ਦੱਸ ਦੇਈਏ ਕਿ ਫੀਚਰ ਨੂੰ ਕਈ ਦਿਨਾਂ ਤੱਕ ਟੈਸਟ ਕਰਨ ਤੋਂ ਬਾਅਦ IOS ਯੂਜਰਜ਼ ਲਈ ਲਾਗੂ ਕੀਤਾ ਗਿਆ ਹੈ।ਜਿਸ ਦੇ ਲਈ ਯੂਜਰਜ਼ ਆਪਣੇ ਐਪ ਨੂੰ ਵਟਸਐਪ ਦੇ ਐਪਲ ਸਟੋਰ ਤੋਂ ਅਪਡੇਟ ਕਰ ਸਕਦੇ ਹਨ। ਦੱਸਿਆ ਜਾਂਦਾ ਹੈ ਕਿ ਵਟਸਐਪ ਨੇ ਪਿਛਲੇ ਮਹੀਨੇ ਫੇਕ ਖ਼ਬਰਾਂ ਨੂੰ ਰੋਕਣ ਲਈ ਇੱਕ ਖੋਜ ਫੀਚਰ ਵੀ ਜਾਰੀ ਕੀਤਾ ਸੀ।ਇਸ ਦੀ ਮਦਦ ਨਾਲ ਯੂਜਰ ਆਪਣੇ ਕੋਲ ਆਏ ਕਿਸੇ ਵੀ ਮੈਸੇਜ ਨੂੰ ਖੋਲ੍ਹ ਕੇ ਇਹ ਜਾਣ ਸਕਦਾ ਹੈ ਕਿ ਆਇਆ ਹੋਇਆ ਲਿੰਕ ਸਹੀ ਹੈ ਜਾਂ ਗਲਤ। -PTCNews

Related Post