IG ਪਰਮਰਾਜ ਉਮਰਾਨੰਗਲ ਮਾਮਲੇ 'ਤੇ ਹੁਣ 11 ਅਪ੍ਰੈਲ ਨੂੰ ਹੋਵੇਗੀ ਸੁਣਵਾਈ

By  Jashan A April 9th 2019 12:23 PM

IG ਪਰਮਰਾਜ ਉਮਰਾਨੰਗਲ ਮਾਮਲੇ 'ਤੇ ਹੁਣ 11 ਅਪ੍ਰੈਲ ਨੂੰ ਹੋਵੇਗੀ ਸੁਣਵਾਈ,ਚੰਡੀਗੜ੍ਹ: ਪੰਜਾਬ ਦੇ ਸਾਬਕਾ ਆਈ. ਜੀ. ਪਰਮਰਾਜ ਸਿੰਘ ਉਮਰਾਨੰਗਲ ਨੂੰ ਮਿਲੀ ਬਲੈਂਕੇਟ ਬੇਲ ਦੇ ਆਰਡਰ ਰੀਕਾਲ ਕਰਨ ਦੀ ਪੰਜਾਬ ਸਰਕਾਰ ਦੀ ਅਰਜ਼ੀ 'ਤੇ ਪੰਜਾਬ ਤੇ ਹਰਿਆਣਾ ਹਾਈਕੋਰਟ 'ਚ ਸੁਣਵਾਈ ਹੋਈ। [caption id="attachment_280482" align="aligncenter" width="300"]ig IG ਪਰਮਰਾਜ ਉਮਰਾਨੰਗਲ ਮਾਮਲੇ 'ਤੇ ਹੁਣ 11 ਅਪ੍ਰੈਲ ਨੂੰ ਹੋਵੇਗੀ ਸੁਣਵਾਈ[/caption] ਸੁਣਵਾਈ ਦੌਰਾਨ ਹਾਈਕੋਰਟ ਵਲੋਂ ਇਸ ਸਬੰਧੀ ਜਵਾਬ-ਤਲਬ ਕੀਤਾ ਗਿਆ ਹੈ ਅਤੇ ਇਸ ਮਾਮਲੇ ਦੀ ਅਗਲੀ ਸੁਣਵਾਈ 11 ਅਪ੍ਰੈਲ ਨੂੰ ਹੋਣੀ ਤੈਅ ਕੀਤੀ ਹੈ। ਹੋਰ ਪੜ੍ਹੋ:ਬੱਚਿਆਂ ਸਮੇਤ ਵਿਅਕਤੀ ਨੇ ਟਰੇਨ ਅੱਗੇ ਮਾਰੀ ਛਾਲ, ਹੋਈ ਮੌਤ, ਦੇਖੋ ਤਸਵੀਰਾਂ ਤੁਹਾਨੂੰ ਦੱਸ ਦੇਈਏ ਕਿ ਪਿਛਲੀ ਸੁਣਵਾਈ 'ਤੇ ਆਈ. ਜੀ. ਪਰਮਰਾਜ ਸਿੰਘ ਉਮਰਾਨੰਗਲ ਦੀ ਪਤਨੀ ਅਤੇ ਜਸਟਿਸ 'ਚ ਇਸ ਗੱਲ ਨੂੰ ਲੈ ਕੇ ਬਹਿਸ ਹੋ ਗਈ ਸੀ ਕਿ ਕੇਸ ਨੂੰ ਜਲਦੀ ਨਹੀਂ ਸੁਣਿਆ ਜਾ ਰਿਹਾ ਅਤੇ ਉਹਨਾਂ ਨੂੰ ਅਣਦੇਖਿਆ ਕੀਤਾ ਜਾ ਰਿਹਾ ਹੈ। [caption id="attachment_280481" align="aligncenter" width="300"]ig IG ਪਰਮਰਾਜ ਉਮਰਾਨੰਗਲ ਮਾਮਲੇ 'ਤੇ ਹੁਣ 11 ਅਪ੍ਰੈਲ ਨੂੰ ਹੋਵੇਗੀ ਸੁਣਵਾਈ[/caption] ਜਿਸ ਤੋਂ ਬਾਅਦ ਇਹ ਮਾਮਲਾ ਚੀਫ ਜਸਟਿਸ ਕੋਲ ਗਿਆ ਸੀ ਅਤੇ ਚੀਫ ਨੇ ਇਹ ਕੇਸ ਜਸਟਿਸ ਰਾਜ ਸ਼ੇਖਰ ਅਟਾਰੀ ਨੂੰ ਸੁਣਨ ਲਈ ਭੇਜ ਦਿੱਤਾ ਸੀ। -PTC News

Related Post