ਬੱਚਿਆਂ ਸਮੇਤ ਵਿਅਕਤੀ ਨੇ ਟਰੇਨ ਅੱਗੇ ਮਾਰੀ ਛਾਲ, ਹੋਈ ਮੌਤ, ਦੇਖੋ ਤਸਵੀਰਾਂ

ਬੱਚਿਆਂ ਸਮੇਤ ਵਿਅਕਤੀ ਨੇ ਟਰੇਨ ਅੱਗੇ ਮਾਰੀ ਛਾਲ, ਹੋਈ ਮੌਤ, ਦੇਖੋ ਤਸਵੀਰਾਂ,ਬਟਾਲਾ: ਬਟਾਲਾ ਤੋਂ ਇੱਕ ਦਿਲ ਨੂੰ ਦਹਿਲਾ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ, ਜਿਥੇ ਕਾਲਾ ਨੰਗਲ ਫਾਟਕ ਦੇ ਨਜ਼ਦੀਕ ਇਕ ਵਿਅਕਤੀ ਵਲੋਂ ਆਪਣੇ ਬੱਚਿਆਂ ਸਮੇਤ ਟਰੇਨ ਅੱਗੇ ਛਾਲ ਮਾਰ ਕੇ ਖੁਦਕੁਸ਼ੀ ਕਰ ਲਈ। ਜਿਸ ਦੌਰਾਨ ਵਿਅਕਤੀ ਅਤੇ ਉਸ ਦੇ ਮੁੰਡੇ ਦੀ ਮੌਤ ਹੋ ਜਦਕਿ ਬੱਚੀ ਗੰਭੀਰ ਜ਼ਖਮੀ ਹੈ।

ਇਸ ਸੰਬੰਧੀ ਜਾਣਕਾਰੀ ਦਿੰਦਿਆਂ ਮ੍ਰਿਤਕ ਦੀ ਪਤਨੀ ਰਮਨਦੀਪ ਕੌਰ ਦੱਸਿਆ ਕਿ ਮੇਰੇ ਪਤੀ ਦੀ ਭੈਣ ਪਿੰਡ ਕੋਟਲਾ ਸਰਫ ਵਿਖੇ ਰਹਿੰਦੀ ਹੈ ਅਤੇ ਅਸੀਂ ਉਸ ਨੂੰ ਮਿਲਣ ਆਏ ਸੀ।

ਹੋਰ ਪੜ੍ਹੋ:ਅੰਮ੍ਰਿਤਸਰ ਸਪੈਸ਼ਲ ਸੈੱਲ ਨੇ ਆਈਐੱਸਆਈ ਦਾ ਸ਼ੱਕੀ ਜਾਸੂਸ ਜਲੰਧਰ ਤੋਂ ਕੀਤਾ ਗ੍ਰਿਫਤਾਰ

ਅੱਜ ਸਵੇਰੇ 11 ਵਜੇ ਦੇ ਕਰੀਬ ਮੇਰਾ ਪਤੀ ਜਸਵੰਤ ਸਿੰਘ ਪੁੱਤਰ ਪ੍ਰੀਤਮ ਸਿੰਘ, 4 ਸਾਲ ਦਾ ਲੜਕਾ ਫਤਿਹ ਸਿੰਘ ਅਤੇ 7 ਸਾਲਾ ਲੜਕੀ ਜਸ਼ਨਪ੍ਰੀਤ ਕੌਰ ਨੂੰ ਘਰੋਂ ਆਪਣੇ ਨਾਲ ਰੇਲਵੇ ਲਾਈਨਾਂ ‘ਤੇ ਲੈ ਗਿਆ ਸੀ ਅਤੇ ਉਸਨੇ ਬੱਚਿਆ ਸਮੇਤ ਪਠਾਨਕੋਟ ਤੋਂ ਅਮ੍ਰਿੰਤਸਰ ਜਾਣ ਵਾਲੀ ਮਾਲ ਗੱਡੀ ਦੇ ਅੱਗੇ ਛਾਲ ਮਾਰ ਦਿੱਤੀ।

ਇਸ ਘਟਨਾ ਦੀ ਸੂਚਨਾਂ ਮਿਲਣ ‘ਤੇ ਜੀ.ਆਰ.ਪੀ. ਪੁਲਸ ਨੇ ਲਾਸ਼ਾ ਨੂੰ ਕਬਜੇ ‘ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਤੇ ਆਪਣੀ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ।

-PTC News