ਮੁੱਖ ਮੰਤਰੀ ਅਤੇ ਖਹਿਰਾ ਦੀ ਹੋਈ "ਤੂੰ-ਤੂੰ, ਮੈਂ-ਮੈਂ"

By  Joshi March 27th 2018 06:40 PM -- Updated: March 27th 2018 06:41 PM

Illegal sand mining captain amarinder singh: ਮੁੱਖ ਮੰਤਰੀ ਤੇ ਕਾਂਗਰਸੀ ਵਿਧਾਇਕਾਂ ਨੇ ਗ਼ੈਰਕਾਨੂੰਨੀ ਖਣਨ ਤੇ ਸਿੰਜਾਈ ਘਪਲੇ ਬਾਰੇ ਸਦਨ ਨੂੰ ਗੁੰਮਰਾਹ ਕਰਨ ਲਈ ਖਹਿਰੇ ਨੂੰ ਘੇਰਿਆ

ਚੰਡੀਗੜ: ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਰਕਾਰ ਵੱਲੋਂ ਬੋਲੀਕਾਰਾਂ ਨੂੰ 29 ਕਰੋੜ ਰੁਪਏ ਰੀਫੰਡ ਕਰਨ ਬਾਰੇ ਸ੍ਰੀ ਖਹਿਰਾ ਵੱਲੋਂ ਲਾਏ ਦੋਸ਼ਾਂ ਦੇ ਜਵਾਬ ਵਿੱਚ ਮੁੱਖ ਮੰਤਰੀ ਨੇ ਕਿਹਾ ਕਿ ਗ਼ੈਰਕਾਨੂੰਨੀ ਖਣਨ ਕੇਸ ਦੀ ਪੜਤਾਲ ਚੱਲ ਰਹੀ ਹੈ ਅਤੇ ਇਸ ਦੇ ਮੁਕੰਮਲ ਹੋਣ ਬਾਅਦ ਸਦਨ ਨੂੰ ਇਸ ਬਾਰੇ ਜਾਣੂ ਕਰਾ ਦਿੱਤਾ ਜਾਵੇਗਾ।

ਰਾਜਪਾਲ ਦੇ ਭਾਸ਼ਣ ਬਾਰੇ ਧੰਨਵਾਦੀ ਮਤੇ ’ਤੇ ਬਹਿਸ ਦੌਰਾਨ ਸ੍ਰੀ ਖਹਿਰਾ ਬੋਲ ਰਹੇ ਸਨ ਜਦੋਂ ਮੁੱਖ ਮੰਤਰੀ ਨੇ ਦਖ਼ਲ ਦਿੱਤਾ।

ਮੁੱਖ ਮੰਤਰੀ ਨੇ ਇਸ ‘ਆਪ’ ਆਗੂ ਨੂੰ ਮਾੜੀ-ਮੋਟੀ ਜਾਣਕਾਰੀ ਦੇ ਖ਼ਤਰਨਾਕ ਹੋਣ ਬਾਰੇ ਸੁਚੇਤ ਕੀਤਾ ਅਤੇ ਸਾਰੇ ਕਾਂਗਰਸੀ ਵਿਧਾਇਕਾਂ ਨੇ ਸ੍ਰੀ ਖਹਿਰਾ ਦੀ ਉਸ ਬਿਆਨ ਲਈ ਆਲੋਚਨਾ ਕੀਤੀ, ਜਿਸ ਵਿੱਚ ਉਨਾਂ ਕਿਹਾ ਸੀ ਕਿ ਸੱਤਾਧਾਰੀ ਪਾਰਟੀ ਦੇ ਸਾਰੇ ਮੈਂਬਰ ਗ਼ੈਰਕਾਨੂੰਨੀ ਖਣਨ ਵਿੱਚ ਸ਼ਾਮਲ ਹਨ।

—PTC News

Related Post