ਰੇਤ ਮਾਫੀਆ ਦੀਆਂ ਗ਼ੈਰ-ਕਾਨੂੰਨੀ ਗਤੀਵਿਧੀਆਂ ਨੂੰ ਜੱਗ-ਜ਼ਾਹਿਰ ਕਰਨ ਦੀ ਮਿਲੀ ਖੌਫਨਾਕ ਸਜ਼ਾ

By  Joshi March 27th 2018 12:26 PM

Illegal sand mining MP reporter killed: ਮੱਧ ਪ੍ਰਦੇਸ਼: ਐਮ.ਪੀ ਦਾ ਜ਼ਿਲ੍ਹਾ ਭਿੰਡ, ਜਿੱਥੇ ਇੱਕ ਪੱਤਰਕਾਰ ਨੂੰ ਰੇਤ ਮਾਫ਼ੀਆ ਦੀਆਂ ਅਵੈਧ ਗਤੀਵਿਧੀਆਂ ਦੇ ਚੱਲ ਰਹੇ ਧੰਦੇ ਦਾ ਪਰਦਾਫਾਸ਼ ਕਰਨ ਦੀ ਖਤਰਨਾਕ ਸਜ਼ਾ ਮਿਲੀ ਹੈ। ਇਸ ਗੈਰ-ਕਾਨੂੰਨੀ ਧੰਦੇ ਬਾਰੇ ਮੱਧ ਪ੍ਰਦੇਸ਼ ਦੇ ਪੱਤਰਕਾਰ ਸੰਦੀਪ ਸ਼ਰਮਾ, 35 ਨੇ ਰਿਪੋਰਟ ਕੀਤੀ ਸੀ, ਜਿਸਦੀ ਸੋਮਵਾਰ ਨੂੰ ਭੇਦ ਭਰੇ ਹਾਲਾਤਾਂ 'ਚ ਸੜਕ ਹਾਦਸੇ 'ਚ ਜਾਨ ਚਲੇ ਗਈ।

ਇਸ ਸੜਕ ਹਾਦਸੇ ਦੌਰਾਨ ਇਕ ਟਰੱਕ ਨੇ ਉਸਨੂੰ ਪਹਿਲਾਂ ਤਾਂ ਟੱਕਰ ਮਾਰੀ ਫਿਰ ਉਸ 'ਤੇ ਟਰੱਕ ਚਾੜ੍ਹ ਕੇ ਉਸਨੂੰ ਮੌਤ ਦੇ ਘਾਟ ਉਤਾਰ ਦਿੱਤਾ।

ਜ਼ਿਕਰਯੋਗ ਹੈ ਕਿ ਸੰਦੀਪ ਨੇ ਅਜਿਹੀ ਕਿਸੇ ਘਟਨਾ ਦਾ ਪਹਿਲਾਂ ਵੀ ਸ਼ੱਕ ਜਤਾਇਆ ਸੀ ਅਤੇ ਉਸਨੇ ਪੁਲਿਸ ਅਧਿਕਾਰੀਆਂ ਤੋਂ ਖਤਰਾ ਹੋਣ ਦੀ ਸ਼ਿਕਾਇਤ ਵੀ ਦਰਜ ਕਰਵਾਈ ਸੀ। ਉਸਨੇ ਕਿਹਾ ਸੀ ਕਿ ਜਿਸ ਪੁਲਿਸ ਅਧਿਕਾਰੀ ਦਾ ਸਟਿੰਗ ਕੀਤਾ ਗਿਆ ਹੈ , ਉਸਨੂੰ ਉਸ ਅਧਿਕਾਰੀ ਤੋਂ ਜਾਨ ਦਾ ਖਤਰਾ ਹੈ।

ਦੱਸ ਦੇਈਏ ਕਿ ਸੰਦੀਪ ਨੇ ਇੱਕ ਪੁਲਿਸ ਅਧਿਕਾਰੀ ਦਾ ਪਰਦਾਫਾਸ਼ ਕੀਤਾ ਸੀ, ਜੋ ਰੇਤ ਮਾਫੀਆ 'ਚ ਸਿੱੱਧੇ ਤੌਰ 'ਤੇ ਆਰੋਪੀਆਂ ਦਾ ਸਾਥ ਦੇ ਰਿਹਾ ਸੀ।

—PTC News

Related Post