ਰੇਤ ਮਾਫੀਆ ਦੀਆਂ ਗ਼ੈਰ-ਕਾਨੂੰਨੀ ਗਤੀਵਿਧੀਆਂ ਨੂੰ ਜੱਗ-ਜ਼ਾਹਿਰ ਕਰਨ ਦੀ ਮਿਲੀ ਖੌਫਨਾਕ ਸਜ਼ਾ
Illegal sand mining MP reporter killed: ਮੱਧ ਪ੍ਰਦੇਸ਼: ਐਮ.ਪੀ ਦਾ ਜ਼ਿਲ੍ਹਾ ਭਿੰਡ, ਜਿੱਥੇ ਇੱਕ ਪੱਤਰਕਾਰ ਨੂੰ ਰੇਤ ਮਾਫ਼ੀਆ ਦੀਆਂ ਅਵੈਧ ਗਤੀਵਿਧੀਆਂ ਦੇ ਚੱਲ ਰਹੇ ਧੰਦੇ ਦਾ ਪਰਦਾਫਾਸ਼ ਕਰਨ ਦੀ ਖਤਰਨਾਕ ਸਜ਼ਾ ਮਿਲੀ ਹੈ। ਇਸ ਗੈਰ-ਕਾਨੂੰਨੀ ਧੰਦੇ ਬਾਰੇ ਮੱਧ ਪ੍ਰਦੇਸ਼ ਦੇ ਪੱਤਰਕਾਰ ਸੰਦੀਪ ਸ਼ਰਮਾ, 35 ਨੇ ਰਿਪੋਰਟ ਕੀਤੀ ਸੀ, ਜਿਸਦੀ ਸੋਮਵਾਰ ਨੂੰ ਭੇਦ ਭਰੇ ਹਾਲਾਤਾਂ 'ਚ ਸੜਕ ਹਾਦਸੇ 'ਚ ਜਾਨ ਚਲੇ ਗਈ। ਇਸ ਸੜਕ ਹਾਦਸੇ ਦੌਰਾਨ ਇਕ ਟਰੱਕ ਨੇ ਉਸਨੂੰ ਪਹਿਲਾਂ ਤਾਂ ਟੱਕਰ ਮਾਰੀ ਫਿਰ ਉਸ 'ਤੇ ਟਰੱਕ ਚਾੜ੍ਹ ਕੇ ਉਸਨੂੰ ਮੌਤ ਦੇ ਘਾਟ ਉਤਾਰ ਦਿੱਤਾ। ਜ਼ਿਕਰਯੋਗ ਹੈ ਕਿ ਸੰਦੀਪ ਨੇ ਅਜਿਹੀ ਕਿਸੇ ਘਟਨਾ ਦਾ ਪਹਿਲਾਂ ਵੀ ਸ਼ੱਕ ਜਤਾਇਆ ਸੀ ਅਤੇ ਉਸਨੇ ਪੁਲਿਸ ਅਧਿਕਾਰੀਆਂ ਤੋਂ ਖਤਰਾ ਹੋਣ ਦੀ ਸ਼ਿਕਾਇਤ ਵੀ ਦਰਜ ਕਰਵਾਈ ਸੀ। ਉਸਨੇ ਕਿਹਾ ਸੀ ਕਿ ਜਿਸ ਪੁਲਿਸ ਅਧਿਕਾਰੀ ਦਾ ਸਟਿੰਗ ਕੀਤਾ ਗਿਆ ਹੈ , ਉਸਨੂੰ ਉਸ ਅਧਿਕਾਰੀ ਤੋਂ ਜਾਨ ਦਾ ਖਤਰਾ ਹੈ। ਦੱਸ ਦੇਈਏ ਕਿ ਸੰਦੀਪ ਨੇ ਇੱਕ ਪੁਲਿਸ ਅਧਿਕਾਰੀ ਦਾ ਪਰਦਾਫਾਸ਼ ਕੀਤਾ ਸੀ, ਜੋ ਰੇਤ ਮਾਫੀਆ 'ਚ ਸਿੱੱਧੇ ਤੌਰ 'ਤੇ ਆਰੋਪੀਆਂ ਦਾ ਸਾਥ ਦੇ ਰਿਹਾ ਸੀ।
Bhind: Driver of the truck which hit the journalist reporting on sand mafia yesterday, arrested. SS Kushwaha,TI,City Kotwali,says, 'person has admitted that he was driving the vehicle at time of the incident. SIT team is questioning & doing investigation'#MadhyaPradesh pic.twitter.com/ViGStCcVOq — ANI (@ANI) March 26, 2018
—PTC News#WATCH:Chilling CCTV footage of moment when Journalist Sandeep Sharma was run over by a truck in Bhind. He had been reporting on the sand mafia and had earlier complained to Police about threat to his life. #MadhyaPradesh pic.twitter.com/LZxNuTLyap
— ANI (@ANI) March 26, 2018