ਅਜਨਾਲਾ 'ਚ ਵਿਆਹ ਤੋਂ ਪਹਿਲਾਂ ਲਾੜੇ ਨੇ ਪਾਈ ਵੋਟ

By  Ravinder Singh February 20th 2022 12:57 PM -- Updated: February 20th 2022 01:03 PM

ਚੰਡੀਗੜ੍ਹ : ਪੰਜਾਬ ਵਿਚ ਵਿਧਾਨ ਸਭਾ ਦੀਆਂ 117 ਸੀਟਾਂ ਲਈ ਪੋਲਿੰਗ ਚੱਲ ਰਹੀ ਹੈ। ਵੱਖ-ਵੱਖ ਤਰੀਕੇ ਨਾਲ ਕੁਝ ਲੋਕ ਵੋਟ ਪਾਉਣ ਲਈ ਹੋਰਾਂ ਲਈ ਮਿਸਾਲ ਬਣ ਰਹੇ ਹਨ ਤਾਂ ਕਿ ਲੋਕਾਂ ਨੂੰ ਵੋਟ ਪਾਉਣ ਲਈ ਉਤਸ਼ਾਹਤ ਕੀਤਾ ਜਾ ਸਕੇ। ਇਸ ਦਾ ਅਸਰ ਵੀ ਵਿਖਾਈ ਦਿੱਤਾ ਜਾ ਰਿਹਾ ਹੈ। ਅਜਨਾਲਾ ਅੰਦਰ ਵਿਆਹ ਤੋਂ ਪਹਿਲਾਂ ਲਾੜਾ ਵੋਟ ਪਾਉਣ ਆਇਆ ਹੈ। ਇਸ ਦੇ ਨਾਲ ਹੀ ਲਾੜੇ ਦਾ ਵਿਚੋਲਾ ਵੀ ਵਿਆਹ 'ਤੇ ਜਾਣ ਤੋਂ ਪਹਿਲਾਂ ਵੋਟ ਪਾਉਣ ਆਏ ਹਨ। ਇਸ ਤੋਂ ਇਲਾਵਾ ਬਟਾਲਾ ਵਿਚ ਵੀ ਲਾੜੇ ਨੇ ਲਾੜੀ ਵੱਲ ਢੁੱਕਣ ਤੋਂ ਪਹਿਲਾ ਆਪਣੀ ਵੋਟ ਦੇ ਜਮਹੂਰੀ ਹੱਕ ਦਾ ਇਸਤੇਮਾਲ ਕਰਕੇ ਆਪਣੀ ਇਖਲਾਕੀ ਜ਼ਿੰਮੇਵਾਰੀ ਨਿਭਾਈ। ਉਹ ਵੋਟ ਦਾ ਇਸਤੇਮਾਲ ਕਰਨ ਤੋਂ ਬਾਅਦ ਬਰਾਤ ਲਈ ਚੜ੍ਹੇ।

ਅਜਨਾਲਾ 'ਚ ਵਿਆਹ ਤੋਂ ਪਹਿਲਾਂ ਲਾੜੇ ਨੇ ਪਾਈ ਵੋਟਲਾੜੇ ਨੇ ਕਿਹਾ ਵਿਆਹ ਤੋਂ ਪਹਿਲਾਂ ਵੋਟ ਪਾਉਣ ਆਇਆ ਹਾਂ ਤਾਂ ਕਿ ਚੰਗੀ ਸਰਕਾਰ ਚੁਣ ਸਕਣ। ਇਸ ਲਈ ਵਿਆਹ ਤੋਂ ਪਹਿਲਾਂ ਉਨ੍ਹਾਂ ਨੇ ਆਪਣਾ ਫਰਜ਼ ਨਿਭਾਇਆ ਹੈ। ਜ਼ਿਕਰਯੋਗ ਹੈ ਕਿ ਵੱਖ-ਵੱਖ ਥਾਈਂ ਦੇਖਣ ਵਿਚ ਆਇਆ ਕਿ ਕੁਝ ਲੋਕ ਜੋ ਚੱਲਣ-ਫਿਰਨ ਵਿਚ ਅਸਮਰਥ ਹਨ, ਉਹ ਵੀ ਆਪਣੇ ਪਰਿਵਾਰਕ ਮੈਂਬਰਾਂ ਦੇ ਸਹਾਰੇ ਵੋਟਾਂ ਪਾਉਣ ਲਈ ਪੋਲਿੰਗ ਬੂਥਾਂ ਉਤੇ ਪੁੱਜ ਰਹੇ ਹਨ।

ਅਜਨਾਲਾ 'ਚ ਵਿਆਹ ਤੋਂ ਪਹਿਲਾਂ ਲਾੜੇ ਨੇ ਪਾਈ ਵੋਟਇਸ ਤੋਂ ਇਲਾਵਾ ਦੋ ਲੜਕੇ ਜੋ ਅੰਮ੍ਰਿਤਸਰ ਪੰਗਲਵਾੜੇ ਵਿਚ ਰਹਿ ਰਹੇ ਸਨ, ਉਨ੍ਹਾਂ ਨੂੰ ਹੁਣ ਸਰਕਾਰੀ ਨੌਕਰੀ ਦੇ ਦਿੱਤੀ ਗਈ ਹੈ ਉਨ੍ਹਾਂ ਨੇ ਵੀ ਆਪਣੀ ਵੋਟ ਦੀ ਵਰਤੋਂ ਕੀਤੀ ਅਤੇ ਲੋਕਾਂ ਲਈ ਮਿਸਾਲ ਬਣੇ। ਜ਼ਿਕਰਯੋਗ ਹੈ ਕਿ ਇਸ ਵਿਚਕਾਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਲੋਕਾਂ ਨੂੰ ਵੋਟ ਪਾਉਣ ਦੀ ਅਪੀਲ ਕੀਤੀ। ਪ੍ਰਧਾਨ ਮੰਤਰੀ ਮੋਦੀ ਨੇ ਟਵੀਟ ਕਰ ਕੇ ਕਿਹਾ ਵੋਟ ਜ਼ਰੂਰ ਪਾਓ, ਜ਼ਿੰਮੇਵਾਰ ਨਾਗਰਿਕ ਹੋਣ ਦਾ ਫਰਜ਼ ਨਿਭਾਓ।

ਅਜਨਾਲਾ 'ਚ ਵਿਆਹ ਤੋਂ ਪਹਿਲਾਂ ਲਾੜੇ ਨੇ ਪਾਈ ਵੋਟਪੰਜਾਬ ਚੋਣਾਂ ਨੂੰ ਲੈ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਟਵੀਟ ਕੀਤਾ ਕਿਹਾ ਕਿ ਆਪਣੀ ਵੋਟ ਦੇ ਹੱਕ ਦਾ ਇਸਤੇਮਾਲ ਕਰਨ। ਇਸ ਤੋਂ ਇਲਾਵਾ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਵੀ ਟਵੀਟ ਕਰ ਕੇ ਲੋਕਾਂ ਨੂੰ ਇਸ ਤਿਉਹਾਰ ਵਿਚ ਹਿੱਸਾ ਲੈਣ ਲਈ ਪ੍ਰੇਰਿਆ ਹੈ। ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਲੋਕਾਂ ਨੂੰ ਵੋਟ ਪਾਉਣ ਦੀ ਅਪੀਲ ਕੀਤੀ ਹੈ।

ਇਹ ਵੀ ਪੜ੍ਹੋ : ਨੌਜਵਾਨਾਂ ਨੇ ਆਮ ਆਦਮੀ ਉਮੀਦਵਾਰ ਬਲਜਿੰਦਰ ਕੌਰ ਖ਼ਿਲਾਫ਼ ਕੀਤੀ ਨਾਅਰੇਬਾਜ਼ੀ

Related Post