ਪੰਚਕੂਲਾ 'ਚ ਈਡੀ ਵੱਲੋਂ ਆਬਕਾਰੀ ਕਮਿਸ਼ਨਰ ਦੇ ਘਰ ਛਾਪੇਮਾਰੀ
Pardeep Singh
September 6th 2022 07:39 PM --
Updated:
September 6th 2022 07:43 PM
ਪੰਚਕੂਲਾ: ਦਿੱਲੀ ਸ਼ਰਾਬ ਘੁਟਾਲੇ ਵਿੱਚ CBI ਦੇ ਛਾਪੇ ਤੋਂ ਬਾਅਦ ਹੁਣ ED ਨੇ ਕਾਰਵਾਈ ਕੀਤੀ ਹੈ। ਈਡੀ ਨੇ ਇਸ ਮਾਮਲੇ 'ਚ ਦਿੱਲੀ, ਮੁੰਬਈ ਅਤੇ ਲਖਨਊ ਸਮੇਤ ਦੇਸ਼ ਦੇ ਵੱਖ-ਵੱਖ 30 ਸਥਾਨਾਂ 'ਤੇ ਛਾਪੇਮਾਰੀ ਕੀਤੀ ਹੈ। ਈਡੀ ਨੇ ਮੰਗਲਵਾਰ ਨੂੰ ਪੰਜਾਬ ਆਬਕਾਰੀ ਵਿਭਾਗ ਦੇ ਸੰਯੁਕਤ ਕਮਿਸ਼ਨਰ ਨਰੇਸ਼ ਦੂਬੇ ਦੇ ਘਰ ਛਾਪਾ ਮਾਰਿਆ। ਪੰਚਕੂਲਾ ਦੇ ਸੈਕਟਰ 8 ਸਥਿਤ ਉਸ ਦੇ ਘਰ ਦੀ ਤਾਲਾਸ਼ੀ ਲਈ ਗਈ। ਛਾਪੇਮਾਰੀ ਦੌਰਾਨ ਕਈ ਘੰਟਿਆਂ ਤੱਕ ਦਸਤਾਵੇਜ਼ਾਂ ਦੀ ਜਾਂਚ ਕੀਤੀ ਗਈ।