ਭਾਰਤ ਤੇ ਵੈਸਟਇੰਡੀਜ਼ ਵਿਚਾਲੇ ਅੱਜ ਖੇਡਿਆ ਜਾਵੇਗਾ ਦੂਜਾ ਟੈਸਟ ਮੈਚ

By  Jashan A August 30th 2019 01:40 PM

ਭਾਰਤ ਤੇ ਵੈਸਟਇੰਡੀਜ਼ ਵਿਚਾਲੇ ਅੱਜ ਖੇਡਿਆ ਜਾਵੇਗਾ ਦੂਜਾ ਟੈਸਟ ਮੈਚ,ਨਵੀਂ ਦਿੱਲੀ: ਭਾਰਤੀ ਕ੍ਰਿਕਟ ਟੀਮ ਇਨ੍ਹੀ ਦਿਨੀਂ ਵੈਸਟਇੰਡੀਜ਼ ਦੌਰੇ 'ਤੇ ਹੈ। ਜਿਸ ਦੌਰਾਨ ਦੋਹਾਂ ਟੀਮਾਂ 'ਚ ਟੈਸਟ ਸੀਰੀਜ਼ ਖੇਡੀ ਜਾ ਰਹੀ ਹੈ। ਦੋ ਟੈਸਟ ਮੈਚਾਂ ਦੀ ਸੀਰੀਜ਼ ਦਾ ਦੂਜਾ ਮੁਕਾਬਲਾ ਅੱਜ ਜਮੈਕਾ ਦੇ ਸਬੀਨਾ ਪਾਰਕ ’ਚ ਖੇਡਿਆ ਜਾਵੇਗਾ। ਜਿਸ ਨੂੰ ਲੈ ਕੇ ਖੇਡ ਪ੍ਰੇਮੀਆਂ 'ਚ ਭਾਰੀ ਉਤਸ਼ਾਹ ਹੈ।ਹਾਲਾਂਕਿ ਭਾਰਤੀ ਟੀਮ ਵੈਸਟਇੰਡੀਜ਼ ਨੂੰ ਸੀਰੀਜ਼ ਦੇ ਪਹਿਲੇ ਟੈਸਟ ’ਚ 318 ਦੌੜਾਂ ਨਾਲ ਹਰਾ ਚੁੱਕੀ ਹੈ। ਉਥੇ ਹੀ ਉਹ ਦੂਜਾ ਟੈਸਟ ਜਿੱਤ ਕੇ ਜਾਂ ਡਰਾਅ ਕਰਾ ਕੇ ਸੀਰੀਜ਼ ਆਪਣੇ ਨਾਂ ਕਰਨਾ ਚਾਹੇਗੀ। ind vs wi ਇਥੇ ਇਹ ਵੀ ਦੱਸਣਾ ਬਣਦਾ ਹੈ ਕਿ ਇਸ ਮੈਚ ਭਾਰਤੀ ਟੀਮ ਦੀ ਗੇਂਦਬਾਜ਼ਾਂ 'ਤੇ ਨਜ਼ਰ ਰਹੇਗੀ, ਕਿਉਂਕਿ ਪਿਛਲੇ ਮੈਚ 'ਚ ਗੇਂਦਬਾਜ਼ਾਂ ਦੀ ਵਜ੍ਹਾ ਕਾਰਨ ਹੀ ਭਾਰਤ ਨੇ ਵੱਡੀ ਜਿੱਤ ਦਰਜ ਕੀਤੀ ਸੀ। https://twitter.com/ICC/status/1167059326839808000?s=20 ਹੋਰ ਪੜ੍ਹੋ: ਅਮਰੀਕਾ 'ਚ ਭਾਰਤੀ ਮੂਲ ਦੇ 4 ਲੋਕਾਂ ਦੀ ਗੋਲੀਆਂ ਮਾਰ ਕੇ ਕੀਤੀ ਹੱਤਿਆ ਤੁਹਾਨੂੰ ਦੱਸ ਦਈਏ ਕਿ ਭਾਰਤ ਅਤੇ ਵੈਸਟਇੰਡੀਜ਼ ਵਿਚਾਲੇ ਹੁਣ ਤਕ ਕੁੱਲ 12 ਟੈਸਟ ਮੈਚ ਖੇਡੇ ਗਏ ਹਨ। ਇਨ੍ਹਾਂ ’ਚੋ ਵੈਸਟਇੰਡੀਜ਼ ਨੇ 06 ਅਤੇ ਭਾਰਤ ਨੇ 02 ਮੈਚ ਜਿੱਤੇ ਹਨ। 04 ਮੈਚ ਡਰਾਅ ਰਹੇ ਹਨ। https://twitter.com/BCCI/status/1166824410126225408?s=20 ਭਾਰਤ ਨੇ ਜਮੈਕਾ ’ਚ ਵਿੰਡੀਜ਼ ਖਿਲਾਫ ਪਿਛਲਾ ਟੈਸਟ 8 ਸਾਲ ਪਹਿਲਾਂ 63 ਦੌੜਾਂ ਨਾਲ ਜਿੱਤਿਆ ਸੀ।ਮੌਸਮ ਦੀ ਗੱਲ ਕੀਤੀ ਜਾਵੇ ਤਾਂ ਜਮੈਕਾ ’ਚ ਮੈਚ ਦੇ ਦੌਰਾਨ ਆਸਮਾਨ ’ਚ ਬੱਦਲ ਛਾਏ ਰਹਿ ਸਕਦੇ ਹਨ। ਤਾਪਮਾਨ 26 ਤੋਂ 32 ਡਿਗਰੀ ਦੇ ਵਿਚਾਲੇ ਰਹਿ ਸਕਦਾ ਹੈ। -PTC News

Related Post