ਐਮਾਜ਼ੋਨ ਤੋਂ ਸਮਾਨ ਖਰੀਦਣ ਵਾਲੇ ਗਾਹਕਾਂ ਨੂੰ ਲੱਗਾ ਵੱਡਾ ਝਟਕਾ ,ਪੜ੍ਹੋ ਪੂਰੀ ਖ਼ਬਰ

By  Shanker Badra February 1st 2019 06:00 PM

ਐਮਾਜ਼ੋਨ ਤੋਂ ਸਮਾਨ ਖਰੀਦਣ ਵਾਲੇ ਗਾਹਕਾਂ ਨੂੰ ਲੱਗਾ ਵੱਡਾ ਝਟਕਾ ,ਪੜ੍ਹੋ ਪੂਰੀ ਖ਼ਬਰ:ਨਵੀਂ ਦਿੱਲੀ : ਦੁਨੀਆ ਦੀ ਸਭ ਤੋਂ ਵੱਡੀ ਈ-ਕਾਮਰਸ ਵੈਬਸਾਈਟ ਐਮਾਜ਼ੋਨ ਤੋਂ ਆਨਲਾਈਨ ਸਾਮਾਨ ਖਰੀਦਣ ਵਾਲੇ ਗਾਹਕਾਂ ਦੀ ਗਿਣਤੀ ਵਧਦੀ ਜਾ ਰਹੀ ਹੈ।ਹੁਣ ਐਮਾਜ਼ੋਨ ਨੇ ਆਨਲਾਈਨ ਖ਼ਰੀਦੋ-ਫ਼ਰੋਖ਼ਤ ਕਰਨ ਵਾਲੇ ਗਾਹਕਾਂ ਨੂੰ ਵੱਡਾ ਝਟਕਾ ਦਿੱਤਾ ਹੈ।ਜਿਸ ਲਈ ਭਾਰਤ ਸਰਕਾਰ ਨੇ ਆਨਲਾਇਨ ਸੇਲ ਨੂੰ ਲੈ ਕੇ ਨਵੇਂ ਨਿਯਮਾਂ ਨੂੰ ਅੱਜ 1 ਫਰਵਰੀ ਤੋਂ ਲਾਗੂ ਕਰ ਦਿੱਤਾ ਹੈ। [caption id="attachment_249630" align="aligncenter" width="300"]India 1 February e-commerce rules Amazon Indian website Many things Removed ਐਮਾਜ਼ੋਨ ਤੋਂ ਸਮਾਨ ਖਰੀਦਣ ਵਾਲੇ ਗਾਹਕਾਂ ਨੂੰ ਲੱਗਾ ਵੱਡਾ ਝਟਕਾ ,ਪੜ੍ਹੋ ਪੂਰੀ ਖ਼ਬਰ[/caption] ਭਾਰਤ ਵਿੱਚ 1 ਫਰਵਰੀ ਤੋਂ ਲਾਗੂ ਹੋਏ ਈ-ਕਾਮਰਸ ਨਿਯਮਾਂ ਦੇ ਚਲਦੇ ਐਮਾਜ਼ੋਨ (Amazon ) ਨੇ ਅਪਣੀ ਭਾਰਤੀ ਵੈਬਸਾਈਟ ਤੋਂ Eco ਸਪੀਕਰਸ, ਬੈਟਰੀ ਅਤੇ ਫਲੋਰ ਕਲੀਨਰ ਸਮੇਤ ਕਈ ਚੀਜਾਂ ਹਟਾ ਲਈਆਂ ਹਨ।ਕਲਾਉਡਟੈਲ ਵਰਗੇ ਸੈਲਰਸ ਦੁਆਰਾ ਵੇਚੇ ਜਾਣ ਵਾਲੀਆਂ ਕਈ ਚੀਜਾਂ, ਜਿਸ ਵਿਚ ਐਮਾਜ਼ੋਨ ਐਕਵਿਟੀ ਹਿੱਸੇਦਾਰੀ ਰੱਖਦਾ ਹੈ।ਹੁਣ 31 ਜਨਵਰੀ ਦੀ ਰਾਤ ਤੋਂ ਐਮਾਜ਼ੋਨ ਇੰਡੀਆ ਸਾਈਟ ਉਤੇ ਉਪਲਬਧ ਨਹੀਂ ਹੋਣਗੀਆਂ।ਇਸ ਤੋਂ ਇਲਾਵਾ ਭਾਰਤੀ ਡਿਪਾਰਟਮੈਂਟਲ ਸਟੋਰ ਚੈਨ Shopper's Stop ਦੇ ਕੱਪੜੇ ਵੀ ਹਟਾ ਦਿਤੇ ਗਏ ਹਨ। [caption id="attachment_249628" align="aligncenter" width="300"]India 1 February e-commerce rules Amazon Indian website Many things Removed ਐਮਾਜ਼ੋਨ ਤੋਂ ਸਮਾਨ ਖਰੀਦਣ ਵਾਲੇ ਗਾਹਕਾਂ ਨੂੰ ਲੱਗਾ ਵੱਡਾ ਝਟਕਾ ,ਪੜ੍ਹੋ ਪੂਰੀ ਖ਼ਬਰ[/caption] ਦੱਸ ਦੇਈਏ ਕਿ ਐਮਾਜ਼ੋਨ ਦੀ ਇਸ ਕੰਪਨੀ ਵਿਚ ਵੀ 5% ਦੀ ਹਿੱਸੇਦਾਰੀ ਹੈ।ਇਸ ਦੇ ਨਾਲ ਹੀ ਐਮਾਜ਼ੋਨ ਦੀ ਅਪਣੇ ਆਪ ਦੀ ਇਕੋ ਸਪੀਕਰਸ ਰੇਂਜ, ਇਸ ਦੇ ਪ੍ਰੇਸਟੋ - ਬਰਾਂਡੇਡ ਦੇ ਘਰ ਦੀ ਸਫਾਈ ਦੇ ਸਮਾਨ ਅਤੇ ਕਈ ਹੋਰ ਚੀਜਾਂ ਜਿਵੇਂ ਚਾਰਜਰ ਅਤੇ ਬੈਟਰੀ ਵੀ ਵੈਬਸਾਈਟ ਤੋਂ ਹਟਾ ਦਿਤੇ ਗਏ ਹਨ। -PTCNews

Related Post