India China Tension: PM ਮੋਦੀ ਦੇ ਲੇਹ ਦੌਰੇ ਤੋਂ ਭੜਕਿਆ ਚੀਨ, ਦਿੱਤਾ ਇਹ ਵੱਡਾ ਬਿਆਨ

By  Shanker Badra July 3rd 2020 05:56 PM

India China Tension: PM ਮੋਦੀ ਦੇ ਲੇਹ ਦੌਰੇ ਤੋਂ ਭੜਕਿਆ ਚੀਨ, ਦਿੱਤਾ ਇਹ ਵੱਡਾ ਬਿਆਨ: ਬੀਜਿੰਗ : ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਲੱਦਾਖ ਦੌਰੇ ਤੋਂ ਬਾਅਦ ਚੀਨ ਭੜਕ ਗਿਆ ਹੈ। ਪ੍ਰਧਾਨ ਮੰਤਰੀ ਦੇ ਲੱਦਾਖ ਦੌਰੇ 'ਤੇ ਪ੍ਰਤੀਕ੍ਰਿਆ ਦਿੰਦੇ ਹੋਏ ਚੀਨੀ ਵਿਦੇਸ਼ ਮੰਤਰਾਲੇ ਦੇ ਬੁਲਾਰੇ ਨੇ ਕਿਹਾ ਕਿ ਦੋਵਾਂ ਧਿਰਾਂ ਨੂੰ ਅਜਿਹਾ ਕੁਝ ਨਹੀਂ ਕਰਨਾ ਚਾਹੀਦਾ ਹੈ ,ਜਿਸ ਨਾਲ ਦੋਵਾਂ ਦੇਸ਼ਾਂ ਦਰਮਿਆਨ ਮਾਹੌਲ ਵਿਗੜ ਜਾਵੇ।

ਚੀਨ ਦੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਝਾਓ ਲਿਜਿਆਨ ਨੇ ਕਿਹਾ ਹੈ ਕਿ ਭਾਰਤ ਅਤੇ ਚੀਨ ਵਿਚਾਲੇ ਸੀਮਾ ਵਿਵਾਦ ਨੂੰ ਫੌਜੀ ਅਧਿਕਾਰੀ ਗੱਲਬਾਤ ਰਾਹੀਂ ਹੱਲ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਅਜਿਹੇ ਵਿਚ ਦੋਵਾਂ ਦੇਸ਼ਾਂ ਨੂੰ ਕੋਈ ਕਦਮ ਨਹੀਂ ਚੁੱਕਣਾ ਚਾਹੀਦਾ, ਜਿਸ ਨਾਲ ਸੀਮਾ ਉੱਤੇ ਚੱਲ ਰਿਹਾ ਤਣਾਅ ਹੋਰ ਜ਼ਿਆਦਾ ਵਧੇ।

India China Tension : No party should engage in any action that may escalate the situation :Zhao Lijian India China Tension: PM ਮੋਦੀ ਦੇ ਲੇਹ ਦੌਰੇ ਤੋਂ ਭੜਕਿਆ ਚੀਨ, ਦਿੱਤਾ ਇਹ ਵੱਡਾ ਬਿਆਨ

ਚੀਨ ਦਾ ਇਹ ਬਿਆਨ ਉਦੋਂ ਸਾਹਮਣੇ ਆਇਆ ਹੈ,ਜਦੋਂ ਅੱਜ ਪੀਐਮ ਮੋਦੀ ਲੇਹ ਦੌਰੇ ਉੱਤੇ ਗਏ ਹਨ ਅਤੇ ਉਨ੍ਹਾਂ ਨਾਲ ਫੌਜ ਮੁੱਖੀ ਜਨਰਲ ਐਮਐਮ ਨਰਵਣੇ ਅਤੇ ਚੀਫ ਆਫ ਡਿਫੈਂਸ ਸਟਾਫ(ਸੀਡੀਐਸ) ਬਿਪਿਨ ਰਾਵਤ ਵੀ ਮੌਜੂਦ ਹਨ। ਪੀਐਮ ਮੋਦੀ ਨੇ ਲੇਹ ਵਿਚ ਫਾਰਵਰਡ ਪੋਸਟ ਨੀਮੂ ਦਾ ਦੌਰਾ ਕੀਤਾ ਹੈ ਅਤੇ ਇੱਥੇ ਪਹੁੰਚ ਕੇ ਉਨ੍ਹਾਂ ਨੇ ਥਲਸੈਨਾ, ਹਵਾਈਸੈਨਾ ਅਤੇ ਆਈਟੀਬੀਪੀ ਦੇ ਜਵਾਨਾਂ ਨਾਲ ਮੁਲਾਕਾਤ ਕੀਤੀ ਹੈ।

ਦੱਸ ਦੇਈਏ ਕਿ ਚੀਨ ਨਾਲ ਸਰਹੱਦ 'ਤੇ ਜਾਰੀ ਤਣਾਅ ਵਿਚਕਾਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਅਚਾਨਕ ਲੇਹ ਦੇ ਦੌਰੇ 'ਤੇ ਪਹੁੰਚੇ ਹਨ। ਇਸ ਦੌਰਾਨ ਚੀਫ ਆਫ ਡਿਫੈਂਸ ਸਟਾਫ ਜਨਰਲ ਬਿਪਿਨ ਰਾਵਤ ਵੀ ਪੀਐੱਮ ਮੋਦੀ ਨਾਲ ਮੌਜ਼ੂਦ ਹਨ। ਪੀਐੱਮ ਮੋਦੀ ਨੇ ਇਸ ਦੌਰਾਨ ਫ਼ੌਜੀਆਂ ਨਾਲ ਮੁਲਾਕਾਤ ਕੀਤੀ ਤੇ ਫ਼ੌਜ ਦੀਆਂ ਤਿਆਰੀਆਂ ਦਾ ਵੀ ਜਾਇਜ਼ਾ ਲਿਆ ਹੈ। ਇਸ ਦੌਰਾਨ ਉਹ ਭਾਰਤੀ ਜਵਾਨਾਂ ਨੂੰ ਮਿਲੇ ਤੇ ਉਨ੍ਹਾਂ ਦਾ ਹੌਸਲਾ ਵਧਾਇਆ ਹੈ।

-PTCNews

Related Post