ਭਾਰਤ ਪਹੁੰਚਣ 'ਤੇ ਇਸ ਗੱਡੀ 'ਚ ਪਾਲਕੀ ਸਾਹਿਬ 'ਤੇ ਸੁਸ਼ੋਭਿਤ ਹੋਣਗੇ ਸ੍ਰੀ ਗੁਰੂ ਗ੍ਰੰਥ ਸਾਹਿਬ , ਫੁੱਲਾਂ ਨਾਲ ਸਜੀ ਪਾਲਕੀ ਸਾਹਿਬ ਦੇ ਕਰੋ ਦਰਸ਼ਨ

By  Shanker Badra August 1st 2019 01:56 PM -- Updated: August 1st 2019 02:04 PM

ਭਾਰਤ ਪਹੁੰਚਣ 'ਤੇ ਇਸ ਗੱਡੀ 'ਚ ਪਾਲਕੀ ਸਾਹਿਬ 'ਤੇ ਸੁਸ਼ੋਭਿਤ ਹੋਣਗੇ ਸ੍ਰੀ ਗੁਰੂ ਗ੍ਰੰਥ ਸਾਹਿਬ , ਫੁੱਲਾਂ ਨਾਲ ਸਜੀ ਪਾਲਕੀ ਸਾਹਿਬ ਦੇ ਕਰੋ ਦਰਸ਼ਨ:ਅਟਾਰੀ : ਪਹਿਲੇ ਪਾਤਸ਼ਾਹ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਅਸਥਾਨ ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ ਪਾਕਿਸਤਾਨ ਤੋਂ ਖ਼ਾਲਸਾਈ ਸ਼ਾਨੋ-ਸ਼ੌਕਤ ਨਾਲ ਸ਼ੁਰੂ ਹੋਇਆ ਕੌਮਾਂਤਰੀ ਨਗਰ ਕੀਰਤਨ ਕੁੱਝ ਸਮੇਂ ਬਾਅਦ ਅਟਾਰੀ ਸਰਹੱਦ 'ਤੇ ਪਹੁੰਚ ਜਾਵੇਗਾ। ਕੌਮਾਂਤਰੀ ਨਗਰ ਕੀਰਤਨ ਦੇ ਸਵਾਗਤ ਲਈ ਅਟਾਰੀ ਸਰਹੱਦ 'ਤੇ ਰੈੱਡ ਕਾਰਪਿਟ ਵਿਛਾਇਆ ਗਿਆ ਹੈ ,ਜਿਥੇ ਭਾਰਤ ਵੱਲੋਂ ਨਗਰ ਕੀਰਤਨ ਦਾ ਸ਼ਾਨਦਾਰ ਸਵਾਗਤ ਹੋਵੇਗਾ।

India reaching Sri Guru Granth Sahib Attari border This Palaki Sahib Decorated
ਭਾਰਤ ਪਹੁੰਚਣ 'ਤੇ ਇਸ ਗੱਡੀ 'ਚ ਪਾਲਕੀ ਸਾਹਿਬ 'ਤੇ ਸੁਸ਼ੋਭਿਤ ਹੋਣਗੇ ਸੀ ਗੁਰੂ ਗ੍ਰੰਥ ਸਾਹਿਬ , ਫੁੱਲਾਂ ਨਾਲ ਸਜੀ ਪਾਲਕੀ ਸਾਹਿਬ ਦੇ ਕਰੋ ਦਰਸ਼ਨ

ਇਸ ਦੌਰਾਨ ਕੌਮਾਂਤਰੀ ਨਗਰ ਕੀਰਤਨ ਦੇ ਭਾਰਤ ਪਹੁੰਚਣ 'ਤੇ ਪਾਲਕੀ ਸਾਹਿਬ ਬਦਲੀ ਜਾਵੇਗੀ ਅਤੇ ਅਟਾਰੀ ਸਰਹੱਦ 'ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਦੂਸਰੀ ਪਾਲਕੀ ਸਾਹਿਬ ਵਿੱਚ ਸੁਸ਼ੋਭਿਤ ਕੀਤਾ ਜਾਵੇਗਾ। ਜਿਸ ਦੇ ਲਈ ਪਾਲਕੀ ਸਾਹਿਬ ਨੂੰ ਮਹਿਕਦੇ ਫੁੱਲਾਂ ਨਾਲ ਸਜਾਇਆ ਗਿਆ ਹੈ। ਇਸ ਮੌਕੇ ਵੱਡੀ ਗਿਣਤੀ ਵਿੱਚ ਸਿੱਖ ਸੰਗਤਾਂ ਮੌਜੂਦ ਹਨ।

India reaching Sri Guru Granth Sahib Attari border This Palaki Sahib Decorated
ਭਾਰਤ ਪਹੁੰਚਣ 'ਤੇ ਇਸ ਗੱਡੀ 'ਚ ਪਾਲਕੀ ਸਾਹਿਬ 'ਤੇ ਸੁਸ਼ੋਭਿਤ ਹੋਣਗੇ ਸੀ ਗੁਰੂ ਗ੍ਰੰਥ ਸਾਹਿਬ , ਫੁੱਲਾਂ ਨਾਲ ਸਜੀ ਪਾਲਕੀ ਸਾਹਿਬ ਦੇ ਕਰੋ ਦਰਸ਼ਨ

ਇਸ ਦੌਰਾਨ ਸ੍ਰੀ ਨਨਕਾਣਾ ਸਾਹਿਬ ਤੋਂ ਅਰੰਭ ਹੋਏ ਰਵਾਨਾ ਹੋ ਕੇ ਭਾਰਤ ਪਹੁੰਚਣ ਵਾਲੇ ਨਗਰ ਕੀਰਤਨ ਦੇ ਸਵਾਗਤ ਲਈ ਅਟਾਰੀ ਸਰਹੱਦ 'ਤੇ ਐਸਜੀਪੀਸੀ ਦੇ ਅਧਿਕਾਰੀ ਅਤੇ ਮੈਂਬਰ ਪਹੁੰਚ ਗਏ ਹਨ।ਇਹ ਕੌਮਾਂਤਰੀ ਨਗਰ ਕੀਰਤਨ 1 ਅਗਸਤ ਤੋਂ ਸ਼ੁਰੂ ਹੋ ਕੇ 3 ਨਵੰਬਰ 2019 ਨੂੰ ਗੁਰਦੁਆਰਾ ਸ੍ਰੀ ਬੇਰ ਸਾਹਿਬ ਸੁਲਤਾਨਪੁਰ ਲੋਧੀ ਵਿਖੇ ਸਮਾਪਤ ਹੋਵੇਗਾ।

India reaching Sri Guru Granth Sahib Attari border This Palaki Sahib Decorated
ਭਾਰਤ ਪਹੁੰਚਣ 'ਤੇ ਇਸ ਗੱਡੀ 'ਚ ਪਾਲਕੀ ਸਾਹਿਬ 'ਤੇ ਸੁਸ਼ੋਭਿਤ ਹੋਣਗੇ ਸੀ ਗੁਰੂ ਗ੍ਰੰਥ ਸਾਹਿਬ , ਫੁੱਲਾਂ ਨਾਲ ਸਜੀ ਪਾਲਕੀ ਸਾਹਿਬ ਦੇ ਕਰੋ ਦਰਸ਼ਨ

ਜ਼ਿਕਰਯੋਗ ਹੈ ਕਿ ਦੁਪਹਿਰ 1 ਵਜੇ ਦੇ ਕਰੀਬ ਨਗਰ ਕੀਰਤਨ ਅੰਤਰਰਾਸ਼ਟਰੀ ਸਰਹੱਦ ਰਾਹੀਂ ਅਟਾਰੀ ਪਹੁੰਚੇਗਾ, ਜਿਥੇ ਵੱਖ -ਵੱਖ ਜਥੇਬੰਦੀਆਂ ਤੇ ਸਿੱਖ ਸੰਗਤਾਂ ਵੱਲੋਂ ਸਵਾਗਤ ਕੀਤਾ ਜਾਵੇਗਾ।ਇਸ ਤੋਂ ਇਲਾਵਾ ਅਟਾਰੀ ਪੁੱਜਣ ਵਾਲੀ ਸੰਗਤ ਲਈ ਲੰਗਰਾਂ ਆਦਿ ਦੇ ਪ੍ਰਬੰਧ ਵੀ ਮੁਕੰਮਲ ਹਨ।

-PTCNews

Related Post