ਕੋਰੋਨਾ ਮਾਮਲਿਆਂ 'ਚ ਗਿਰਾਵਟ ਦਾ ਬਣਨ ਲੱਗਿਆ ਰਿਕਾਰਡ, 24 ਘੰਟਿਆਂ 'ਚ 1.27 ਲੱਖ ਨਵੇਂ ਮਾਮਲੇ

By  Baljit Singh June 1st 2021 11:06 AM

ਨਵੀਂ ਦਿੱਲੀ: ਪਿਛਲੇ ਦਿਨੀਂ ਜਿਸ ਤਰ੍ਹਾਂ ਕੋਵਿਡ-19 ਦੇ ਮਾਮਲਿਆਂ ਵਿਚ ਤੇਜ਼ੀ ਦੇ ਰਿਕਾਰਡ ਬਣ ਰਹੇ ਸਨ ਉਸੀ ਤਰ੍ਹਾਂ ਹੁਣ ਮਾਮਲਿਆਂ ਵਿਚ ਆ ਰਹੀ ਕਮੀ ਰਿਕਾਰਡ ਕਾਇਮ ਕਰਨ ਲੱਗੀ ਹੈ। ਮੰਗਲਵਾਰ ਸਵੇਰੇ ਨਵੇਂ ਇਨਫੈਕਸ਼ਨ ਦੇ ਮਾਮਲਿਆਂ ਦੀ ਸੰਖਿਆ 8 ਅਪ੍ਰੈਲ ਦੇ ਬਾਅਦ ਸਭ ਤੋਂ ਘੱਟ ਰਿਕਾਰਡ ਕੀਤੀ ਗਈ ਹੈ।

ਪੜੋ ਹੋਰ ਖਬਰਾਂ: ਪੰਜਾਬ ‘ਚ ਬਦਲਿਆ ਮੌਸਮ ਦਾ ਮਿਜਾਜ਼,ਜਾਣੋ ਕੀ ਹੋਣਗੇ ਆਉਣ ਵਾਲੇ ਦਿਨਾਂ ਦੇ ਹਾਲ

ਭਾਰਤ ਵਿਚ ਬੀਤੇ 24 ਘੰਟਿਆਂ ਦੌਰਾਨ ਕੋਰੋਨਾ ਵਾਇਰਸ ਇਨਨਫੈਕਸ਼ਨ ਦੇ 1,27,510 ਨਵੇਂ ਮਾਮਲਿਆਂ ਦੀ ਪਹਿਚਾਣ ਹੋਈ ਅਤੇ 2,795 ਲੋਕਾਂ ਦੀ ਮੌਤ ਦਰਜ ਕੀਤੀ ਗਈ। ਉਥੇ ਹੀ 2,55,287 ਲੋਕ ਇਨਫੈਕਸ਼ਨ ਤੋਂ ਮੁਕਤ ਹੋਏ ਅਤੇ ਇਨ੍ਹਾਂ ਨੂੰ ਹਸਪਤਾਲ ਤੋਂ ਡਿਸਚਾਰਜ ਕਰ ਦਿੱਤਾ ਗਿਆ। ਇਹ ਅੰਕੜੇ ਕੇਂਦਰੀ ਸਿਹਤ ਮੰਤਰਾਲਾ ਵਲੋਂ ਜਾਰੀ ਕੀਤੇ ਗਏ ਹਨ।

ਭਾਰਤੀ ਮੈਡੀਕਲ ਰਿਸਰਚ ਸੈਂਟਰ ਅਨੁਸਾਰ ਭਾਰਤ ਵਿਚ ਸੋਮਵਾਰ ਤੱਕ ਕੋਰੋਨਾ ਵਾਇਰਸ ਲਈ ਕੁੱਲ 34,67,92,257 ਸੈਂਪਲ ਟੈਸਟ ਕੀਤੇ ਗਏ। ਇਨ੍ਹਾਂ ਵਿਚੋਂ 19,25,374 ਸੈਂਪਲ ਦੀ ਟੈਸਟਿੰਗ ਕੇਵਲ ਕੱਲ ਕੀਤੀ ਗਈ। ਦੇਸ਼ ਵਿਚ ਕੁੱਲ ਇਨਫੈਕਟਿਡਾਂ ਦੀ ਸੰਖਿਆ 2,81,75,044 ਹੋ ਗਈ ਅਤੇ ਹੁਣ ਤੱਕ ਮਰਨੇ ਵਾਲਿਆਂ ਦੀ ਗਿਣਤੀ 3,31,895 ਹੈ।

ਪੜੋ ਹੋਰ ਖਬਰਾਂ: ਹਰਸਿਮਰਤ ਕੌਰ ਬਾਦਲ ਦੇ ਊਧਮ ਸਦਕਾ ਹੁਣ ਤਲਵੰਡੀ ਸਾਬੋਂ ‘ਚ ਲੱਗੇਗਾ ਆਕਸੀਜਨ ਪਲਾਂਟ

ਉਥੇ ਹੀ ਮਹਾਮਾਰੀ ਕੋਵਿਡ-19 ਨਾਲ ਜੰਗ ਵਿਚ ਹੁਣ ਤੱਕ ਕੁਲ 2,59,47,629 ਲੋਕ ਜਿੱਤ ਹਾਸਲ ਕਰ ਚੁੱਕੇ ਹਨ। ਹਾਲਾਂਕਿ ਦੇਸ਼ ਵਿਚ ਅਜੇ 18,95,520 ਸਰਗਰਮ ਮਾਮਲੇ ਹਨ। ਦੇਸ਼ ਵਿੱਚ ਇਸ ਸਾਲ 16 ਜਨਵਰੀ ਤੋਂ ਕੋਰੋਨਾ ਤੋਂ ਬਚਾਅ ਲਈ ਵੈਕਸੀਨੇਸ਼ਨ ਅਭਿਆਨ ਸ਼ੁਰੂ ਕੀਤਾ ਗਿਆ, ਜਿਸ ਵਿਚ ਕੁੱਲ 21,60,46,638 ਵੈਕਸੀਨ ਲਗਾਈ ਜਾ ਚੁੱਕੀ ਹੈ।

-PTC news

Related Post