ਹਰਸਿਮਰਤ ਕੌਰ ਬਾਦਲ ਦੇ ਊਧਮ ਸਦਕਾ ਹੁਣ ਤਲਵੰਡੀ ਸਾਬੋਂ 'ਚ ਲੱਗੇਗਾ ਆਕਸੀਜਨ ਪਲਾਂਟ

By Jagroop Kaur - May 31, 2021 8:05 pm

ਕੋਰੋਨਾ ਕਾਲ ਦੌਰਾਨ ਲੋਕਾਂ ਨੂੰ ਪੇਸ਼ ਆਈ ਆਕਸੀਜਨ ਦੀ ਕਮੀ ਅਤੇ ਸੰਭਾਵੀ ਤੀਜੀ ਕੋਰੋਨਾ ਲਹਿਰ ਦੇ ਅਗਾਉਂ ਪ੍ਰਬੰਧਾਂ ਤਹਿਤ ਸਬ ਡਵੀਜ਼ਨਲ ਹਸਪਤਾਲ ਤਲਵੰਡੀ ਸਾਬੋ ਵਿਚ ਆਕਸੀਜਨ ਪਲਾਂਟ ਲੱਗੇਗਾ।ਇਸ ਬਾਰੇ ਬਠਿੰਡਾ ਤੋਂ ਲੋਕ ਸਭਾ ਮੈਂਬਰ ਬੀਬਾ ਹਰਸਿਮਰਤ ਕੌਰ ਬਾਦਲ ਨੇ ਗਰਾਂਟ ਜ਼ਾਰੀ ਕਰ ਦਿੱਤੀ ਹੈ। ਹਲਕੇ ਦੇ ਆਗੂਆਂ ਨੇ ਦੱਸਿਆ ਕਿ ਸਾਬਕਾ ਵਿਧਾਇਕ ਵਲੋਂ ਪਿਛਲੇ ਦਿਨੀਂ ਮਾਮਲਾ ਬੀਬਾ ਬਾਦਲ ਦੇ ਧਿਆਨ 'ਚ ਲਿਆਂਦਾ ਗਿਆ ਸੀ, ਜਿਸ ਤੋਂ ਬਾਅਦ ਹੁਣ ਬੀਬਾ ਬਾਦਲ ਨੇ ਆਪਣੇ ਕੋਟੇ 'ਚੋਂ ਤਲਵੰਡੀ ਸਾਬੋ ਅਤੇ ਗੋਨਿਆਣਾ 'ਚ ਪਲਾਂਟ ਬਣਾਉਣ ਲਈ ਡੇਢ ਕਰੋੜ ਰੁਪਏ ਦੀ ਰਾਸ਼ੀ ਜਾਰੀ ਕਰ ਦਿੱਤੀ ਹੈ

Read More : ਜਾਣੋ ਨੂੰਹ ਨਾਲ ਸਹੁਰੇ ਦੀ ਦਰਿੰਦਗੀ ਦੀ ਵਾਇਰਲ ਵੀਡੀਓ ਦੀ ਕੀ...

ਇਸ ਦੀ ਜਾਣਕਾਰੀ ਉਹਨਾਂ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਵੀ ਦਿੱਤੀ , ਜ਼ਿਕਰਯੋਗ ਹੈ ਕਿ ਕੋਰੋਨਾ ਵਾਇਰਸ ਦੀ ਬਿਮਾਰੀ ਨਾਲ ਜੂਝ ਰਹੇ ਪੰਜਾਬ ਵਿਚ ਬੀਤੇ ਕੁਝ ਸਮੇਂ ਤੋਂ ਆਕਸੀਜਨ ਅਤੇ ਹੋਰਨਾਂ ਸਿਹਤ ਸਹੂਲਤਾਂ ਦੀ ਕਮੀ ਆਈ ਸੀ ਜਿਸ ਵਿਚ ਆਕਸੀਜਨ ਦੀ ਘਾਟ ਵਧੇਰੇ ਨਜ਼ਰ ਆਈ ਜਿਸ ਤੋਂ ਬਾਅਦ ਹੁਣ ਸ਼੍ਰੋਮਣੀ ਅਕਾਲੀ ਦਲ ਵੱਲੋਂ ਲਗਾਤਾਰ ਉਪਰਾਲੇ ਕਰਦੇ ਹੋਏ ਪੰਜਾਬ ਵਾਸੀਆਂ ਨੂੰ ਸਿਹਤ ਸਹੂਲਤਾਂ ਦਿਤੀਆਂ ਜਾ ਰਹੀਆਂ ਹਨ ਜਿੰਨਾ ਚ ਆਕਸੀਜਨ ਅਹਿਮ ਹੈ।

adv-img
adv-img