Commonwealth ਖੇਡਾਂ 2022 'ਚ 61 ਤਗਮੇ ਜਿੱਤ ਕੇ ਭਾਰਤ ਚੌਥੇ ਸਥਾਨ 'ਤੇ, ਦੇਖੋ TOP 10 ਦੀ ਸੂਚੀ

By  Riya Bawa August 9th 2022 10:55 AM -- Updated: August 9th 2022 02:21 PM

Commonwealth Games 2022 Medals:ਬਰਮਿੰਘਮ ਰਾਸ਼ਟਰਮੰਡਲ ਖੇਡਾਂ 2022 ਦੀ ਬੀਤੇ ਦਿਨੀ ਸੋਮਵਾਰ ਨੂੰ ਸਮਾਪਤ ਹੋ ਗਈਆਂ ਹਨ। CWG 2022 ਵਿੱਚ ਭਾਰਤ ਨੇ ਕੁੱਲ 61 ਤਗਮਿਆਂ ਜਿੱਤੇ ਹਨ। CWG 2022 ਵਿੱਚ ਭਾਰਤ ਨੇ ਜਿੱਤੇ ਕੁੱਲ 61 ਤਗਮਿਆਂ ਵਿੱਚ 22 ਸੋਨ, 16 ਚਾਂਦੀ ਅਤੇ 23 ਕਾਂਸੀ ਦੇ ਤਗਮੇ ਸ਼ਾਮਲ ਹਨ। ਭਾਰਤ ਲਈ ਬਰਮਿੰਘਮ ਰਾਸ਼ਟਰਮੰਡਲ ਖੇਡਾਂ ਦੇ ਆਖਰੀ ਦਿਨ, ਪੀਵੀ ਸਿੰਧੂ, ਲਕਸ਼ਯ ਸੇਨ ਅਤੇ ਸਾਤਵਿਕਸਾਈਰਾਜ ਦੀ ਜੋੜੀ ਰੈਂਕੀ ਰੈੱਡੀ ਅਤੇ ਚਿਰਾਗ ਸ਼ੈਟੀ ਨੇ ਬੈਡਮਿੰਟਨ ਅਤੇ ਅਚੰਤਾ ਸ਼ਰਤ ਕਮਲ ਨੇ ਟੇਬਲ ਟੈਨਿਸ ਵਿੱਚ ਸੋਨ ਤਗਮੇ ਜਿੱਤੇ। Commonwealth Games 2022 Medals ਇਸ ਦੇ ਨਾਲ ਹੀ ਜੀ ਸਾਥੀਆਨ ਨੇ ਟੇਬਲ ਟੈਨਿਸ ਵਿੱਚ ਕਾਂਸੀ ਦਾ ਤਗ਼ਮਾ ਜਿੱਤਿਆ ਜਦੋਂਕਿ ਭਾਰਤੀ ਪੁਰਸ਼ ਹਾਕੀ ਟੀਮ ਨੂੰ ਚਾਂਦੀ ਦੇ ਤਗ਼ਮੇ ਨਾਲ ਸਬਰ ਕਰਨਾ ਪਿਆ। ਭਾਰਤ ਤਮਗਾ ਸੂਚੀ 'ਚ ਚੌਥੇ ਸਥਾਨ 'ਤੇ ਰਿਹਾ। Commonwealth Games 2022 Medals ਆਸਟ੍ਰੇਲੀਆ ਸਿਖਰ 'ਤੇ ਆਸਟ੍ਰੇਲੀਆ ਇੱਥੇ ਸਿਖਰ 'ਤੇ ਰਿਹਾ। ਉਸ ਨੇ 67 ਸੋਨੇ ਸਮੇਤ ਕੁੱਲ 178 ਮੈਡਲ ਹਾਸਲ ਕੀਤੇ। ਮੇਜ਼ਬਾਨ ਇੰਗਲੈਂਡ 57 ਗੋਲਡ ਮੈਡਲਾਂ ਸਮੇਤ ਕੁੱਲ 176 ਤਗਮਿਆਂ ਨਾਲ ਦੂਜੇ ਸਥਾਨ 'ਤੇ ਰਿਹਾ। ਇੰਗਲਿਸ਼ ਖਿਡਾਰੀਆਂ ਨੇ ਆਪਣੇ ਦੇਸ਼ ਨੂੰ ਨੰਬਰ ਇਕ 'ਤੇ ਲਿਆਉਣ ਲਈ ਕਾਫੀ ਮਿਹਨਤ ਕੀਤੀ ਪਰ ਉਹ 10 ਗੋਲਡ ਜਿੱਤ ਕੇ ਆਸਟ੍ਰੇਲੀਆਈ ਐਥਲੀਟਾਂ ਤੋਂ ਪਿੱਛੇ ਹੋ ਗਏ। ਹਾਲਾਂਕਿ ਕੁੱਲ ਤਮਗਿਆਂ 'ਚ ਇੰਗਲੈਂਡ ਸਿਰਫ 2 ਮੈਡਲਾਂ ਨਾਲ ਪਿੱਛੇ ਸੀ। Commonwealth Games 2022 Medals Commonwealth Games 2022 (TOP LIST 2022)----- ਆਸਟ੍ਰੇਲੀਆ: 178 (67 ਗੋਲਡ ਮੈਡਲ 57 ਸਿਲਵਰ ਮੈਡਲ 54 ਬਰੋਂਜ਼ ਮੈਡਲ) ਇੰਗਲੈਂਡ: 176 (57 66 53) ਕੈਨੇਡਾ: 92 (26 32 34) ਭਾਰਤ: 61 (22 16 23) ਨਿਊਜ਼ੀਲੈਂਡ: 49 (20 12 17) ਸਕਾਟਲੈਂਡ: 51 (13 11 27) ਨਾਈਜੀਰੀਆ: 35 (12 9 14) ਵੇਲਜ਼: 28 (8 6 14) ਦੱਖਣੀ ਅਫਰੀਕਾ: 27 (7 9 11) ਮਲੇਸ਼ੀਆ: 23 (7 8 8) ਉੱਤਰੀ ਆਇਰਲੈਂਡ: 18 (7 7 4) Commonwealth Games 2022 Medals ਇਹ ਵੀ ਪੜ੍ਹੋ: ਜੇਕਰ ਤੁਹਾਡੇ ਜਾਨਵਰਾਂ ਨੂੰ ਵੀ ਹੈ ਲੰਪੀ ਸਕਿਨ ਬਿਮਾਰੀ ਤੇ ਜਾਣੋ ਇਸ ਦੇ ਲੱਛਣ ਤੇ ਉਪਾਅ ਭਾਰਤ ਨੇ 2018 ਵਿੱਚ ਗੋਲਡ ਕੋਸਟ ਵਿੱਚ 26 ਸੋਨੇ ਸਮੇਤ 66 ਤਗਮੇ ਜਿੱਤ ਕੇ ਟੇਬਲ ਵਿੱਚ ਤੀਜੇ ਸਥਾਨ 'ਤੇ ਰਿਹਾ ਸੀ ਪਰ ਇਸ ਵਾਰ ਉਹ ਇਹ ਅੰਕੜਾ ਪਾਰ ਨਹੀਂ ਕਰ ਸਕਿਆ। ਭਾਰਤ ਨੂੰ ਸਭ ਤੋਂ ਵੱਧ ਸੋਨ ਅਤੇ ਸਭ ਤੋਂ ਵੱਧ ਤਗਮੇ ਕੁਸ਼ਤੀ ਵਿੱਚੋਂ ਮਿਲੇ, ਜਿੱਥੇ ਦੇਸ਼ ਨੇ ਛੇ ਸੋਨ, ਇੱਕ ਚਾਂਦੀ ਅਤੇ ਪੰਜ ਕਾਂਸੀ ਸਮੇਤ ਕੁੱਲ 12 ਤਗਮੇ ਜਿੱਤੇ। ਲਿਫਟਰਾਂ ਨੇ ਭਾਰਤੀ ਮੁਹਿੰਮ ਦੀ ਚੰਗੀ ਸ਼ੁਰੂਆਤ ਕਰਦਿਆਂ ਤਿੰਨ ਸੋਨ, ਤਿੰਨ ਚਾਂਦੀ ਅਤੇ ਚਾਰ ਕਾਂਸੀ ਸਮੇਤ 10 ਤਗਮੇ ਜਿੱਤੇ। ਸੰਕੇਤ ਸਰਗਰ (ਪੁਰਸ਼ਾਂ ਦੇ 55 ਕਿਲੋ) ਨੇ ਬਰਮਿੰਘਮ 2022 ਵਿੱਚ ਚਾਂਦੀ ਦਾ ਤਗ਼ਮਾ ਜਿੱਤ ਕੇ ਭਾਰਤ ਦਾ ਖਾਤਾ ਖੋਲ੍ਹਿਆ।

-PTC News

Related Post