ਪੰਜਾਬ

ਜੇਕਰ ਤੁਹਾਡੇ ਜਾਨਵਰਾਂ ਨੂੰ ਵੀ ਹੈ ਲੰਪੀ ਸਕਿਨ ਬਿਮਾਰੀ ਤੇ ਜਾਣੋ ਇਸ ਦੇ ਲੱਛਣ ਤੇ ਉਪਾਅ

By Riya Bawa -- August 09, 2022 10:10 am -- Updated:August 09, 2022 10:20 am

ਚੰਡੀਗੜ੍ਹ: ਪੰਜਾਬ ਵਿਚ ਲੰਪੀ ਸਕਿਨ ਬਿਮਾਰੀ ਦੀ ਲਪੇਟ ਵਿੱਚ ਕਈ ਗਾਵਾਂ ਆ ਚੁੱਕੀਆਂ ਹਨ। ਲੰਪੀ ਵਾਇਰਸ ਦਾ ਅਜੇ ਤੱਕ ਕੋਈ ਸਹੀ ਇਲਾਜ ਨਹੀਂ ਹੈ। ਇਸ ਤੋਂ ਜਾਨਵਰਾਂ ਨੂੰ ਬਚਾਉਣ ਦਾ ਸਭ ਤੋਂ ਵਧੀਆ ਤਰੀਕਾ ਇਹ ਹੈ ਕਿ ਲੰਪੀ ਨਾਲ ਸਬੰਧਿਤ ਖੇਤਰਾਂ ਵਿੱਚ ਜਾਣ ਤੋਂ ਰੋਕਿਆ ਜਾਵੇ। ਜੇਕਰ ਮੁਕਤਸਰ ਜ਼ਿਲੇ ਦੀ ਗੱਲ ਕਰੀਏ ਤਾਂ 'ਚ ਚਮੜੀ ਰੋਗ (ਐੱਲ. ਐੱਸ. ਡੀ.) ਦੇ ਮਾਮਲੇ ਵਧੇ ਹਨ। ਜ਼ਿਲ੍ਹੇ ਵਿੱਚ ਪਿਛਲੇ 24 ਘੰਟਿਆਂ ਵਿੱਚ 45 ਪਸ਼ੂਆਂ ਦੀ ਮੌਤ ਹੋ ਗਈ ਹੈ ਅਤੇ 614 ਪਸ਼ੂ ਇਸ ਛੂਤ ਦੀ ਬਿਮਾਰੀ ਨਾਲ ਸੰਕਰਮਿਤ ਹੋਏ ਹਨ। ਹੁਣ ਤੱਕ ਪਸ਼ੂ ਪਾਲਣ ਵਿਭਾਗ 3,033 ਪਸ਼ੂਆਂ ਦਾ ਟੀਕਾਕਰਨ ਕਰ ਚੁੱਕਾ ਹੈ ਅਤੇ ਜ਼ਮੀਨ 'ਤੇ ਟੀਮਾਂ ਵੈਕਸੀਨ ਦੇ ਨਵੇਂ ਸਟਾਕ ਦੇ ਆਉਣ ਦੀ ਉਡੀਕ ਕਰ ਰਹੀਆਂ ਹਨ।

 ਲੰਪੀ ਸਕਿਨ ਬਿਮਾਰੀ ਦਾ ਕਹਿਰ: ਜੇਕਰ ਤੁਹਾਡੇ ਜਾਨਵਰਾਂ ਨੂੰ ਵੀ ਹੈ ਲੰਪੀ ਸਕਿਨ ਬਿਮਾਰੀ ਤੇ ਜਾਣੋ ਇਸ ਦੇ ਲੱਛਣ ਤੇ ਉਪਾਅ

ਇਸ ਦੇ ਨਾਲ ਹੀ ਅੰਮ੍ਰਿਤਸਰ ਜ਼ਿਲ੍ਹੇ ਵਿੱਚ ਪਸ਼ੂਆਂ ਵਿੱਚ ਲੰਪੀ ਸਕਿਨ ਬਿਮਾਰੀ ਦਾ ਅਸਰ ਦੇਖਣ ਨੂੰ ਮਿਲ ਰਿਹਾ ਹੈ। ਪਸ਼ੂ ਪਾਲਣ ਵਿਭਾਗ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਅੰਮ੍ਰਿਤਸਰ ਵਿੱਚ 1650 ਪਸ਼ੂ ਇਸ ਬਿਮਾਰੀ ਤੋਂ ਪ੍ਰਭਾਵਿਤ ਹਨ। ਸਾਵਧਾਨੀ ਵਜੋਂ ਇਨ੍ਹਾਂ ਜਾਨਵਰਾਂ ਨੂੰ ਦੂਜਿਆਂ ਤੋਂ ਵੱਖ ਰੱਖਿਆ ਗਿਆ ਹੈ ਅਤੇ ਉਨ੍ਹਾਂ ਦੀ ਦੇਖਭਾਲ ਕੀਤੀ ਜਾ ਰਹੀ ਹੈ। ਰਾਹਤ ਦੀ ਗੱਲ ਇਹ ਹੈ ਕਿ ਬਿਮਾਰ ਪਸ਼ੂ ਦੋ ਹਫ਼ਤਿਆਂ ਵਿੱਚ ਠੀਕ ਹੋ ਰਹੇ ਹਨ।

ਇਹ ਵੀ ਪੜ੍ਹੋ : ਰਾਸ਼ਟਰਮੰਡਲ ਖੇਡਾਂ 'ਚ ਦੇਸ਼ ਦਾ ਨਾਂ ਰੁਸ਼ਨਾਉਣ ਵਾਲੇ ਖਿਡਾਰੀਆਂ ਦਾ ਅੰਮ੍ਰਿਤਸਰ ਹਵਾਈ ਅੱਡੇ 'ਤੇ ਨਿੱਘਾ ਸਵਾਗਤ

ਪੰਜਾਬ ਸਰਕਾਰ ਵੱਲੋਂ ਪਸ਼ੂਆਂ ਵਿਚ ਚਮੜੀ ਰੋਗ ਦੀ ਬਿਮਾਰੀ (ਲੰਪੀ ਸਕਿਨ) ਦੇ ਫ਼ੈਲਾਅ ਨੂੰ ਰੋਕਣ ਲਈ ਪਸ਼ੂਆਂ ਨੂੰ ਇੱਕ ਤੋਂ ਦੂਜੇ ਰਾਜ ਵਿੱਚ ਲਿਜਾਣ ’ਤੇ ਪਾਬੰਦੀ ਲਗਾ ਦਿੱਤੀ ਗਈ ਹੈ। ਇਸ ਬਿਮਾਰੀ ਦੇ ਮੱਦੇਨਜ਼ਰ ਪਸ਼ੂ ਮੇਲੇ ਪਹਿਲਾਂ ਹੀ ਬੰਦ ਕਰ ਦਿੱਤੇ ਗਏ ਹਨ। ਜਾਣਕਾਰੀ ਅਨੁਸਾਰ ਪੰਜਾਬ ਵਿੱਚ ਹੁਣ ਤੱਕ ਇਸ ਬਿਮਾਰੀ ਨਾਲ ਪੌਣੇ ਛੇ ਸੌ ਪਸ਼ੂਆਂ ਦੀ ਮੌਤ ਹੋ ਚੁੱਕੀ ਹੈ, ਜਦਕਿ ਪੀੜਤ ਪਸ਼ੂਆਂ ਦਾ ਅੰਕੜਾ 27 ਹਜ਼ਾਰ ਨੂੰ ਛੂਹ ਗਿਆ ਹੈ। ਰੋਜ਼ਾਨਾ ਕੇਸਾਂ ਦੀ ਗਿਣਤੀ ਵਿੱਚ ਵਾਧਾ ਹੋ ਰਿਹਾ ਹੈ।

 ਲੰਪੀ ਸਕਿਨ ਬਿਮਾਰੀ ਦਾ ਕਹਿਰ: ਜੇਕਰ ਤੁਹਾਡੇ ਜਾਨਵਰਾਂ ਨੂੰ ਵੀ ਹੈ ਲੰਪੀ ਸਕਿਨ ਬਿਮਾਰੀ ਤੇ ਜਾਣੋ ਇਸ ਦੇ ਲੱਛਣ ਤੇ ਉਪਾਅ

ਹੁਣ ਤੱਕ ਸਾਰੇ ਪ੍ਰਭਾਵਿਤ ਜਾਨਵਰ ਸਿਰਫ਼ ਗਾਵਾਂ ਹਨ। ਹੁਣ ਤੱਕ ਮੱਝਾਂ ਦੇ ਇਸ ਬਿਮਾਰੀ ਤੋਂ ਪ੍ਰਭਾਵਿਤ ਹੋਣ ਦਾ ਕੋਈ ਮਾਮਲਾ ਸਾਹਮਣੇ ਨਹੀਂ ਆਇਆ ਹੈ। ਇਹਦੀ ਸੰਭਾਵਨਾ ਵੀ ਬਹੁਤ ਘੱਟ ਹੈ। ਪ੍ਰਭਾਵਿਤ ਪਸ਼ੂਆਂ ਦਾ ਇਲਾਜ ਕੇਂਦਰ ਅਤੇ ਪੰਜਾਬ ਸਰਕਾਰ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਕੀਤਾ ਜਾ ਰਿਹਾ ਹੈ।

ਕੀ ਹੈ ਲੰਪੀ ਸਕਿਨ ਬਿਮਾਰੀ ਦਾ ਉਪਾਅ
ਲੰਪੀ ਵਾਇਰਸ ਦਾ ਅਜੇ ਤੱਕ ਕੋਈ ਸਹੀ ਇਲਾਜ ਨਹੀਂ ਹੈ। ਇਸ ਤੋਂ ਜਾਨਵਰਾਂ ਨੂੰ ਬਚਾਉਣ ਦਾ ਸਭ ਤੋਂ ਵਧੀਆ ਤਰੀਕਾ ਇਹ ਹੈ ਕਿ ਉਨ੍ਹਾਂ ਨੂੰ ਲੰਪੀ ਸਕਿਨ ਨਾਲ ਸਬੰਧਿਤ ਵਾਲੇ ਖੇਤਰਾਂ ਵਿੱਚ ਜਾਣ ਤੋਂ ਰੋਕਿਆ ਜਾਵੇ। ਐਂਟੀਬਾਇਓਟਿਕਸ, ਐਂਟੀ-ਇਨਫਲਾਮੇਟਰੀ ਅਤੇ ਐਂਟੀਹਿਸਟਾਮਿਨਿਕ ਦਵਾਈਆਂ ਲੰਪੀ ਦੇ ਸ਼ਿਕਾਰ ਜਾਨਵਰਾਂ ਨੂੰ ਦਿੱਤੀਆਂ ਜਾਂਦੀਆਂ ਹਨ।

Lumpy Skin disease grips Punjab; govt shuts cattle markets

ਇਹ ਹਨ ਲੱਛਣ
ਇਸ ਵਿੱਚ ਪਸ਼ੂਆਂ ਨੂੰ ਬੁਖਾਰ ਹੋ ਜਾਂਦਾ ਹੈ। ਇਸ ਦੇ ਨਾਲ ਹੀ ਭਾਰ ਘਟਣਾ, ਲਾਰ ਵਗਣਾ, ਅੱਖਾਂ ਅਤੇ ਨੱਕ ਵਗਣਾ, ਦੁੱਧ ਘੱਟਣਾ ਸ਼ੁਰੂ ਹੋ ਜਾਂਦਾ ਹੈ। ਜਾਨਵਰਾਂ ਦੇ ਸਰੀਰ 'ਤੇ ਵੱਖ-ਵੱਖ ਤਰ੍ਹਾਂ ਦੀਆਂ ਗੰਢੀਆਂ ਦਿਖਾਈ ਦੇਣ ਲੱਗਦੀਆਂ ਹਨ। ਉਨ੍ਹਾਂ ਦੇ ਸਰੀਰ ਵਿੱਚ ਗੰਢਾਂ ਹਨ। ਮਾਦਾ ਪਸ਼ੂ ਵੀ ਇਸ ਬਿਮਾਰੀ ਕਾਰਨ ਬਾਂਝਪਨ, ਗਰਭਪਾਤ, ਨਿਮੋਨੀਆ ਅਤੇ ਲੰਗੜੇਪਨ ਦਾ ਸ਼ਿਕਾਰ ਹੋ ਸਕਦੇ ਹਨ।

-PTC News

  • Share