Indian Army Day 2020 : ਫੌਜ ਮੁਖੀ ਜਨਰਲ ਨਰਵਾਣੇ ਨੇ ਜਵਾਨਾਂ ਨੂੰ ਕੀਤਾ ਸਨਮਾਨਤ

By  Shanker Badra January 15th 2020 03:12 PM

Indian Army Day 2020 : ਫੌਜ ਮੁਖੀ ਜਨਰਲ ਨਰਵਾਣੇ ਨੇ ਜਵਾਨਾਂ ਨੂੰ ਕੀਤਾ ਸਨਮਾਨਤ:ਨਵੀਂ ਦਿੱਲੀ : ਹਰ ਸਾਲ 15 ਜਨਵਰੀ ਨੂੰ ਫ਼ੌਜ ਦਿਵਸ ਮਨਾਇਆ ਜਾਂਦਾ ਹੈ। ਇਸ ਦਿਨ 1949 'ਚ ਫੀਲਡ ਮਾਰਸ਼ਲ ਕੋਡਨਡੇਰਾ ਐੱਮ ਕਰੀਅੱਪਾ ਨੇ ਭਾਰਤ ਦੇ ਆਖਰੀ ਬਰਤਾਨੀਆ ਕਮਾਂਡਰ-ਇਨ-ਚੀਫ਼ ਜਨਰਲ ਸਰ ਫਰਾਂਸਿਸ ਬੁਚਰ ਤੋਂ ਭਾਰਤੀ ਸੈਨਾ ਦੇ ਪਹਿਲੇ ਕਮਾਂਡਰ-ਇਨ-ਚੀਫ਼ ਦਾ ਅਹੁਦਾ ਸੰਭਾਲਿਆ ਸੀ।

Indian Army Day 2020 : Manoj Mukund Naravane Youth honored Indian Army Day 2020 : ਫੌਜ ਮੁਖੀ ਜਨਰਲ ਨਰਵਾਣੇ ਨੇ ਜਵਾਨਾਂ ਨੂੰ ਕੀਤਾ ਸਨਮਾਨਤ

ਅੱਜ72ਵੇਂ ਫੌਜ ਦਿਵਸ ਮੌਕੇ ਦਿੱਲੀ 'ਚ ਸ਼ਾਨਦਾਰ ਪਰੇਡ ਦਾ ਆਯੋਜਨ ਕੀਤਾ ਗਿਆ ਹੈ , ਜਿਸ ਦੀ ਸਲਾਮੀ ਪਹਿਲੀ ਵਾਰ ਚੀਫ ਆਫ ਡਿਫੈਂਸ ਜਨਰਲ ਬਿਪਿਨ ਰਾਵਤ ਨੇ ਲਈ ਹੈ। ਇਸ ਮੌਕੇ ਬਹਾਦਰ ਜਵਾਨਾਂ ਨੂੰ ਮੈਡਲਾਂ ਨਾਲ ਸਨਮਾਨਤ ਕੀਤਾ ਗਿਆ। ਆਰਮੀ ਚੀਫ਼ ਮਨੋਜ ਮੁਕੰਦ ਨਰਵਾਣੇ ਨੇ ਪਰੇਡ ਦਾ ਨਿਰੀਖਣ ਕੀਤਾ।

Indian Army Day 2020 : Manoj Mukund Naravane Youth honored Indian Army Day 2020 : ਫੌਜ ਮੁਖੀ ਜਨਰਲ ਨਰਵਾਣੇ ਨੇ ਜਵਾਨਾਂ ਨੂੰ ਕੀਤਾ ਸਨਮਾਨਤ

ਇਸ ਤੋਂ ਪਹਿਲਾਂ ਅੱਜ ਸਵੇਰੇ ਬਿਪਿਨ ਰਾਵਤ ਦੇ ਨਾਲ ਤਿੰਨਾਂ ਫੌਜ ਮੁਖੀਆਂ ਜਨਰਲ ਮਨੋਜ ਮੁਕੰਦ ਨਰਵਾਣੇ, ਏਅਰ ਚੀਫ ਮਾਰਸ਼ਲ ਆਰ.ਕੇ.ਐਸ. ਭਦੌਰਿਆ ਅਤੇ ਸਮੁੰਦਰੀ ਫੌਜ ਮੁਖੀ ਐਡਮਿਰਲ ਕਰਮਬੀਰ ਸਿੰਘ ਨੇ ਰਾਸ਼ਟਰੀ ਯੁੱਧ ਸਮਾਰਕ ਪਹੁੰਚ ਕੇ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੱਤੀ ਹੈ।ਇਸ ਮੌਕੇ ਫੌਜ ਦੇ ਕਈ ਸੀਨੀਅਰ ਅਧਿਕਾਰੀ ਵੀ ਮੌਜੂਦ ਸਨ।

Indian Army Day 2020 : Manoj Mukund Naravane Youth honored Indian Army Day 2020 : ਫੌਜ ਮੁਖੀ ਜਨਰਲ ਨਰਵਾਣੇ ਨੇ ਜਵਾਨਾਂ ਨੂੰ ਕੀਤਾ ਸਨਮਾਨਤ

ਇਸ ਮੌਕੇ ਨਰਵਾਣੇ ਨੇ ਕਿਹਾ ਕਿ ਜੰਮੂ-ਕਸ਼ਮੀਰ 'ਚੋਂ ਧਾਰਾ-370 ਹਟਾਇਆ ਜਾਣਾ ਇਤਿਹਾਸਿਕ ਕਦਮ ਹੈ। ਇਸ ਨਾਲ ਸੂਬੇ ਨੂੰ ਮੁੱਖ ਧਾਰਾ ਨਾਲ ਜੁੜਨ 'ਚ ਮਦਦ ਮਿਲੇਗੀ। ਉਨ੍ਹਾਂ ਇਹ ਵੀ ਕਿਹਾ ਕਿ ਅਸੀ ਭਵਿੱਖ 'ਚ ਫੌਜ ਦੀਆਂ ਤਿਆਰੀਆਂ ਨੂੰ ਹੋਰ ਪੁਖਤਾ ਕਰਾਂਗੇ। ਉਨ੍ਹਾਂ ਕਿਹਾ ਕਿ ਅੱਤਵਾਦ ਨੂੰ ਕਿਸੇ ਕੀਮਤ 'ਤੇ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ।

-PTCNews

Related Post