ਭਾਰਤੀ ਮੰਜੇ ਦੀ ਆਸਟ੍ਰੇਲੀਆ ਵਿੱਚ ਹੋ ਰਹੀ ਹੈ ਵਾਹ-ਵਾਹ

By  Joshi October 6th 2017 09:54 PM

Indian charpoy manja ad is going viral in Australia, twitter goes crazy: ਭਾਰਤੀ ਮੰਜੇ ਦੀ ਆਸਟ੍ਰੇਲੀਆ ਵਿੱਚ ਹੋ ਰਹੀ ਹੈ ਵਾਹ-ਵਾਹ, ਵਿਕ ਰਿਹਾ ਹੈ ਇੰਨ੍ਹੀ ਕੀਮਤ 'ਚ ਅੱਜਕਲ ਦਾ ਦੌਰ ਅਤਿ ਆਧੁਨਿਕ ਚੀਜ਼ਾਂ ਨਾਲ ਲੈਸ ਹੋ ਕੇ ਰਹਿਣ ਦਾ ਹੈ, ਜਿਵੇਂ ਕਿ ਮੋਬਾਈਲ, ਮਾਡਰਨ ਫਰਨੀਚਰ, ਰਸੋਈਘਰ ਦਾ ਸਮਾਨ, ਸਭ ਆਧੁਨਿਕ ਹੋ ਗਿਆ ਹੈ। ਪਰ ਸਮੇਂ ਦੇ ਗੇੜ ਨਾਲ ਕਈ ਵਾਰ ਪੁਰਾਣੀਆਂ ਅਤੇ ਪਾਰੰਪਰਿਕ ਚੀਜ਼ਾਂ ਇੱਕ ਵਾਰ ਫਿਰ ਫੈਸ਼ਨ ਟ੍ਰੈਂਡ ਬਣ ਕੇ ਸਾਹਮਣੇ ਆ ਜਾਂਦੀਆਂ ਹਨ। ਕੁਝ ਇਸ ਤਰ੍ਹਾਂ ਹੀ ਹੋਇਆ ਹੈ, ਆਸਟ੍ਰੇਲੀਆ 'ਚ ਵੀ। ਇੱਥੇ ਭਾਰਤੀ ਮੰਜਾ ਜਾਂ ਜਿਸਨੂੰ ਖਟੀਆ ਵੀ ਕਿਹਾ ਜਾਂਦਾ ਹੈ, ਮੁੜ ਫੈਸ਼ਨ ਟ੍ਰੈਂਡ ਬਣ ਚੁੱਕਿਆ ਹੈ। ਇਹ ਮੰਜਾ ਲੱਕੜ ਦੇ ਫ੍ਰੇਮ ਅਤੇ ਜੂਟ ਦੀਆਂ ਰੱਸੀਆਂ ਨਾਮ ਬਣਿਆ ਹੈ ਅਤੇ ਇਸਨੂੰ ਵੇਚਣ ਵਾਲਾ ਐਡ ਵੀ ਲੋਕਾਂ ਨੂੰ ਬਹੁਤ ਪਸੰਦ ਆ ਰਿਹਾ ਹੈ। ਇਸ ਐਡ ਦੀ ਇੱਕ ਹੋਰ ਗੱਲ ਹੈ ਜਿਸਨੇ ਸਭ ਨੂੰ ਹੈਰਾਨ ਕੀਤਾ ਹੋਇਆ ਹੈ, ਉਹ ਹੈ, ਇਸਦੀ ਕੀਮਤ। ਇਸ ਮੰਜੇ ਦੀ ਕੀਮਤ ਤਕਰੀਬਨ ੯੯੦ ਡਾਲਰ ਰੱਖੀ ਗਈ ਹੈ, ਭਾਵ 50,000 ਰੁਪਏ। ਇਸ਼ਤਿਹਾਰ ਵਿੱਚ ਇਸ ਬੈਡ ਭਾਵ ਮੰਜੇ ਬਾਰੇ ਲਿਖਿਆ ਗਿਆ ਹੈ ਕਿ ਇਹ ਭਾਰਤੀ ਪਾਰੰਪਰਿਕ ਭਾਰਤੀ ਡੇ-ਬੈਡ ਅਤੇ ਬਹੁਤ ਆਰਾਮਦਾਇਕ ਹੈ। ਇਸ ਇਸ਼ਤਿਹਾਰ 'ਚ ਲਿਖਿਆ ਹੈ ਕਿ ਇਹ ਮਨੀਲਾ ਰੱਸੀ ਅਤੇ ਮਜਬੂਤ ਲੱਕੜੀ ਨਾਲ ਬਣਾਇਆ ਗਿਆ ਹੈ ਅਤੇ ਆਸਟਰੇਲੀਆ ਵਿਚ ਬਣਾਇਆ ਗਿਆ ਹੈ। —PTC News

Related Post