ਨਹੀਂ ਰਹੇ ਭਾਰਤ ਦੇ ਸਾਬਕਾ ਕ੍ਰਿਕਟ ਕਪਤਾਨ ਅਜੀਤ ਵਾਡੇਕਰ , ਲੰਬੀ ਬਿਮਾਰੀ ਤੋਂ ਬਾਅਦ ਹੋਇਆ ਦਿਹਾਂਤ
ਸਾਬਕਾ ਭਾਰਤੀ ਕ੍ਰਿਕਟ ਦੇ ਕਪਤਾਨ ਅਜੀਤ ਵਾਡੇਕਰ , ਜਿੰਨਾਂ ਨੇ ਇੰਗਲੈਂਡ ਅਤੇ ਵੈਸਟਇੰਡੀਜ਼ ਵਿੱਚ ਟੈਸਟ ਮੈਚ ਜਿੱਤਣ ਲਈ ਭਾਰਤੀ ਟੀਮ ਦੀ ਅਗਵਾਈ ਕੀਤੀ ਸੀ , ਦਾ ਲੰਮੀ ਬਿਮਾਰੀ ਤੋਂ ਬਾਅਦ ਅੱਜ ਦਿਹਾਂਤ ਹੋ ਗਿਆ ।
ਉਹ 77 ਸਾਲ ਦੇ ਸਨ , ਉਹ ਆਪਣੇ ਪਿੱਛੇ ਪਤਨੀ ਰੇਖਾ, ਦੋ ਬੇਟੇ ਅਤੇ ਇੱਕ ਬੇਟੀ ਛੱਡ ਗਏ ਹਨ ।
ਵਾਡੇਕਰ ਨੂੰ ਅੱਜ ਦੱਖਣੀ ਮੁੰਬਈ ਦੇ ਇੱਕ ਹਸਪਤਾਲ ਵਿੱਚ ਲ਼ਿਆਂਦਾ ਗਿਆ , ਜਿੱਥੇ ਡਾਕਟਰਾਂ ਵੱਲੋਂ ਉਨ੍ਹਾਂ ਨੂੰ ਮ੍ਰਿਤਕ ਐਲਾਨ ਕਰ ਦਿੱਤਾ ਗਿਆ।
ਉਨ੍ਹਾਂ ਦਾ ਅੰਤਿਮ ਸੰਸਕਾਰ ਸ਼ੁੱਕਰਵਾਰ ਨੂੰ ਕੀਤਾ ਜਾਵੇਗਾ ।