Mon, Apr 29, 2024
Whatsapp

ਨਹੀਂ ਰਹੇ ਭਾਰਤ ਦੇ ਸਾਬਕਾ ਕ੍ਰਿਕਟ ਕਪਤਾਨ ਅਜੀਤ ਵਾਡੇਕਰ , ਲੰਬੀ ਬਿਮਾਰੀ ਤੋਂ ਬਾਅਦ ਹੋਇਆ ਦਿਹਾਂਤ

Written by  Joshi -- August 16th 2018 11:09 AM -- Updated: August 16th 2018 06:31 PM
ਨਹੀਂ ਰਹੇ ਭਾਰਤ ਦੇ ਸਾਬਕਾ ਕ੍ਰਿਕਟ ਕਪਤਾਨ ਅਜੀਤ ਵਾਡੇਕਰ , ਲੰਬੀ ਬਿਮਾਰੀ ਤੋਂ ਬਾਅਦ ਹੋਇਆ ਦਿਹਾਂਤ

ਨਹੀਂ ਰਹੇ ਭਾਰਤ ਦੇ ਸਾਬਕਾ ਕ੍ਰਿਕਟ ਕਪਤਾਨ ਅਜੀਤ ਵਾਡੇਕਰ , ਲੰਬੀ ਬਿਮਾਰੀ ਤੋਂ ਬਾਅਦ ਹੋਇਆ ਦਿਹਾਂਤ

ਸਾਬਕਾ ਭਾਰਤੀ ਕ੍ਰਿਕਟ ਦੇ ਕਪਤਾਨ ਅਜੀਤ ਵਾਡੇਕਰ , ਜਿੰਨਾਂ ਨੇ ਇੰਗਲੈਂਡ ਅਤੇ ਵੈਸਟਇੰਡੀਜ਼ ਵਿੱਚ ਟੈਸਟ ਮੈਚ ਜਿੱਤਣ ਲਈ ਭਾਰਤੀ ਟੀਮ ਦੀ ਅਗਵਾਈ ਕੀਤੀ ਸੀ , ਦਾ ਲੰਮੀ ਬਿਮਾਰੀ ਤੋਂ ਬਾਅਦ ਅੱਜ ਦਿਹਾਂਤ ਹੋ ਗਿਆ । ਉਹ 77 ਸਾਲ ਦੇ ਸਨ , ਉਹ ਆਪਣੇ ਪਿੱਛੇ ਪਤਨੀ ਰੇਖਾ, ਦੋ ਬੇਟੇ ਅਤੇ ਇੱਕ ਬੇਟੀ ਛੱਡ ਗਏ ਹਨ । ਵਾਡੇਕਰ ਨੂੰ ਅੱਜ ਦੱਖਣੀ ਮੁੰਬਈ ਦੇ ਇੱਕ ਹਸਪਤਾਲ ਵਿੱਚ ਲ਼ਿਆਂਦਾ ਗਿਆ  , ਜਿੱਥੇ ਡਾਕਟਰਾਂ ਵੱਲੋਂ ਉਨ੍ਹਾਂ ਨੂੰ ਮ੍ਰਿਤਕ ਐਲਾਨ ਕਰ ਦਿੱਤਾ ਗਿਆ। ਉਨ੍ਹਾਂ ਦਾ ਅੰਤਿਮ ਸੰਸਕਾਰ ਸ਼ੁੱਕਰਵਾਰ ਨੂੰ ਕੀਤਾ ਜਾਵੇਗਾ ।

ਉਨ੍ਹਾਂ ਦੇ ਇਸ ਦੁਨੀਆਂ ਤੋਂ ਚਲੇ ਜਾਣ ਦਾ ਦੁੱਖ ਦੇਸ਼ ਦੇ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਵੱਲੋਂ ਵੀ  ਵਿਅਕਤ ਕੀਤਾ ਗਿਆ ਹੈ। ਸਚਿਨ ਤੇਂਦੂਲਕਰ , ਵਰਿੰਦਰ ਸਹਿਵਾਗ ਅਤੇ ਹੋਰ ਕ੍ਰਿਕਟ ਦੇ ਖਿਡਾਰੀਆਂ ਨੇ ਅਜੀਤ ਵਾਡੇਕਰ ਦੇ ਦੁਨੀਆਂ ਤੋਂ ਚਲੇ ਜਾਣ ਤੇ ਦੁੱਖ ਜ਼ਾਹਿਰ ਕਰਦਿਆਂ ਹੋਇਆਂ ਸ਼ਰਧਾਂਜਲੀ ਦਿੱਤੀ । ਸਚਿਨ ਅਨੁਸਾਰ ਉਹ 90 ਦੇ ਦਹਾਕੇ ਦੇ ਅਜਿਹੇ ਵਿਅਕਤੀ ਸਨ ਜਿੰਨਾਂ ਮੈਚਾਂ ਦੇ ਸਭ ਤੋਂ ਵਧੀਆ ਪ੍ਰਦਰਸ਼ਨਾਂ ਵਿੱਚ ਬਿਹਤਰੀਨ ਸਹਾਇਕ ਵਜੋਂ ਭੂਮਿਕਾ ਨਿਭਾਈ। —PTC News

  • Tags

Top News view more...

Latest News view more...