ਭਾਰਤੀ ਟੀਮ ਦੇ ਸਾਬਕਾ ਲੈੱਗ ਸਪਿਨਰ ਅਨਿਲ ਕੁੰਬਲੇ ਫਿਰ ਤੋਂ ਬਣੇ ICC ਕ੍ਰਿਕਟ ਕਮੇਟੀ ਦੇ ਪ੍ਰਧਾਨ

By  Jashan A March 3rd 2019 01:39 PM

ਭਾਰਤੀ ਟੀਮ ਦੇ ਸਾਬਕਾ ਲੈੱਗ ਸਪਿਨਰ ਅਨਿਲ ਕੁੰਬਲੇ ਫਿਰ ਤੋਂ ਬਣੇ ICC ਕ੍ਰਿਕਟ ਕਮੇਟੀ ਦੇ ਪ੍ਰਧਾਨ,ਨਵੀਂ ਦਿੱਲੀ: ਭਾਰਤੀ ਕ੍ਰਿਕੇਟ ਟੀਮ ਦੇ ਸਾਬਕਾ ਲੈੱਗ ਸਪਿਨਰ ਅਨਿਲ ਕੁੰਬਲੇ ਫਿਰ ਤੋਂ ਆਈ.ਸੀ. ਸੀ ਦੇ ਪ੍ਰਧਾਨ ਬਣ ਗਏ ਹਨ। ਉਹਨਾਂ ਨੂੰ ਬੀਤੇ ਦਿਨ ਕਮੇਟੀ ਦੇ ਪ੍ਰਧਾਨ ਦੇ ਰੂਪ 'ਚ ਫਿਰ ਤੋਂ ਨਿਯੁਕਤ ਕੀਤਾ ਗਿਆ ਹੈ। ਇਸ ਦੌਰਾਨ ਉਹ 3 ਸਾਲ ਤੱਕ ਕਾਰਜਕਾਲ ਦੇ ਲਈ ਅਹੁਦੇ 'ਤੇ ਬਣੇ ਰਹਿਣਗੇ। [caption id="attachment_264269" align="aligncenter" width="300"]anil kumble ਭਾਰਤੀ ਟੀਮ ਦੇ ਸਾਬਕਾ ਲੈੱਗ ਸਪਿਨਰ ਅਨਿਲ ਕੁੰਬਲੇ ਫਿਰ ਤੋਂ ਬਣੇ ICC ਕ੍ਰਿਕਟ ਕਮੇਟੀ ਦੇ ਪ੍ਰਧਾਨ[/caption] ਦੱਸ ਦੇਈਏ ਕਿ ਇਸ ਤੋਂ ਪਹਿਲਾਂ ਵੀ ਉਹ ਇਸ ਅਹੁਦੇ 'ਤੇ ਰਹਿ ਚੁੱਕੇ ਹਨ। ਕੁੰਬਲੇ ਨੂੰ 2012 'ਚ ਨੂੰ ਆਈ. ਸੀ. ਸੀ. ਕ੍ਰਿਕਟ ਕਮੇਟੀ ਦਾ ਮੈਂਬਰ ਬਣਾਇਆ ਗਿਆ ਸੀ ਤੇ ਸਾਲ 2013 'ਚ ਉਸ ਨੂੰ ਕਮੇਟੀ ਦਾ ਪ੍ਰਧਾਨ ਬਣਾਇਆ ਗਿਆ ਸੀ। ਜ਼ਿਕਰਯੋਗ ਹੈ ਕਿ ਆਈ. ਸੀ. ਸੀ. ਕ੍ਰਿਕਟ ਕਮੇਟੀ ਦੇ ਮੈਂਬਰ ਤੇ ਪ੍ਰਧਾਨ ਬਣਨ ਤੋਂ ਬਾਅਦ ਸਾਲ 2016 'ਚ ਭਾਰਤੀ ਕ੍ਰਿਕਟ ਟੀਮ ਦੇ ਕੋਚ ਵੀ ਬਣੇ ਸਨ। [caption id="attachment_264270" align="aligncenter" width="300"]anil kumble ਭਾਰਤੀ ਟੀਮ ਦੇ ਸਾਬਕਾ ਲੈੱਗ ਸਪਿਨਰ ਅਨਿਲ ਕੁੰਬਲੇ ਫਿਰ ਤੋਂ ਬਣੇ ICC ਕ੍ਰਿਕਟ ਕਮੇਟੀ ਦੇ ਪ੍ਰਧਾਨ[/caption] ਅਨਿਲ ਕੁੰਬਲੇ ਨੇ ਜੂਨ 2016 'ਚ ਰਵੀ ਸ਼ਾਸਤਰੀ ਤੇ ਟਾਮ ਮੂਡੀ ਵਰਗੇ 57 ਦਿੱਗਜ਼ਾਂ ਨੂੰ ਪਛਾੜ ਕੇ ਭਾਰਤੀ ਟੀਮ ਦੇ ਕੋਚ ਬਣੇ ਸਨ।ਇੱਕ ਸਾਲ ਬਾਅਦ ਜੂਨ 2017 'ਚ ਉਨ੍ਹਾਂ ਨੇ ਕੋਚ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ। -PTC News

Related Post