ਕ੍ਰਿਕਟਰ ਵੀਰੇਂਦਰ ਸਹਿਵਾਗ ਦੀ ਪਤਨੀ ਨੇ ਆਪਣੇ ਬਿਜ਼ਨਸ ਪਾਰਟਨਰ 'ਤੇ ਲਗਾਇਆ ਧੋਖਾਧੜੀ ਦਾ ਦੋਸ਼ , ਕੀਤੀ ਸ਼ਿਕਾਇਤ

By  Shanker Badra July 13th 2019 05:16 PM

ਕ੍ਰਿਕਟਰ ਵੀਰੇਂਦਰ ਸਹਿਵਾਗ ਦੀ ਪਤਨੀ ਨੇ ਆਪਣੇ ਬਿਜ਼ਨਸ ਪਾਰਟਨਰ 'ਤੇ ਲਗਾਇਆ ਧੋਖਾਧੜੀ ਦਾ ਦੋਸ਼ , ਕੀਤੀ ਸ਼ਿਕਾਇਤ:ਨਵੀਂ ਦਿੱਲੀ : ਸਾਬਕਾ ਕ੍ਰਿਕਟ ਖਿਡਾਰੀ ਵੀਰੇਂਦਰ ਸਹਿਵਾਗ ਦੀ ਪਤਨੀ ਆਰਤੀ ਨੇ ਆਪਣੇ ਬਿਜ਼ਨਸ ਪਾਰਟਨਰ ਦੇ ਖ਼ਿਲਾਫ਼ ਦਿੱਲੀ ਪੁਲਿਸ 'ਚ ਧੋਖਾਧੜੀ ਦੀ ਸ਼ਿਕਾਇਤ ਦਰਜ ਕਰਵਾਈ ਹੈ। ਇਸ 'ਚ ਉਨ੍ਹਾਂ ਕਿਹਾ ਹੈ ਕਿ ਉਨ੍ਹਾਂ ਦੇ ਬਿਜ਼ਨਸ ਪਾਰਟਨਰ ਨੇ ਉਨ੍ਹਾਂ ਦੇ ਫ਼ਰਜ਼ੀ ਹਸਤਾਖ਼ਰ ਦੇ ਜਰੀਏ 4.5 ਕਰੋੜ ਦਾ ਲੋਨ ਲੈ ਲਿਆ ਅਤੇ ਹੁਣ ਉਹ ਲੋਨ ਚੁਕਾ ਨਹੀਂ ਰਿਹਾ। ਦੋਸ਼ੀ ਬਿਜ਼ਨਸ ਪਾਰਟਨਰ ਦਾ ਨਾਂਅ ਰੋਹਿਤ ਕੱਕਰ ਹੈ। [caption id="attachment_317941" align="aligncenter" width="300"]Indian cricketer Virender Sehwag wife her business partner Against Complaint
ਕ੍ਰਿਕਟਰ ਵੀਰੇਂਦਰ ਸਹਿਵਾਗ ਦੀ ਪਤਨੀ ਨੇ ਆਪਣੇ ਬਿਜ਼ਨਸ ਪਾਰਟਨਰ 'ਤੇ ਲਗਾਇਆ ਧੋਖਾਧੜੀ ਦਾ ਦੋਸ਼ , ਕੀਤੀ ਸ਼ਿਕਾਇਤ[/caption] ਦਰਅਸਲ 'ਚ ਆਰਤੀ ਤੇ ਸਹਿਵਾਗ ਦੀ ਇਕ ਐਗਰੋ-ਬੇਸਡ ਕੰਪਨੀ ਹੈ। ਇਸ ਵਿਚ ਅੱਠ ਪਾਰਟਨਰ ਹਨ। ਆਰਤੀ ਨੇ ਸ਼ਿਕਾਇਤ 'ਚ ਕਿਹਾ ਕਿ ਪਾਰਟਨਰਾਂ ਨੇ ਕਰਜ਼ਾ ਦੇਣ ਵਾਲਿਆਂ ਦੇ ਸਾਹਮਣੇ ਮੇਰੇ ਪਤੀ ਦੇ ਨਾਂਅ ਦੀ ਵਰਤੋਂ ਕੀਤੀ ਅਤੇ ਲੋਨ ਲੈ ਲਿਆ। ਉਨਾਂ ਨੇ ਕਰਜ਼ਦਾਤਾਵਾਂ ਨੂੰ ਦੋ ਪੋਸਟਡੇਟਿਡ ਚੈੱਕ ਵੀ ਦਿੱਤੇ। [caption id="attachment_317940" align="aligncenter" width="300"]Indian cricketer Virender Sehwag wife her business partner Against Complaint
ਕ੍ਰਿਕਟਰ ਵੀਰੇਂਦਰ ਸਹਿਵਾਗ ਦੀ ਪਤਨੀ ਨੇ ਆਪਣੇ ਬਿਜ਼ਨਸ ਪਾਰਟਨਰ 'ਤੇ ਲਗਾਇਆ ਧੋਖਾਧੜੀ ਦਾ ਦੋਸ਼ , ਕੀਤੀ ਸ਼ਿਕਾਇਤ[/caption] ਹੋਰ ਖਬਰਾਂ ਪੜ੍ਹਨ ਲਈ ਇਸ ਲਿੰਕ 'ਤੇ ਕਲਿੱਕ ਕਰੋ :ਸ੍ਰੀ ਮੁਕਤਸਰ ਸਾਹਿਬ : ਵਿਦਿਆਰਥਣ ਨਾਲ ਜਬਰ-ਜਨਾਹ ਦੇ ਮਾਮਲੇ ਕਰਕੇ ਜੇਲ੍ਹ ‘ਚ ਬੰਦ ਹਵਾਲਾਤੀ ਨੇ ਕੀਤੀ ਖ਼ੁਦਕੁਸ਼ੀ ਆਰਤੀ ਨੇ ਦੱਸਿਆ ਕਿ ਕੰਪਨੀ ਇਸ ਲੋਨ ਨੂੰ ਚੁਕਾਉਣ 'ਚ ਅਸਫ਼ਲ ਰਹੀ ਹੈ।ਇਸ ਮਗਰੋਂ ਕਰਜ਼ਦਾਤਾਵਾਂ ਨੇ ਮੇਰੇ ਵਿਰੁੱਧ ਅਦਾਲਤ 'ਚ ਕੇਸ ਦਰਜ ਕਰਵਾ ਦਿੱਤਾ। ਇਸ ਪ੍ਰਕਿਰਿਆ ਦੌਰਾਨ ਇਹ ਗੱਲ ਸਾਹਮਣੇ ਆਈ ਕਿ ਐਗਰੀਮੈਂਟ 'ਚ ਮੇਰੇ ਹਸਤਾਖ਼ਰ ਦੀ ਵਰਤੋਂ ਕੀਤੀ ਗਈ, ਜਿਹੜੇ ਮੈਂ ਕਦੇ ਕੀਤੇ ਹੀ ਨਹੀਂ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। -PTCNews

Related Post