ਲੱਭ ਲਿਆ ਕਰੋਨਾ ਦਾ ਇਲਾਜ, ਭਾਰਤ 'ਚ ਠੀਕ ਹੋਏ ਪੀੜਤ ਮਰੀਜ਼ !!!

By  Jashan A March 15th 2020 04:39 PM -- Updated: March 15th 2020 04:45 PM

ਨਵੀਂ ਦਿੱਲੀ: ਚੀਨ ਦੇ ਵੁਹਾਨ ਤੋਂ ਫੈਲੇ ਮਾਰੂ ਵਾਇਰਸ ਨੇ ਦੁਨੀਆ ਭਰ 'ਚ ਤਹਿਲਕਾ ਮਚਾਇਆ ਹੋਇਆ ਹੈ। ਵਿਸ਼ਵ ਸਿਹਤ ਸੰਗਠਨ ਵੱਲੋਂ ਇਸ ਵਾਇਰਸ ਨੂੰ ਮਹਾਮਾਰੀ ਐਲਾਨਿਆ ਗਿਆ ਹੈ। ਪਰ ਭਾਰਤੀ ਲੋਕਾਂ ਲਈ ਇੱਕ ਬੇਹੱਦ ਖਾਸ ਤੇ ਖੁਸ਼ੀ ਦੀ ਗੱਲ ਹੈ। ਮੀਡੀਆ ਰਿਪੋਰਟਾਂ ਮੁਤਾਬਕ ਜੈਪੁਰ ਦੇ ਸਵਾਈ ਮਾਨ ਸਿੰਘ (ਐਸਐਮਸ) ਹਸਪਤਾਲ ਦੇ ਡਾਕਟਰਾਂ ਨੇ ਕੋਰੋਨਾਵਾਇਰਸ ਦਾ ਇਲਾਜ ਲੱਭ ਲਿਆ ਹੈ !!! ਦਰਅਸਲ, ਡਾਕਟਰਾਂ ਨੇ ਕੋਰੋਨਵਾਇਰਸ ਤੋਂ ਪੀੜਤ ਔਰਤ ਨੂੰ ਐਚਆਈਵੀ, ਸਵਾਈਨ ਫਲੂ ਤੇ ਮਲੇਰੀਆ ਦੀਆਂ ਦਵਾਈਆਂ ਦੇ ਮੇਲ ਨਾਲ ਠੀਕ ਕੀਤਾ ਹੈ। ਇਸ ਔਰਤ ਨੂੰ ਲੋਪੀਨਾਵੀਰ 200 ਮਿਲੀਗ੍ਰਾਮ/ਰੀਟੋਨਾਵੀਰ 50 ਮਿਲੀਗ੍ਰਾਮ ਦੀ ਖੁਰਾਕ ਦਿੱਤੀ ਗਈ ਸੀ ਜਿਸ ਤੋਂ ਮਗਰੋਂ ਔਰਤ ਕੋਵਿਡ-19 ਟੈਸਟ ਵਿੱਚ ਨਕਾਰਾਤਮਕ ਆਈ ਹੈ। ਇਸ ਤੋਂ ਇਲਾਵਾ ਦਿੱਲੀ 'ਚ ਮਰੀਜ਼ ਠੀਕ ਹੋਏ ਹਨ, ਜਿਨ੍ਹਾਂ ਨੂੰ ਸਵਾਈਨ ਫਲੂ ਦੇ ਇਲਾਜ 'ਚ ਇਸਤੇਮਾਲ ਹੋਣ ਵਾਲੀ ਦਵਾਈ ਦਿੱਤੀ ਗਈ ਸੀ। ਹੋਰ ਪੜ੍ਹੋ: ਜਾਨਲੇਵਾ ਕੋਰੋਨਾ ਵਾਇਰਸ : ਮੁਹਾਲੀ 'ਚ ਸਾਹਮਣੇ ਆਇਆ ਸ਼ੱਕੀ ਮਰੀਜ਼, PGI 'ਚ ਦਾਖਲ ਤੁਹਾਨੂੰ ਦੱਸ ਦੇਈਏ ਕਿ ਭਾਰਤ 'ਚ ਹੁਣ ਤੱਕ 107 ਮਾਮਲਿਆਂ ਦੀ ਪੁਸ਼ਟੀ ਹੋ ਚੁੱਕੀ ਹੈ। ਤਾਜ਼ਾ ਅੰਕੜਿਆਂ ਮੁਤਾਬਕ ਮਹਾਰਾਸ਼ਟਰ ‘ਚ 31, ਦਿੱਲੀ 7, ਕੇਰਲ 22, ਰਾਜਸਥਾਨ 4, ਯੂ. ਪੀ 11, ਕਰਨਾਟਕ 6, ਤੇਲੰਗਾਨਾ 3, ਲੱਦਾਖ 3, ਜੰਮੂ-ਕਸ਼ਮੀਰ ਅਤੇ ਪੰਜਾਬ ‘ਚ 1-1, ਕੇਰਲ ‘ਚੋਂ 3 ਨਵੇਂ ਮਾਮਲੇ ਸਾਹਮਣੇ ਆਏ ਹਨ। ਹਾਲਾਂਕਿ 11 ਮਰੀਜ਼ ਠੀਕ ਵੀ ਹੋਏ ਹਨ ਅਤੇ 2 ਮਰੀਜ਼ਾਂ ਦੀ ਮੌਤ ਵੀ ਹੋ ਚੁੱਕੀ ਹੈ। ਜ਼ਿਕਰਯੋਗ ਹੈ ਕਿ ਕੇਂਦਰ ਸਰਕਾਰ ਨੇ ਕੋਰੋਨਾਵਾਇਰਸ ਨੂੰ ‘ਆਫਤ’ ਐਲਾਨ ਕਰ ਦਿੱਤਾ ਹੈ। ਗ੍ਰਹਿ ਮੰਤਰਾਲੇ ਨੇ ਐਲਾਨ ਕੀਤਾ ਹੈ ਕਿ ਇਸ ਇਨਫੈਕਸ਼ਨ ਨਾਲ ਮਰਨ ਵਾਲਿਆਂ ਦੇ ਪਰਿਵਾਰਾਂ ਨੂੰ 4 ਲੱਖ ਰੁਪਏ ਦੀ ਮਦਦ ਰਾਸ਼ੀ ਦਿੱਤੀ ਜਾਵੇਗੀ। -PTC News

Related Post