ਭਾਰਤੀ ਮੂਲ ਦੀ ਬਰਤਾਨਵੀ ਡਾ. ਭਾਸ਼ਾ ਮੁਖਰਜੀ ਨੇ ਮਿਸ ਇੰਗਲੈਂਡ-2019 ਦਾ ਜਿੱਤਿਆ ਖਿਤਾਬ

By  Shanker Badra August 3rd 2019 04:03 PM

ਭਾਰਤੀ ਮੂਲ ਦੀ ਬਰਤਾਨਵੀ ਡਾ. ਭਾਸ਼ਾ ਮੁਖਰਜੀ ਨੇ ਮਿਸ ਇੰਗਲੈਂਡ-2019 ਦਾ ਜਿੱਤਿਆ ਖਿਤਾਬ:ਇੰਗਲੈਂਡ : ਭਾਰਤੀ ਮੂਲ ਦੀ ਬਰਤਾਨਵੀ ਡਾਕਟਰ ਡਾ. ਭਾਸ਼ਾ ਮੁਖਰਜੀ ਨੇ ਮਿਸ ਇੰਗਲੈਂਡ-2019 ਦਾ ਖਿਤਾਬ ਜਿੱਤਿਆ ਹੈ।ਹੁਣ ਉਹ ਦਸਬੰਰ 'ਚ ਹੋਣ ਵਾਲੇ 69ਵੀਂ ਮਿਸ ਵਰਲਡ ਸੁੰਦਰਤਾ ਮੁਕਾਬਲੇ 'ਚ ਹਿੱਸਾ ਲਵੇਗੀ।ਦੁਨੀਆ ਦੇ ਸਭ ਤੋਂ ਸਖਤ ਮੁਕਾਬਲੇ ਮਿਸ ਵਰਲਡ ਦੀ ਮੇਜ਼ਬਾਨੀ ਇਸ ਵਾਰ ਲੰਡਨ ਕਰ ਰਿਹਾ ਹੈ। [caption id="attachment_325217" align="aligncenter" width="300"]Indian-Origin Bhasha Mukherjee Miss England 2019 ਭਾਰਤੀ ਮੂਲ ਦੀ ਬਰਤਾਨਵੀ ਡਾ. ਭਾਸ਼ਾ ਮੁਖਰਜੀ ਨੇ ਮਿਸ ਇੰਗਲੈਂਡ-2019 ਦਾ ਜਿੱਤਿਆ ਖਿਤਾਬ[/caption] ਜੂਨੀਅਰ ਡਾਕਟਰ ਵਜੋਂ ਆਪਣੇ ਮੈਡੀਕਲ ਕਰਿਅਰ ਦੀ ਸ਼ੁਰੂਆਤ ਕਰਨ ਵਾਲੀ ਡਾ. ਭਾਸ਼ਾ ਮੁਖਰਜੀ 23 ਸਾਲ ਦੀ ਹੈ। ਉਹ 9 ਸਾਲ ਦੀ ਉਮਰ 'ਚ ਆਪਣੇ ਮਾਤਾ-ਪਿਤਾ ਨਾਲ ਭਾਰਤ ਤੋਂ ਲੰਡਨ ਗਈ ਸੀ।ਇੰਗਲੈਂਡ ਦੇ ਡਰਬੀ ਖੇਤਰ ਦੀ ਰਹਿਣ ਵਾਲੀ ਭਾਸ਼ਾ ਨੇ ਵੀਰਵਾਰ ਦੀ ਰਾਤ ਇੰਗਲੈਂਡ 'ਚ ਨਿਊਕਾਸਲ ਅਪਾਨ ਟਾਇਨ 'ਚ ਮਿਸ ਇੰਗਲੈ਼ਡ ਦਾ ਖਿਤਾਬ ਜਿੱਤਿਆ ਹੈ। ਇਸ ਤੋਂ ਕੁਝ ਘੰਟੇ ਬਾਅਦ ਹੀ ਭਾਸ਼ਾ ਨੇ ਲਿੰਕਨਸ਼ਾਇਰ, ਬਾਸਟਨ ਦੇ ਪਿਲਗ੍ਰਿਮ ਹਸਪਤਾਲ 'ਚ ਨਵੀਂ ਨੌਕਰੀ ਸ਼ੁਰੂ ਕੀਤੀ ਹੈ। [caption id="attachment_325215" align="aligncenter" width="300"]Indian-Origin Bhasha Mukherjee Miss England 2019 ਭਾਰਤੀ ਮੂਲ ਦੀ ਬਰਤਾਨਵੀ ਡਾ. ਭਾਸ਼ਾ ਮੁਖਰਜੀ ਨੇ ਮਿਸ ਇੰਗਲੈਂਡ-2019 ਦਾ ਜਿੱਤਿਆ ਖਿਤਾਬ[/caption] ਹੋਰ ਖਬਰਾਂ ਪੜ੍ਹਨ ਲਈ ਇਸ ਲਿੰਕ 'ਤੇ ਕਲਿੱਕ ਕਰੋ :ਕੌਮਾਂਤਰੀ ਨਗਰ ਕੀਰਤਨ ਅੱਜ ਤੀਜੇ ਦਿਨ ਗੁਰਦੁਆਰਾ ਸ੍ਰੀ ਦਰਬਾਰ ਸਾਹਿਬ ਡੇਰਾ ਬਾਬਾ ਨਾਨਕ ਤੋਂ ਅਗਲੇ ਪੜਾਅ ਲਈ ਹੋਇਆ ਰਵਾਨਾ ਦੱਸ ਦੇਈਏ ਕਿ ਭਾਸ਼ਾ ਮੁਖਰਜੀ ਨੇ ਨਾਟਿੰਘਮ ਯੂਨੀਵਰਸਿਟੀ ਤੋਂ ਮੈਡੀਸਨ ਅਤੇ ਸਰਜਰੀ 'ਚ ਸਨਾਤਕ ਦੀ ਡਿਗਰੀ ਲਈ ਹੈ। ਇਸ ਤੋਂ ਇਲਾਵਾ ਉਹ 5 ਭਾਸ਼ਾਵਾਂ ਅੰਗੇਜ਼ੀ, ਹਿੰਦੀ, ਬਾਂਗਲਾ, ਜਰਮਨ ਅਤੇ ਫ਼ੈਂਚ ਬੋਲ ਸਕਦੀ ਹਨ।ਭਾਸ਼ਾ ਨੇ ਇਸ ਮੁਤਾਬਲੇ 'ਚ 30 ਹਜ਼ਾਰ ਬ੍ਰਿਟਿਸ਼ ਪਾਊਂਡ ਲੱਗਭਗ 25 ਲੱਖ ਰੁਪਏ ਦੇ ਪੁਰਸਕਾਰ ਵੀ ਜਿੱਤੇ ਹਨ। -PTCNews

Related Post