ਜਾਕੋ ਰਾਖੇ ਸਾਈਆਂ ਮਾਰ ਸਕੇ ਨਾ ਕੋਏ , ਦੇਖੋ ਕਿਵੇਂ ਮੌਤ ਦੇ ਮੂੰਹ 'ਚੋਂ ਬਚਿਆ ਇਹ ਨੌਜਵਾਨ

By  Shanker Badra January 3rd 2020 01:21 PM

ਜਾਕੋ ਰਾਖੇ ਸਾਈਆਂ ਮਾਰ ਸਕੇ ਨਾ ਕੋਏ , ਦੇਖੋ ਕਿਵੇਂ ਮੌਤ ਦੇ ਮੂੰਹ 'ਚੋਂ ਬਚਿਆ ਇਹ ਨੌਜਵਾਨ:ਕੈਨੇਡਾ : ਕੈਨੇਡਾ ਵਾਸੀ ਭਾਰਤੀ ਮੂਲ ਦਾ 16 ਸਾਲਾ ਪਰਬਤਾਰੋਹੀ ਅਮਰੀਕਾ ਦੇ ਤਟੀ ਸੂਬੇ ਓਰੇਗਨ ਦੀ ਸਭ ਤੋਂ ਉੱਚੀ ਪਹਾੜੀ ਮਾਊਂਟ ਹੁਡ ਤੋਂ 500 ਫੁੱਟ ਹੇਠਾਂ ਡਿੱਗਣ ਤੋਂ ਬਾਅਦ ਵੀ ਬਚ ਗਿਆ ਹੈ ਅਤੇ ਉਸ ਦਾ ਇੱਕ ਪੈਰ ਟੁੱਟ ਗਿਆ ਹੈ। ਇਸ ਦੌਰਾਨ ਬਚਾਅ ਮੁਲਾਜ਼ਮਾਂ ਦੀ ਇੱਕ ਟੀਮ ਨੇ ਲਗਭਗ 10,500 ਫੁੱਟ ਦੀ ਉੱਚਾਈ 'ਤੇ ਫਸੇ ਗੁਰਬਾਜ਼ ਨੂੰ ਬਚਾਇਆ ਹੈ। [caption id="attachment_375708" align="aligncenter" width="300"]Indian-origin teen climber from Canada survives fall from US peak ਜਾਕੋ ਰਾਖੇ ਸਾਈਆਂ ਮਾਰ ਸਕੇ ਨਾ ਕੋਏ , ਦੇਖੋ ਕਿਵੇਂ ਮੌਤ ਦੇ ਮੂੰਹ 'ਚੋਂ ਬਚਿਆ ਇਹ ਨੌਜਵਾਨ[/caption] ਮਿਲੀ ਜਾਣਕਾਰੀ ਅਨੁਸਾਰ ਕੈਨੇਡਾ ਦੇ ਸਰੀ ਵਾਸੀ ਗੁਰਬਾਜ਼ ਸਿੰਘ ਬੀਤੇ ਮੰਗਲਵਾਰ ਆਪਣੇ ਦੋਸਤਾਂ ਨਾਲ ਪਹਾੜੀ 'ਤੇ ਚੜ੍ਹ ਰਿਹਾ ਸੀ। ਇਸ ਦੌਰਾਨ ਬਰਫ 'ਤੇ ਉਸ ਦਾ ਪੈਰ ਤਿਲਕ ਗਿਆ ਅਤੇ ਉਹ ਪਹਾੜੀ ਦੇ 'ਦੀ ਪੀਅਰਲੀ ਗੇਟਸ' ਨਾਂ ਦੇ ਹਿੱਸੇ ਤੋਂ 'ਡੇਵਿਲਸ ਕਿਚਨ' ਖੇਤਰ 'ਚ ਡਿੱਗ ਗਿਆ ਸੀ। ਇਸ ਹਾਦਸੇ ਦੇ ਬਾਵਜੂਦ ਗੁਰਬਾਜ ਸਿੰਘ ਦੇ ਹੌਸਲੇ ਬੁਲੰਦ ਹਨ। [caption id="attachment_375709" align="aligncenter" width="300"]Indian-origin teen climber from Canada survives fall from US peak ਜਾਕੋ ਰਾਖੇ ਸਾਈਆਂ ਮਾਰ ਸਕੇ ਨਾ ਕੋਏ , ਦੇਖੋ ਕਿਵੇਂ ਮੌਤ ਦੇ ਮੂੰਹ 'ਚੋਂ ਬਚਿਆ ਇਹ ਨੌਜਵਾਨ[/caption] ਇਸ ਦੌਰਾਨ ਗੁਰਬਾਜ ਸਿੰਘ ਦੇ ਪਿਤਾ ਰਿਸ਼ਮਦੀਪ ਸਿੰਘ ਨੇ ਦੱਸਿਆ ਕਿ ਉਨ੍ਹਾਂ ਦਾ ਪੁੱਤਰ ਪਰਬਤਾਰੋਹੀ ਹੈ ਅਤੇ ਨਵੇਂ ਕੀਰਤੀਮਾਨ ਸਥਾਪਿਤ ਕਰਨ 'ਚ ਲੱਗਾ ਹੈ। ਮਾਊਂਟ ਹੁੱਡ ਗੁਰਬਾਜ ਸਿੰਘ ਦੀ 98ਵੀਂ ਮੁਹਿੰਮ ਸੀ। ਦੱਸ ਦੇਈਏ ਕਿ ਮਾਊਂਡ ਹੁਡ ਅਮਰੀਕਾ ਦੇ ਓਰੇਗਨ ਸੂਬੇ ਦੀ ਸਭ ਤੋਂ ਉੱਚੀ ਪਹਾੜੀ ਹੈ। ਇਹ ਹਮੇਸ਼ਾ ਬਰਫ ਨਾਲ ਢਕੀ ਰਹਿੰਦੀ ਅਤੇ ਇੱਥੇ ਸਭ ਤੋਂ ਵੱਧ ਲੋਕ ਪਹਾੜੀ 'ਤੇ ਚੜ੍ਹਨ ਲਈ ਆਉਂਦੇ ਹਨ। -PTCnews

Related Post