ਇੰਡੋਨੇਸ਼ੀਆ 'ਚ ਸਵਾਰੀਆਂ ਨਾਲ ਭਰੀ ਬੱਸ ਡੂੰਘੀ ਖੱਡ 'ਚ ਡਿੱਗੀ , 24 ਲੋਕਾਂ ਦੀ ਮੌਤ ,13 ਜ਼ਖ਼ਮੀ

By  Shanker Badra December 24th 2019 01:31 PM

ਇੰਡੋਨੇਸ਼ੀਆ 'ਚ ਸਵਾਰੀਆਂ ਨਾਲ ਭਰੀ ਬੱਸ ਡੂੰਘੀ ਖੱਡ 'ਚ ਡਿੱਗੀ , 24 ਲੋਕਾਂ ਦੀ ਮੌਤ ,13 ਜ਼ਖ਼ਮੀ:ਜਕਾਰਤਾ : ਇੰਡੋਨੇਸ਼ੀਆ ਦੇ ਉੱਤਰੀ ਸੁਮਾਤਰਾ ਸੂਬੇ 'ਚ ਸੋਮਵਾਰ ਦੇਰ ਰਾਤ ਇੱਕ ਬੱਸ ਡੂੰਘੀ ਖੱਡ 'ਚ ਡਿੱਗ ਗਈ ਹੈ। ਇਸ ਹਾਦਸੇ 'ਚ 24 ਲੋਕਾਂ ਦੀ ਮੌਤ ਹੋ ਗਈ, ਜਦਕਿ 13 ਹੋਰ ਜ਼ਖ਼ਮੀ ਹੋ ਗਏ ਹਨ। ਜਿਸ ਤੋਂ ਬਾਅਦ ਜ਼ਖਮੀਆਂ ਨੂੰ ਪਾਗਰ ਆਲਮ ਦੇ ਬੇਸਮਾਹ ਹਸਪਤਾਲ ਲਿਜਾਇਆ ਗਿਆ ਹੈ। [caption id="attachment_372616" align="aligncenter" width="300"]Indonesian bus crash falls into ravine , 24 death ਇੰਡੋਨੇਸ਼ੀਆ 'ਚ ਸਵਾਰੀਆਂ ਨਾਲ ਭਰੀ ਬੱਸ ਡੂੰਘੀ ਖੱਡ 'ਚ ਡਿੱਗੀ , 24 ਲੋਕਾਂ ਦੀ ਮੌਤ ,13 ਜ਼ਖ਼ਮੀ[/caption] ਮਿਲੀ ਜਾਣਕਾਰੀ ਅਨੁਸਾਰ ਸ੍ਰੀਵਿਜੇ ਕੰਪਨੀ ਪੈਸੇਂਜਰ ਬੱਸ ਸੁਮਾਤਰਾ ਦੇ ਪਾਗਰ ਆਲਮ ਸਿਟੀ ਦੇ ਡੈਂਪੋ ਤੇਨਗਾਹ ਜ਼ਿਲ੍ਹੇ 'ਚ ਸੀ। ਇਸ ਦੌਰਾਨ ਬੱਸ ਕੰਕਰੀਟ ਰੋਡ ਬੈਰੀਅਰ ਨਾਲ ਟਕਰਾ ਕੇ 150 ਮੀਟਰ ਡੂੰਘੀ ਖੱਡ 'ਚ ਡਿੱਗ ਗਈ ਹੈ। ਇਸ ਹਾਦਸੇ ਵੇਲੇ 37 ਲੋਕ ਬੱਸ 'ਚ ਸਵਾਰ ਸਨ। [caption id="attachment_372614" align="aligncenter" width="300"]Indonesian bus crash falls into ravine , 24 death ਇੰਡੋਨੇਸ਼ੀਆ 'ਚ ਸਵਾਰੀਆਂ ਨਾਲ ਭਰੀ ਬੱਸ ਡੂੰਘੀ ਖੱਡ 'ਚ ਡਿੱਗੀ , 24 ਲੋਕਾਂ ਦੀ ਮੌਤ ,13 ਜ਼ਖ਼ਮੀ[/caption] ਇਹ ਹਾਦਸਾ ਸਥਾਨਕ ਸਮੇਂ ਮੁਤਾਬਕ ਸੋਮਵਾਰ ਰਾਤੀਂ 11.15 ਵਜੇ ਵਾਪਰਿਆ ਹੈ। ਜ਼ਿਕਰਯੋਗ ਹੈ ਕਿ ਇੰਡੋਨੇਸ਼ੀਆ 'ਚ ਸੜਕ ਹਾਦਸੇ ਆਮ ਹਨ, ਕਿਉਂਕਿ ਇੱਥੇ ਦੇ ਜ਼ਿਆਦਾਤਰ ਪੇਂਡੂ ਇਲਾਕਿਆਂ 'ਚ ਸੜਕਾਂ ਦੀ ਹਾਲਤ ਖਸਤਾ ਅਤੇ ਆਵਾਜਾਈ ਨਿਯਮਾਂ ਦੀ ਬਿਲਕੁਲ ਪਾਲਣਾ ਨਹੀਂ ਕੀਤੀ ਜਾਂਦੀ। -PTCnews

Related Post