ਨੌਜਵਾਨਾਂ ਲਈ ਖੁਸ਼ਖਬਰੀ! ਇਨਫੋਸਿਸ ਵਿੱਤੀ ਸਾਲ 2021-22 'ਚ ਕਰੇਗਾ 35,000 ਨਿਯੁਕਤੀਆਂ

By  Baljit Singh July 14th 2021 06:17 PM -- Updated: July 14th 2021 06:25 PM

ਨਵੀਂ ਦਿੱਲੀ: ਇਨਫੋਸਿਸ ਦੇ ਮੁੱਖ ਕਾਰਜਕਾਰੀ ਅਧਿਕਾਰੀ ਪ੍ਰਵੀਨ ਰਾਵ ਨੇ ਕਿਹਾ ਕਿ ਜਿਵੇਂ-ਜਿਵੇਂ ਡਿਜੀਟਲ ਪੇਸ਼ੇਵਰਾਂ ਦੀ ਮੰਗ ਵਧਦੀ ਹੈ, ਉਦਯੋਗ ਵਿਚ ਨੌਕਰੀ ਛੱਡ ਜਾਣ ਦੀ ਦਰ ਵੀ ਚੁਣੌਤੀ ਬਣੀ ਹੋਈ ਹੈ। ਉਨ੍ਹਾਂ ਕਿਹਾ ਕਿ ਅਸੀਂ ਇਸ ਮੰਗ ਨੂੰ ਪੂਰਾ ਕਰਨ ਲਈ ਕਾਲਜ ਦੇ ਗ੍ਰੈਜੂਏਟਾਂ ਦੀਆਂ ਨਿਯੁਕਤੀਆਂ ਦਾ ਵਿਸਥਾਰ ਕਰ ਰਹੇ ਹਾਂ। ਵਿੱਤੀ ਸਾਲ 2021-22 ਵਿਚ ਗਲੋਬਲ ਪੱਧਰ ਉੱਤੇ ਤਕਰੀਬਨ 35000 ਨਿਯੁਕਤੀਆਂ ਕੀਤੀਆਂ ਜਾਣਗੀਆਂ।

ਪੜੋ ਹੋਰ ਖਬਰਾਂ: ਅੰਮ੍ਰਿਤਸਰ ਦੇ ਹੋਟਲ ਮਾਲਕ ਨੇ ਕੀਤੀ ਆਤਮਹੱਤਿਆ, ਹਨੀ ਟਰੈਪ ’ਚ ਫਸਾ ਮਹਿਲਾ ਕਰ ਰਹੀ ਸੀ ਬਲੈਕਮੇਲ

ਸੂਚਨਾ ਤਕਨਾਲੋਜੀ (ਆਈ.ਟੀ.) ਕੰਪਨੀ ਇਨਫੋਸਿਸ ਨੇ ਅਪ੍ਰੈਲ-ਜੂਨ ਵਿਚ ਵਿੱਤੀ ਸਾਲ 2021-22 ਦੀ ਪਹਿਲੀ ਤਿਮਾਹੀ ਵਿਚ ਸ਼ੁੱਧ ਲਾਭ ਵਿਚ 22.7 ਪ੍ਰਤੀਸ਼ਤ 5,195 ਕਰੋੜ ਰੁਪਏ ਰਿਹਾ ਹੈ। ਇਸਦੇ ਨਾਲ ਕੰਪਨੀ ਨੇ ਪੂਰੇ ਵਿੱਤੀ ਸਾਲ ਲਈ ਆਪਣੀ ਕਮਾਈ ਦੇ ਵਾਧੇ ਦੀ ਭਵਿੱਖਬਾਣੀ ਕੀਤੀ ਹੈ। ਪਿਛਲੇ ਵਿੱਤੀ ਸਾਲ 2020-21 ਦੀ ਅਪ੍ਰੈਲ ਤੋਂ ਜੂਨ ਦੀ ਤਿਮਾਹੀ 'ਚ ਬੈਂਗਲੁਰੂ ਅਧਾਰਤ ਇਨਫੋਸਿਸ ਦਾ ਸ਼ੁੱਧ ਲਾਭ 4,233 ਕਰੋੜ ਰੁਪਏ ਸੀ।

ਪੜੋ ਹੋਰ ਖਬਰਾਂ: ਸੰਸਦ ਭਵਨ ਦੇ ਬਾਹਰ ਸ਼ਾਂਤਮਈ ਤਰੀਕੇ ਨਾਲ ਹੋਵੇਗਾ ਪ੍ਰਦਰਸ਼ਨ: ਰਾਕੇਸ਼ ਟਿਕੈਤ

ਇੰਫੋਸਿਸ ਨੇ ਸਟਾਕ ਐਕਸਚੇਂਜ ਨੂੰ ਦਿੱਤੀ ਜਾਣਕਾਰੀ ਵਿਚ ਕਿਹਾ ਕਿ ਇਸ ਦੀ ਸੰਚਾਲਨ ਆਮਦਨ 2021-22 ਦੀ ਪਹਿਲੀ ਤਿਮਾਹੀ ਵਿਚ 17.8 ਪ੍ਰਤੀਸ਼ਤ ਵਧ ਕੇ 27,896 ਕਰੋੜ ਰੁਪਏ ਰਹੀ ਹੈ। ਇਕ ਸਾਲ ਪਹਿਲਾਂ 2020-21 ਦੀ ਇਸੇ ਤਿਮਾਹੀ ਵਿਚ ਇਹ 23,665 ਕਰੋੜ ਰੁਪਏ ਸੀ। ਕੰਪਨੀ ਨੇ 2021-22 ਦੇ ਕਮਾਈ ਦਾ ਅਨੁਮਾਨ ਵਧਾ ਕੇ 14-16 ਪ੍ਰਤੀਸ਼ਤ ਕਰ ਦਿੱਤਾ ਹੈ, ਜੋ ਕਿ ਪਹਿਲਾਂ ਨਾਲੋਂ 12-14 ਫੀਸਦੀ ਸੀ।

ਪੜੋ ਹੋਰ ਖਬਰਾਂ: ਬਿਜਲੀ ਸਪਲਾਈ ਤੋਂ ਬੇਹਾਲ ਹੋਇਆ ਪਾਕਿ ਦਾ ਇਹ ਸੂਬਾ, ਲੋਕ ਕਰ ਰਹੇ ਪ੍ਰਦਰਸ਼ਨ

-PTC News

Related Post