ਕੌਮਾਂਤਰੀ ਕਬੱਡੀ ਟੂਰਨਾਮੈਂਟ 2019: ਅੱਜ ਬਠਿੰਡਾ 'ਚ ਭਾਰਤ ਤੇ ਅਮਰੀਕਾ ਦੀਆਂ ਟੀਮਾਂ ਨੇ ਮਾਰੀ ਬਾਜ਼ੀ

By  Jashan A December 5th 2019 03:32 PM

ਕੌਮਾਂਤਰੀ ਕਬੱਡੀ ਟੂਰਨਾਮੈਂਟ 2019: ਅੱਜ ਬਠਿੰਡਾ 'ਚ ਭਾਰਤ ਤੇ ਅਮਰੀਕਾ ਦੀਆਂ ਟੀਮਾਂ ਨੇ ਮਾਰੀ ਬਾਜ਼ੀ,ਬਠਿੰਡਾ: ਪੰਜਾਬ ਸਰਕਾਰ ਵੱਲੋਂ ਪਹਿਲੀ ਪਾਤਸ਼ਾਹੀ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਵਿਸ਼ਵ ਕਬੱਡੀ ਕੱਪ 2019 ਕਰਵਾਇਆ ਜਾ ਰਿਹਾ ਹੈ।

Kabbadiਅੱਜ ਬਠਿੰਡੇ ਦੇ ਸਪੋਰਟਸ ਸਟੇਡੀਅਮ 'ਚ 2 ਅਹਿਮ ਮੁਕਾਬਲੇ ਖੇਡੇ ਗਏ।ਪਹਿਲਾ ਮੈਚ ਅਮਰੀਕਾ ਅਤੇ ਕੀਨੀਆ ਦੀਆਂ ਟੀਮਾਂ ਵਿਚਾਲੇ ਖੇਡਿਆ ਗਿਆ, ਜਿਸ 'ਚ ਅਮਰੀਕਾ ਨੇ ਕੀਨੀਆ ਨੂੰ ਵੱਡੇ ਫਰਕ ਨਾਲ ਹਰਾਇਆ। ਇਸ ਮੈਚ 'ਚ ਅਮਰੀਕਾ ਦੀ ਟੀਮ ਨੇ 50 ਅੰਕ ਅਤੇ ਕੀਨੀਆ ਨੇ 31 ਅੰਕ ਹਾਸਲ ਕੀਤੇ।

ਹੋਰ ਪੜ੍ਹੋ: ਕੈਨੇਡਾ 'ਚ ਸ਼ਰੇਆਮ ਸੜ੍ਹਕ 'ਤੇ ਚੱਲੀਆਂ ਅੰਨੇਵਾਹ ਗੋਲੀਆਂ, ਦੇਖੋ ਵੀਡੀਓ

Kabbadiਉਧਰ ਦੂਸਰੇ ਮੈਚ 'ਚ ਭਾਰਤ ਅਤੇ ਆਸਟ੍ਰੇਲੀਆ ਦੀਆਂ ਟੀਮਾਂ ਵਿਚਾਲੇ ਭਿੜੰਤ ਦੇਖਣ ਨੂੰ ਮਿਲੀ, ਜਿਸ 'ਚ ਭਾਰਤੀਆਂ ਗੱਭਰੂਆਂ ਨੇ ਵਿਰੋਧੀਆਂ ਨੂੰ 48-34 ਨਾਲ ਹਰਾਇਆ।

Kabbadiਜ਼ਿਕਰਯੋਗ ਹੈ ਕਿ ਪਹਿਲੀ ਦਸੰਬਰ ਤੋਂ ਸ਼ੁਰੂ ਹੋਇਆ ਕਬੱਡੀ ਦਾ ਮਹਾਕੁੰਭ 10 ਦਸੰਬਰ ਨੂੰ ਡੇਰਾ ਬਾਬਾ ਨਾਨਕ ਵਿਖੇ ਸਮਾਪਤ ਹੋਵੇਗਾ। ਇਸ ਟੂਰਨਾਮੈਂਟ ਵਿਚ ਵੱਖ-ਵੱਖ ਮੁਲਕਾਂ ਦੀਆਂ 8 ਟੀਮਾਂ ਸ਼ਿਰਕਤ ਕਰ ਰਹੀਆਂ ਹਨ।

-PTC News

Related Post