ਦੇਸ਼ ਦੀ ਪਹਿਲੀ ਮਹਿਲਾ ਪੈਰਾ ਸ਼ੂਟਰ ਦਿਲਰਾਜ ਕੌਰ ਸੜਕ ਕਿਨਾਰੇ ਚਿਪਸ ਅਤੇ ਬਿਸਕੁਟ ਵੇਚਣ ਲਈ ਮਜਬੂਰ

By  Shanker Badra June 24th 2021 02:24 PM

ਦੇਹਰਾਦੂਨ : ਭਾਰਤ ਦੀ ਪਹਿਲੀ ਅੰਤਰਰਾਸ਼ਟਰੀ ਪੱਧਰ ਦੀ ਪੈਰਾ ਸ਼ੂਟਰ ( International para shooter ) ਦਿਲਰਾਜ ਕੌਰ (Dilraj Kaur) ਇਨ੍ਹੀਂ ਦਿਨੀਂ ਸੜਕ ਦੇ ਕਿਨਾਰੇ ਚਿਪਸ ਵੇਚਣ ਲਈ ਮਜਬੂਰ ਹੈ। ਆਰਥਿਕ ਤੰਗੀ ਦਾ ਸਾਹਮਣਾ ਕਰ ਰਹੀ ਦਿਲਰਾਜ ਕੌਰ ਉਤਰਾਖੰਡ ਦੇ ਦੇਹਰਾਦੂਨ ਵਿੱਚ ਇੱਕ ਪਾਰਕ ਦੇ ਬਾਹਰ ਚਿਪਸ ਵੇਚ ਕੇ ਆਪਣਾ ਗੁਜ਼ਾਰਾ ਕਰ ਰਹੀ ਹੈ। ਦਿਲਰਾਜ ਕੌਰ ਕਿਸੇ ਸਮੇਂ ਦੇਸ਼ ਦੇ ਬੈਸਟ ਪੈਰਾ ਸ਼ੂਟਰਾਂ ਵਿਚੋਂ ਇਕ ਸੀ। ਉਸਨੇ ਦੇਸ਼ ਲਈ ਬਹੁਤ ਸਾਰੇ ਮੈਡਲ ਜਿੱਤੇ ਪਰ ਇਹ ਮੈਡਲ ਰੋਜ਼ੀ ਰੋਟੀ ਚਲਾਉਣ ਲਈ ਕਾਫ਼ੀ ਨਹੀਂ ਸੀ।

ਦੇਸ਼ ਦੀ ਪਹਿਲੀ ਮਹਿਲਾ ਪੈਰਾ ਸ਼ੂਟਰ ਦਿਲਰਾਜ ਕੌਰ ਸੜਕ ਕਿਨਾਰੇ ਚਿਪਸ ਅਤੇ ਬਿਸਕੁਟ ਵੇਚਣ ਲਈ ਮਜਬੂਰ

ਪੜ੍ਹੋ ਹੋਰ ਖ਼ਬਰਾਂ : ਹਾਰਟ ਅਟੈਕ ਆਉਣ 'ਤੇ ਤੁਰੰਤ ਕਰੋ ਇਹ 6 ਕੰਮ , ਮਰੀਜ਼ ਦੀ ਬੱਚ ਸਕਦੀ ਹੈ ਜਾਨ

ਉਨ੍ਹਾਂ ਦੱਸਿਆ ਕਿ ਉਸਨੇ ਸਾਲ 2004 ਵਿੱਚ ਸ਼ੂਟਿੰਗ ਸ਼ੁਰੂ ਕੀਤੀ ਸੀ ਅਤੇ ਰਾਸ਼ਟਰੀ ਪੱਧਰ 'ਤੇ 28 ਸੋਨੇ ਦੇ ਤਗਮੇ ਜਿੱਤੇ ਸਨ।  ਇਸਦੇ ਇਲਾਵਾ ਉਸਨੇ 8 ਚਾਂਦੀ ਅਤੇ 3 ਕਾਂਸੀ ਦੇ ਤਗਮੇ ਜਿੱਤੇ ਸਨ। ਉਸਨੇ ਦੱਸਿਆ ਕਿ ਉਸਨੂੰ ਕੁਝ ਅੰਤਰਰਾਸ਼ਟਰੀ ਮੈਚਾਂ ਵਿੱਚ ਵੀ ਮੌਕਾ ਮਿਲਿਆ ਸੀ ਪਰ ਇਸ ਸਮੇਂ ਮਾੜੇ ਹਾਲਾਤਾਂ ਕਾਰਨ ਉਹ ਆਪਣੀ ਰੋਜ਼ੀ-ਰੋਟੀ ਕਮਾਉਣ ਲਈ ਦੇਹਰਾਦੂਨ ਦੇ ਇਕ ਪਾਰਕ ਨੇੜੇ ਚਿਪਸ ਅਤੇ ਨਮਕੀਨ-ਬਿਸਕੁਟ ਵੇਚਣ ਲਈ ਮਜਬੂਰ ਹੈ।

ਦੇਸ਼ ਦੀ ਪਹਿਲੀ ਮਹਿਲਾ ਪੈਰਾ ਸ਼ੂਟਰ ਦਿਲਰਾਜ ਕੌਰ ਸੜਕ ਕਿਨਾਰੇ ਚਿਪਸ ਅਤੇ ਬਿਸਕੁਟ ਵੇਚਣ ਲਈ ਮਜਬੂਰ

shooter Dilraj Kaur : ਨਿਸ਼ਾਨੇਬਾਜ਼ ਦਿਲਰਾਜ ਕੌਰ (Dilraj Kaur)ਨੇ ਦੱਸਿਆ ਕਿ ਮੇਰੇ ਪਿਤਾ ਦੀ ਦੇਹਰਾਦੂਨ ਵਿੱਚ ਲੰਮੀ ਬਿਮਾਰੀ ਤੋਂ ਬਾਅਦ ਮੌਤ ਹੋ ਗਈ ਸੀ। ਹਾਲ ਹੀ ਵਿੱਚ ਮੇਰੇ ਭਰਾ ਦਾ ਵੀ ਦੇਹਾਂਤ ਹੋ ਗਿਆ। ਅਸੀਂ ਉਸਦੇ ਇਲਾਜ ਲਈ ਬਹੁਤ ਸਾਰਾ ਪੈਸਾ ਖਰਚ ਕੀਤਾ ਅਤੇ ਕਿਸ ਕਰਕੇ ਅਸੀਂ ਆਪਣੇ ਜਾਣ-ਪਛਾਣ ਵਾਲਿਆਂ ਤੋਂ ਬਹੁਤ ਸਾਰਾ ਕਰਜ਼ਾ ਲਿਆ ਸੀ। ਮੈਂ ਅਤੇ ਮੇਰੀ ਮਾਂ ਅਸੀਂ ਦੋਵੇਂ ਕਿਰਾਏ ਦੇ ਮਕਾਨ ਵਿੱਚ ਰਹਿੰਦੇ ਹਾਂ। ਅਸੀਂ ਇਸ ਘਰ ਦਾ ਕਿਰਾਇਆ ਮਾਂ ਦੀ ਪੈਨਸ਼ਨ ਤੋਂ ਅਦਾ ਕਰਦੇ ਹਾਂ।

ਦੇਸ਼ ਦੀ ਪਹਿਲੀ ਮਹਿਲਾ ਪੈਰਾ ਸ਼ੂਟਰ ਦਿਲਰਾਜ ਕੌਰ ਸੜਕ ਕਿਨਾਰੇ ਚਿਪਸ ਅਤੇ ਬਿਸਕੁਟ ਵੇਚਣ ਲਈ ਮਜਬੂਰ

shooter Dilraj Kaur : ਉਸਦੇ ਦੱਸਿਆ ਕਿ ਰੋਜ਼ੀ-ਰੋਟੀ ਕਮਾਉਣ ਲਈ ਮੈਨੂੰ ਕੁਝ ਵਧੇਰੇ ਪੈਸੇ ਦੀ ਜ਼ਰੂਰਤ ਹੈ ,ਜਿਸ ਲਈ ਮੈਂ ਦੇਹਰਾਦੂਨ ਦੇ ਗਾਂਧੀ ਪਾਰਕ ਨੇੜੇ ਆਉਣ ਵਾਲੇ ਲੋਕਾਂ ਨੂੰ ਚਿਪਸ ਅਤੇ ਨਮਕੀਨ-ਬਿਸਕੁਟਵੇਚ ਕੇ ਪੂਰਾ ਕਰਨ ਦੀ ਕੋਸ਼ਿਸ਼ ਕਰਦੀ ਹਾਂ। ਦਿਲਰਾਜ ਕੌਰ ਨੇ ਮੀਡੀਆ ਨੂੰ ਦੱਸਿਆ ਕਿ ਹਰ ਮਹੀਨੇ ਦੀ 20 ਤਰੀਕ ਤੋਂ ਬਾਅਦ ਸਾਡੇ ਕੋਲ ਪੈਸਾ ਨਹੀਂ ਬਚਦਾ। ਉਸਨੇ ਦੱਸਿਆ ਕਿ ਮੈਂ ਸਰਕਾਰੀ ਅਧਿਕਾਰੀਆਂ ਨੂੰ ਸਿੱਖਿਆ ਅਤੇ ਖੇਡਾਂ ਵਿੱਚ ਆਪਣੀਆਂ ਯੋਗਤਾਵਾਂ ਬਾਰੇ ਕਈ ਵਾਰ ਦੱਸਿਆ ਹੈ ਅਤੇ ਇੱਕ ਨੌਕਰੀ ਲਈ ਬੇਨਤੀ ਕੀਤੀ ਪਰ ਕੋਈ ਫਾਇਦਾ ਨਹੀਂ ਹੋਇਆ।

ਦੇਸ਼ ਦੀ ਪਹਿਲੀ ਮਹਿਲਾ ਪੈਰਾ ਸ਼ੂਟਰ ਦਿਲਰਾਜ ਕੌਰ ਸੜਕ ਕਿਨਾਰੇ ਚਿਪਸ ਅਤੇ ਬਿਸਕੁਟ ਵੇਚਣ ਲਈ ਮਜਬੂਰ

ਪੜ੍ਹੋ ਹੋਰ ਖ਼ਬਰਾਂ : ਹਿਮਾਚਲ 'ਚ ਹੁਣ ਬਿਨਾਂ ਈ-ਪਾਸ ਦੇ ਦਾਖਲ ਹੋ ਸਕਣਗੇ ਯਾਤਰੀ  , ਰਾਤ 10 ਵਜੇ ਤਕ ਖੁੱਲ੍ਹੇ ਰਹਿਣਗੇ ਰੈਸਟੋਰੈਂਟ 

ਦਿਲਰਾਜ ਕੌਰ ਨੇ ਆਪਣਾ ਦੁੱਖ ਸਾਂਝਾ ਕਰਦਿਆਂ ਕਿਹਾ ਕਿ ਜਦੋਂ ਖਿਡਾਰੀ ਮੈਦਾਨ ਵਿੱਚ ਮੈਡਲ ਜਿੱਤਦੇ ਹਨ ਤਾਂ ਦੇਸ਼ ਦੇ ਲੋਕ ਮਾਣ ਮਹਿਸੂਸ ਕਰਦੇ ਹਨ ਅਤੇ ਤਾੜੀਆਂ ਮਾਰ ਕੇ ਸਾਨੂੰ ਹੌਸਲਾ ਦਿੰਦੇ ਹਨ ਪਰ ਕੋਈ ਨਹੀਂ ਪੁੱਛਦਾ ਕਿ ਉਹ ਆਪਣੇ ਘਰ ਕਿਵੇਂ ਚਲਾਉਂਦੇ ਹਨ। ਦੱਸ ਦੇਈਏ ਕਿ ਦੂਨ ਦੀ ਵਸਨੀਕ ਦਿਲਰਾਜ ਕੌਰ ਸਰੀਰਕ ਤੌਰ 'ਤੇ ਅਪਾਹਜ ਹੈ ਪਰ ਨਿਸ਼ਾਨੇਬਾਜ਼ੀ ਦੇ ਮਾਮਲੇ ਵਿੱਚ ਉਸਦਾ ਸਹੀ ਨਿਸ਼ਾਨਾ ਉਸਦੀ ਪਛਾਣ ਹੈ। ਦਿਲਰਾਜ ਨੇ ਆਪਣੀ ਗ੍ਰੈਜੂਏਸ਼ਨ ਦੌਰਾਨ ਹੀ ਸ਼ੂਟਿੰਗ ਸ਼ੁਰੂ ਕੀਤੀ ਸੀ। ਬਾਅਦ ਵਿਚ ਉਸਨੇ ਇਸ ਸ਼ੌਕ ਦਾ ਪਿੱਛਾ ਕੀਤਾ ਅਤੇ ਆਪਣੇ ਕੈਰੀਅਰ ਦੀ ਭਾਲ ਕੀਤੀ।

International para shooter । Dilraj Kaur । biscuits -chips । Dehradun

-PTCNews

Related Post