IPL 2019 'ਚ ਇਸ ਟੀਮ ਲਈ ਖੇਡਦੇ ਹੋਏ ਦਿਖਾਈ ਦੇਣਗੇ ਸਿਖਰ ਧਵਨ

By  Joshi October 31st 2018 05:07 PM

IPL 2019 'ਚ ਇਸ ਟੀਮ ਲਈ ਖੇਡਦੇ ਹੋਏ ਦਿਖਾਈ ਦੇਣਗੇ ਸਿਖਰ ਧਵਨ,ਨਵੀਂ ਦਿੱਲੀ: ਕ੍ਰਿਕੇਟ ਪ੍ਰਸ਼ੰਸਕਾਂ ਦੇ ਵਿੱਚ ਗੱਬਰ ਦੇ ਨਾਮ ਤੋਂ ਮਸ਼ਹੂਰ ਭਾਰਤੀ ਓਪਨਰ ਸ਼ਿਖਰ ਧਵਨ 11 ਸਾਲ ਬਾਅਦ ਆਈਪੀਐਲ ਵਿੱਚ ਇੱਕ ਵਾਰ ਫਿਰ ਆਪਣੀ ਪੁਰਾਣੀ ਟੀਮ ਦਿੱਲੀ ਡੇਅਰਡੇਵਿਲਸ ਵਲੋਂ ਖੇਡਦੇ ਨਜ਼ਰ ਆ ਸਕਦੇ ਹਨ। ਅਗਲੇ ਸਾਲ ਹੋਣ ਵਾਲੇ ਆਈ.ਪੀ.ਐਲ ਦੇ 12ਵੇਂ ਟੂਰਨਾਮੈਂਟ ਵਿੱਚ ਧਵਨ ਦਿੱਲੀ ਟੀਮ ਲਈ ਓਪਨਿੰਗ ਕਰ ਸਕਦੇ ਹਨ। ਮਿਲੀ ਜਾਣਕਾਰੀ ਅਨੁਸਾਰ ਧਵਨ ਆਪਣੀ ਘੱਟ ਫੀਸ ਦੇ ਕਾਰਨ ਸਨਰਾਇਜਰਸ ਹੈਦਰਾਬਾਦ ਟੀਮ ਤੋਂ ਨਰਾਜ਼ ਚੱਲ ਰਹੇ ਸਨ। ਧਵਨ ਦੇ ਬਦਲੇ ਸਨਰਾਇਜਰਸ ਹੈਦਰਾਬਾਦ ਨੂੰ 3 ਖਿਡਾਰੀ ਮਿਲ ਸਕਦੇ ਹਨ ਜਿਨ੍ਹਾਂ ਵਿੱਚ ਵਿਜੈ ਸ਼ੰਕਰ, ਸ਼ਾਹਬਾਜ ਨਦੀਮ ਅਤੇ ਅਭਿਸ਼ੇਕ ਸ਼ਰਮਾ ਸ਼ਾਮਿਲ ਹਨ। ਸਨਰਾਇਜਰਸ ਟੀਮ ਨੇ 2018 ਦੀ ਨੀਲਾਮੀ ਤੋਂ ਪਹਿਲਾ ਧਵਨ ਨੂੰ ਰਿਟੇਨ ਨਹੀਂ ਕੀਤਾ ਸੀ। ਹੋਰ ਪੜ੍ਹੋ: 13 ਸਾਲ ਬਾਅਦ ਮਿਲੀ ਪਾਕਿਸਤਾਨੀ ਔਰਤ ਨੂੰ ਅੰਮ੍ਰਿਤਸਰ ਜੇਲ ਤੋਂ ਰਿਹਾਈ ਹੁਣ ਕਿਹਾ ਜਾ ਰਿਹਾ ਹੈ ਕਿ ਧਵਨ ਇਸ ਕਾਰਨ ਨਰਾਜ਼ ਸਨ। ਹਾਲਾਂਕਿ ਸਨਰਾਇਜਰਸ ਨੇ ਨੀਲਾਮੀ ਦੇ ਦੌਰਾਨ ਧਵਨ ਨੂੰ 5.2 ਕਰੋੜ ਵਿੱਚ ਖਰੀਦ ਲਿਆ ਸੀ। ਸਾਲ 2008 ਵਿੱਚ ਧਵਨ ਆਈਪੀਐਲ ਵਿੱਚ ਦਿੱਲੀ ਡੇਅਰਡੇਵਿਲਸ ਵਲੋਂ ਖੇਡੇ ਸਨ। ਅਜਿਹੇ ਵਿੱਚ ਜੇਕਰ ਉਹ ਵਾਪਸੀ ਕਰਦੇ ਤਾਂ 11 ਸਾਲ ਬਾਅਦ ਇੱਕ ਵਾਰ ਫਿਰ ਉਨ੍ਹਾਂ ਦੀ ਟੀਮ ਦਿੱਲੀ ਹੋਵੇਗੀ। ਡੇਅਰਡੇਵਿਲਸ ਨੇ ਸ਼ੰਖਰ (3.2 ਕਰੋੜ ), ਨਦੀਮ (3.2 ਕਰੋੜ) ਅਤੇ ਅਭਿਸ਼ੇਕ (55 ਲੱਖ) ਨੂੰ ਕੁੱਲ 6.95 ਕਰੋੜ ਵਿੱਚ ਖਰੀਦਿਆ ਸੀ ਅਤੇ ਅਜਿਹੇ ਵਿੱਚ ਸਨਰਾਇਜਰਸ ਨੂੰ ਅਤੇ ਪੈਸਾ ਖਰਚ ਕਰਨਾ ਪੈ ਸਕਦਾ ਹੈ। —PTC News  

Related Post