Sun, May 19, 2024
Whatsapp

13 ਸਾਲ ਬਾਅਦ ਮਿਲੀ ਪਾਕਿਸਤਾਨੀ ਔਰਤ ਨੂੰ ਅੰਮ੍ਰਿਤਸਰ ਜੇਲ ਤੋਂ ਰਿਹਾਈ

Written by  Shanker Badra -- June 19th 2018 06:55 PM -- Updated: June 19th 2018 07:00 PM
13 ਸਾਲ ਬਾਅਦ ਮਿਲੀ ਪਾਕਿਸਤਾਨੀ ਔਰਤ ਨੂੰ ਅੰਮ੍ਰਿਤਸਰ ਜੇਲ ਤੋਂ ਰਿਹਾਈ

13 ਸਾਲ ਬਾਅਦ ਮਿਲੀ ਪਾਕਿਸਤਾਨੀ ਔਰਤ ਨੂੰ ਅੰਮ੍ਰਿਤਸਰ ਜੇਲ ਤੋਂ ਰਿਹਾਈ

13 ਸਾਲ ਬਾਅਦ ਮਿਲੀ ਪਾਕਿਸਤਾਨੀ ਔਰਤ ਨੂੰ ਅੰਮ੍ਰਿਤਸਰ ਜੇਲ ਤੋਂ ਰਿਹਾਈ:ਅੰਮ੍ਰਿਤਸਰ ਕੇਂਦਰੀ ਜੇਲ੍ਹ ਤੋਂ ਨਸ਼ਾ ਤਸਕਰੀ ਵਿੱਚ ਫੜੀ ਗਈ ਨਸਰੀਨ ਅਖ਼ਤਰ ਨੂੰ ਅੱਜ ਤੇਰ੍ਹਾਂ ਸਾਲ ਬਾਅਦ ਰਿਹਾ ਕੀਤਾ ਗਿਆ ਹੈ।ਉਨ੍ਹਾਂ ਦੇ ਨਾਲ ਇੱਕ ਨੌਜਵਾਨ ਨੂੰ ਵੀ ਰਿਹਾ ਕੀਤਾ ਗਿਆ ਹੈ।ਜੇਲ੍ਹ ਸੁਪਰਡੈਂਟ ਅਰਸ਼ਦੀਪ ਸਿੰਘ ਗਿੱਲ ਨੇ ਦੱਸਿਆ ਕਿ ਇਨ੍ਹਾਂ ਦੀ ਸਜ਼ਾ ਪੂਰੀ ਹੋ ਚੁੱਕੀ ਹੈ। After 13 years Got Pakistani woman Amritsar jail ransomਪੱਤਰ-ਵਿਹਾਰ ਕਰਨ ਅਤੇ ਪਾਕਿਸਤਾਨੀ ਸਰਕਾਰ ਵਲੋਂ ਇਨ੍ਹਾਂ ਨੂੰ ਆਪਣੇ ਨਾਗਰਿਕ ਮੰਨੇ ਜਾਣ ਉਪਰੰਤ ਅੱਜ ਜੇਲ੍ਹ ਪ੍ਰਸ਼ਾਸਨ ਵਲੋਂ ਇਨ੍ਹਾਂ ਨੂੰ ਰਿਹਾਅ ਕਰ ਦਿੱਤਾ ਗਿਆ ਹੈ।ਪੁਲਿਸ ਟੀਮਾਂ ਵਲੋਂ ਦੋਹਾਂ ਕੈਦੀਆਂ ਨੂੰ ਵਾਹਗਾ ਬਾਰਡਰ 'ਤੇ ਪਾਕਿਸਤਾਨੀ ਰੇਂਜਰਾਂ ਦੇ ਹਵਾਲੇ ਕਰ ਦਿੱਤਾ ਜਾਵੇਗਾ।After 13 years Got Pakistani woman Amritsar jail ransomਜ਼ਿਕਰਯੋਗ ਹੈ ਕਿ ਨਸਰੀਨ ਅਖ਼ਤਰ ਪਿਛਲੇ ਤੇਰ੍ਹਾਂ ਸਾਲਾਂ ਤੋਂ ਨਸ਼ਾ ਤਸਕਰੀ ਦੇ ਕੇਸ ‘ਚ ਅੰਮ੍ਰਿਤਸਰ ਦੀ ਕੇਂਦਰੀ ਜੇਲ੍ਹ ਵਿੱਚ ਸਜ਼ਾ ਕੱਟ ਰਹੀ ਸੀ।ਆਪਣੇ ਵਤਨ ਪਰਤਣ ਤੋਂ ਪਹਿਲਾਂ ਨਸਰੀਨ ਕੁਝ ਭਾਵੁਕ ਵੀ ਨਜ਼ਰ ਆਈ ਹੈ।ਦੱਸ ਦਈਏ ਕਿ ਨਸਰੀਨ ਨੂੰ 2006 ਵਿੱਚ ਕਸਟਮ ਵਿਭਾਗ ਨੇ ਅਟਾਰੀ ਰੇਲਵੇ ਸਟੇਸ਼ਨ ਤੋਂ ਸਮਝੌਤਾ ਐਕਸਪ੍ਰੈੱਸ ‘ਚੋਂ ਹੈਰੋਇਨ ਸਮੇਤ ਗ੍ਰਿਫ਼ਤਾਰ ਕੀਤਾ ਸੀ।ਨਸ਼ਾ ਤਸਕਰੀ ਦੇ ਕੇਸ ‘ਚ ਨਸਰੀਨ ਨੂੰ ਕੁੱਲ ਦਸ ਸਾਲ ਦੀ ਸਜ਼ਾ ਹੋਈ ਸੀ ਪਰ ਕਾਨੂੰਨੀ ਅੜਚਨਾਂ ਦੇ ਕਾਰਨ ਉਸ ਨੂੰ ਤਿੰਨ ਸਾਲ ਹੋਰ ਜੇਲ ‘ਚ ਕੱਟਣੇ ਪਏ। After 13 years Got Pakistani woman Amritsar jail ransomਰਿਹਾਈ ਤੋਂ ਬਾਅਦ ਨਸਰੀਨ ਨੇ ਕਿਹਾ ਕਿ ਉਹ ਅੱਜ ਪਾਕਿਸਤਾਨ ਜਾ ਕੇ ਆਪਣੇ ਪਰਿਵਾਰ ਨੂੰ ਮਿਲ ਸਕੇਗੀ।ਇਸ ਮੌਕੇ ਉਸ ਨੇ ਦੱਸਿਆ ਕਿ ਜੇਲ੍ਹ ਪ੍ਰਸ਼ਾਸਨ ਤੇ ਜੇਲ ਅਧਿਕਾਰੀਆਂ ਨੇ ਵੀ ਉਸ ਦੀ ਮਦਦ ਕੀਤੀ।ਨਸਰੀਨ ਤੋਂ ਇਲਾਵਾ ਦੂਜਾ ਰਿਹਾਅ ਹੋਣ ਵਾਲਾ ਕੈਦੀ ਅਲਤਾਫ ਸੀ ਜਿਸ ਨੂੰ ਹਿੰਦੁਸਤਾਨ ਦੀਆਂ ਸੁਰੱਖਿਆ ਏਜੰਸੀਆਂ ਨੇ ਪਾਸਪੋਰਟ ਐਕਟ ਦੇ ਤਹਿਤ ਗ੍ਰਿਫਤਾਰ ਕੀਤਾ ਸੀ। -PTCNews


Top News view more...

Latest News view more...

LIVE CHANNELS
LIVE CHANNELS