IPL 2021 ਹੋਇਆ ਮੁਲਤਵੀ, ਕਈ ਦਿੱਗਜ ਖਿਡਾਰੀ ਹੋ ਰਹੇ ਨੇ ਕੋਰਨਾ ਪਾਜ਼ੀਟਿਵ   

By  Shanker Badra May 4th 2021 01:51 PM

ਨਵੀਂ ਦਿੱਲੀ : ਇੰਡੀਅਨ ਪ੍ਰੀਮੀਅਰ ਲੀਗ ਦੇ 14ਵੇਂ ਐਡੀਸ਼ਨ ਨੂੰ ਫ਼ਿਲਹਾਲ ਮੁਲਤਵੀ ਕਰਨ ਦਾ ਫੈਸਲਾ ਲਿਆ ਗਿਆ ਹੈ। ਬੀਸੀਸੀਆਈ ਦੇ ਅਧਿਕਾਰੀਆਂ ਦੀ ਬੈਠਕ ਕੁਝ ਸਮਾਂ ਪਹਿਲਾਂ ਸਮਾਪਤ ਹੋਈ ਹੈ। ਅੱਜ ਦਾ ਮੈਚ ਵੀ ਵੀ ਨਹੀਂ ਹੋਵੇਗਾ ਅਤੇ ਬਾਕੀ ਫੈਸਲਾ ਅਗਲੇ ਹਫਤੇ ਕੀਤਾ ਜਾਵੇਗਾ।

ਪੜ੍ਹੋ ਹੋਰ ਖ਼ਬਰਾਂ : ਪੰਜਾਬ 'ਚ ਫ਼ਿਲਹਾਲ ਨਹੀਂ ਲੱਗੇਗਾ ਮੁਕੰਮਲ ਲੌਕਡਾਊਨ , ਇਸ ਮੰਤਰੀ ਨੇ ਕੀਤਾ ਐਲਾਨ 

IPL 2021 Updates: IPL gets suspended for time being after SRH player tests positive IPL 2021 ਹੋਇਆ ਮੁਲਤਵੀ, ਕਈ ਦਿੱਗਜ ਖਿਡਾਰੀ ਹੋ ਰਹੇ ਨੇ ਕੋਰਨਾ ਪਾਜ਼ੀਟਿਵ

ਦਰਅਸਲ 'ਚ ਕੋਰੋਨਾ ਸੰਕਟ ਨੂੰ ਦੇਖਦੇ ਹੋਏ ਆਈ.ਪੀ.ਐੱਲ.ਦੇ ਇਸ ਸੀਜ਼ਨ ਦੇ ਸਾਰੇ ਮੈਚ ਰੱਦ ਕਰ ਦਿੱਤੇ ਹਨ। ਪਿਛਲੇ ਕੁਝ ਦਿਨਾਂ ਤੋਂ ਆਈ.ਪੀ.ਐੱਲ. ਦੀਆਂ ਕਈ ਟੀਮਾਂ ਵਿਚ ਕੋਰੋਨਾ ਦੇ ਕੇਸ ਸਾਹਮਣੇ ਆਏ ਸਨ, ਜਿਸ ਤੋਂ ਬਾਅਦ ਬੀ.ਸੀ.ਸੀ.ਆਈ. ਨੇ ਇਹ ਫੈਸਲਾ ਲਿਆ ਹੈ।

IPL 2021 Updates: IPL gets suspended for time being after SRH player tests positive IPL 2021 ਹੋਇਆ ਮੁਲਤਵੀ, ਕਈ ਦਿੱਗਜ ਖਿਡਾਰੀ ਹੋ ਰਹੇ ਨੇ ਕੋਰਨਾ ਪਾਜ਼ੀਟਿਵ

ਸੋਮਵਾਰ ਨੂੰ ਕੋਲਕਾਤਾ ਨਾਈਟ ਰਾਈਡਰਜ਼ ਦੇ ਖਿਡਾਰੀ ਵਰੁਣ ਚੱਕਰਵਰਤੀ ਅਤੇ ਸੰਦੀਪ ਵਾਰੀਅਰ ਕੋਰੋਨਾ ਪਾਜ਼ੀਟਿਵ ਪਾਏ ਗਏ। ਫਿਰ ਰਾਇਲ ਚੈਲੇਂਜਰਜ਼ ਬੰਗਲੌਰ ਅਤੇ ਕੋਲਕਾਤਾ ਨਾਈਟ ਰਾਈਡਰਜ਼ ਵਿਚਕਾਰ ਸੋਮਵਾਰ 3 ਮਈ ਨੂੰ ਮੈਚ ਮੁਲਤਵੀ ਕਰਨ ਦਾ ਫੈਸਲਾ ਕੀਤਾ ਗਿਆ। ਮੰਗਲਵਾਰ ਸਵੇਰੇ ਚੇਨਈ ਸੁਪਰ ਕਿੰਗਜ਼ ਅਤੇ ਰਾਜਸਥਾਨ ਰਾਇਲਜ਼ ਵਿਚਾਲੇ ਮੈਚ ਮੁਲਤਵੀ ਹੋਣ ਦੀ ਖ਼ਬਰ ਮਿਲੀ ਹੈ।

IPL 2021 Updates: IPL gets suspended for time being after SRH player tests positive IPL 2021 ਹੋਇਆ ਮੁਲਤਵੀ, ਕਈ ਦਿੱਗਜ ਖਿਡਾਰੀ ਹੋ ਰਹੇ ਨੇ ਕੋਰਨਾ ਪਾਜ਼ੀਟਿਵ

ਕੀ ਨੱਕ 'ਚ ਨਿੰਬੂ ਦੇ ਰਸ ਦੀਆਂ 2 ਬੂੰਦਾਂ ਪਾਉਣ ਨਾਲ ਖ਼ਤਮ ਹੋ ਜਾਵੇਗਾ ਕੋਰੋਨਾ ?  ਜਾਣੋਂ ਇਸ ਦਾਅਵੇ ਦੀ ਸੱਚਾਈ 

ਦੱਸ ਦੇਈਏ ਕਿ ਕੋਰੋਨਾ ਸਕਾਰਾਤਮਕ ਮਾਮਲੇ ਹੁਣ ਤੱਕ ਚਾਰ ਵੱਖ-ਵੱਖ ਟੀਮਾਂ ਤੋਂ ਆ ਚੁੱਕੇ ਹਨ। ਦਿੱਲੀ ਰਾਜਧਾਨੀ ਦਾ ਅਮਿਤ ਮਿਸ਼ਰਾ ਅੱਜ ਪਾਜ਼ੀਟਿਵ ਆਇਆ ਹੈ। ਇਸ ਤੋਂ ਪਹਿਲਾਂ ਮੰਗਲਵਾਰ ਨੂੰ ਸ਼ਾਮ ਦੇ ਮੈਚ ਤੋਂ ਪਹਿਲਾਂ ਸਨਰਾਈਜ਼ਰਸ ਹੈਦਰਾਬਾਦ ਦੇ ਵਿਕਟਕੀਪਰ ਰਿਧੀਮਾਨ ਸਾਹਾ ਦੇ ਕੋਰੋਨਾ ਪਾਜ਼ੀਟਿਵ ਹੋਣ ਦੀ ਖ਼ਬਰ ਮਿਲੀ ਸੀ। ਹੁਣ ਬੀਸੀਸੀਆਈ ਦੇ ਉਪ ਪ੍ਰਧਾਨ ਰਾਜੀਵ ਸ਼ੁਕਲਾ ਨੇ ਦੱਸਿਆ ਹੈ ਕਿ ਇਸ ਸੈਸ਼ਨ ਲਈ ਆਈਪੀਐਲ ਮੁਲਤਵੀ ਕੀਤਾ ਜਾ ਰਿਹਾ ਹੈ।

-PTCNews

Related Post