ਈਰਾਨੀ ਫ਼ੌਜ ਨੇ ਲਈ ਤਹਿਰਾਨ ਜਹਾਜ਼ ਹਾਦਸੇ ਦੀ ਜ਼ਿੰਮੇਵਾਰੀ , ਹੋਈਆਂ ਸੀ 176 ਮੌਤਾਂ ,ਰਾਸ਼ਟਰਪਤੀ ਰੂਹਾਨੀ ਨੇ ਮੰਗੀ ਮਾਫ਼ੀ

By  Shanker Badra January 11th 2020 11:58 AM -- Updated: January 11th 2020 12:15 PM

ਈਰਾਨੀ ਫ਼ੌਜ ਨੇ ਲਈ ਤਹਿਰਾਨ ਜਹਾਜ਼ ਹਾਦਸੇ ਦੀ ਜ਼ਿੰਮੇਵਾਰੀ , ਹੋਈਆਂ ਸੀ 176 ਮੌਤਾਂ ,ਰਾਸ਼ਟਰਪਤੀ ਰੂਹਾਨੀ ਨੇ ਮੰਗੀ ਮਾਫ਼ੀ:ਤਹਿਰਾਨ : ਤਹਿਰਾਨ 'ਚ 8 ਜਨਵਰੀ ਨੂੰ ਹਾਦਸਾਗ੍ਰਸਤ ਹੋਏ ਯੂਕਰੇਨ ਦੇ ਜਹਾਜ਼ ਨੂੰ ਗ਼ਲਤੀ ਨਾਲ ਸੁੱਟੇ ਜਾਣ ਦੀ ਗੱਲ ਈਰਾਨ ਨੇ ਕਬੂਲ ਕਰ ਲਈ ਹੈ। ਈਰਾਨ ਨੇ ਕਿਹਾ ਕਿ ਮਾਨਵੀ ਗ਼ਲਤੀ ਕਾਰਨ ਅਜਿਹਾ ਹੋਇਆ ਹੈ। ਇਸ ਹਾਦਸੇ 'ਚ 176 ਲੋਕਾਂ ਦੀ ਮੌਤ ਹੋ ਗਈ ਸੀ।

Iran plane crash : Iran says it ਈਰਾਨੀ ਫ਼ੌਜ ਨੇ ਲਈਤਹਿਰਾਨ ਜਹਾਜ਼ ਹਾਦਸੇ ਦੀ ਜ਼ਿੰਮੇਵਾਰੀ , ਹੋਈਆਂ ਸੀ 176 ਜਾਨਾਂ ,ਰਾਸ਼ਟਰਪਤੀ ਰੂਹਾਨੀ ਨੇ ਮੰਗੀ ਮਾਫ਼ੀ

ਦਰਅਸਲ 'ਚ ਅਮਰੀਕਾ ਨੇ ਕੁਝ ਹੀ ਘੰਟੇ ਪਹਿਲਾਂ ਇਰਾਕ ਦੀ ਰਾਜਧਾਨੀ ਬਗ਼ਦਾਦ ਦੇ ਹਵਾਈ ਅੱਡੇ ’ਤੇ ਮਿਸਾਇਲਾਂ ਨਾਲ ਹਮਲੇ ਕਰ ਕੇ ਈਰਾਨ ਦੇ ਫ਼ੌਜੀ ਕਮਾਂਡਰ ਕਾਸਿਮ ਸੁਲੇਮਾਨੀ ਦੀ ਜਾਨ ਲਈ ਸੀ। ਉਸ ਤੋਂ ਬਾਅਦ ਈਰਾਨੀ ਫ਼ੌਜੀ ਕਮਾਂਡਰ ਇੰਨੇ ਘਬਰਾਏ ਹੋਏ ਸਨ ਕਿ ਉਨ੍ਹਾਂ ਨੇ ਯੂਕਰੇਨ ਤੋਂ ਆ ਰਹੇ ਯਾਤਰੀ ਹਵਾਈ ਜਹਾਜ਼ ਨੂੰ ਹੀ ਆਪਣੀਆਂ ਮਿਸਾਇਲਾਂ ਦਾ ਨਿਸ਼ਾਨਾ ਬਣਾ ਦਿੱਤਾ।

Iran plane crash : Iran says it ਈਰਾਨੀ ਫ਼ੌਜ ਨੇ ਲਈਤਹਿਰਾਨ ਜਹਾਜ਼ ਹਾਦਸੇ ਦੀ ਜ਼ਿੰਮੇਵਾਰੀ , ਹੋਈਆਂ ਸੀ 176 ਜਾਨਾਂ ,ਰਾਸ਼ਟਰਪਤੀ ਰੂਹਾਨੀ ਨੇ ਮੰਗੀ ਮਾਫ਼ੀ

ਚੇਤੇ ਰਹੇ ਕਿ ਪਹਿਲਾਂ ਈਰਾਨ ਨੇ ਕਿਹਾ ਸੀ ਕਿ ਉਹ ਹਵਾਈ ਜਹਾਜ਼ ਤਕਨੀਕੀ ਨੁਕਸ ਕਾਰਨ ਹਾਦਸਾਗ੍ਰਸਤ ਹੋਇਆ ਹੈ। ਉਸ ਜਹਾਜ਼ ਦੇ ਕੁੱਲ 176 ਯਾਤਰੀਆਂ ’ਚੋਂ 82 ਤਾਂ ਈਰਾਨ ਦੇ ਆਪਣੇ ਹੀ ਨਾਗਰਿਕ ਸਨ। ਉਨ੍ਹਾਂ ਤੋਂ ਇਲਾਵਾ 63 ਕੈਨੇਡੀਅਨ ਸਨ ਤੇ ਯੂਕਰੇਨ ਦੇ 11 ਯਾਤਰੀ ਸਨ। ਉਨ੍ਹਾਂ ਦੇ ਨਾਲ 10 ਯਾਤਰੀ ਸਵੀਡਨ ਦੇ, 4 ਅਫ਼ਗ਼ਾਨਿਸਤਾਨ ਦੇ, 3 ਜਰਮਨੀ ਦੇ ਅਤੇ 3 ਯਾਤਰੀ ਇੰਗਲੈਂਡ ਦੇ ਵੀ ਮਾਰੇ ਗਏ ਸਨ।

Iran plane crash : Iran says it ਈਰਾਨੀ ਫ਼ੌਜ ਨੇ ਲਈਤਹਿਰਾਨ ਜਹਾਜ਼ ਹਾਦਸੇ ਦੀ ਜ਼ਿੰਮੇਵਾਰੀ , ਹੋਈਆਂ ਸੀ 176 ਜਾਨਾਂ ,ਰਾਸ਼ਟਰਪਤੀ ਰੂਹਾਨੀ ਨੇ ਮੰਗੀ ਮਾਫ਼ੀ

ਇਸ ਹਾਦਸੇ ਤੋਂ ਬਾਅਦ ਅਮਰੀਕਾ ਨੇ ਦਾਅਵਾ ਕੀਤਾ ਸੀ ਕਿ ਈਰਾਨ ਨੇ ਹੀ ਜਹਾਜ਼ ਸੁੱਟਿਆ ਹੈ। ਹਾਲਾਂਕਿ, ਈਰਾਨ ਨੇ ਜਹਾਜ਼ 'ਤੇ ਹਮਲੇ ਦੀ ਗੱਲ ਤੋਂ ਕੋਰੀ ਨਾਂਹ ਕਰ ਦਿੱਤੀ ਸੀ। ਈਰਾਨੀ ਰਾਸ਼ਟਰਪਤੀ ਹਸਨ ਰੂਹਾਨੀ ਨੇ ਕਿਹਾ ਕਿ ਸਸ਼ਸਤਰ ਬਲਾਂ ਦੀ ਅੰਦਰੂਨੀ ਜਾਂਚ ਨੇ ਸਿੱਟਾ ਕੱਢਿਆ ਹੈ ਕਿ ਮਨੁੱਖੀ ਗ਼ਲਤੀ ਨਾਲ ਦਾਗ਼ੀ ਗਈ ਮਿਜ਼ਾਈਲ ਕਾਰਨ ਜਹਾਜ਼ ਹਾਦਸਾਗ੍ਰਸਤ ਹੋਇਆ ਹੈ।

-PTCNews

Related Post