15 ਸਾਲ ਦੀ ਉਮਰ 'ਚ ISIS ਵਿੱਚ ਸ਼ਾਮਲ ਹੋਣ ਵਾਲੀ ਸ਼ਮੀਮਾ ਬੇਗਮ ਨੇ ਕੀਤੇ ਕਈ ਖ਼ੁਲਾਸੇ  

By  Shanker Badra June 6th 2021 02:13 PM

ਨਵੀਂ ਦਿੱਲੀ : ਲੰਡਨ ਵਿੱਚ ਜਨਮੀ ਆਈਐੱਸਆਈਐੱਸ ਦੀ ਕਾਰਕੁਨ ਲਾੜੀ' ਸ਼ਮੀਮਾ ਬੇਗਮ ਨੇ ਇਕ ਡਾਕੂਮੈਂਟਰੀ ਵਿਚ ਇਸ ਗੱਲ ਦਾ ਖੁਲਾਸਾ ਕੀਤਾ ਹੈ ਕਿ ਉਸ ਨੇ ਫਰਵਰੀ 2015 ਵਿਚ ਅੱਤਵਾਦੀ ਸੰਗਠਨ ਆਈਐਸਆਈਐਸ ਵਿਚ ਸ਼ਾਮਲ ਹੋਣ ਲਈ ਸੀਰੀਆ ਜਾਣ ਦਾ ਫੈਸਲਾ ਕੀਤਾ ਸੀ। ਉਸ ਸਮੇਂ ਸ਼ਮੀਮਾ ਸਿਰਫ 15 ਸਾਲਾਂ ਦੀ ਸੀ। ਸ਼ਮੀਮਾ ਨੇ ਡਾਕੂਮੈਂਟਰੀ'ਦਿ ਰਿਟਰਨ :  ਲਾਈਫ ਅਫ਼ਸਰ ਈਐਸਆਈਐਸ' ਡਾਕੂਮੈਂਟਰੀ ਵਿਚ ਦੱਸਿਆ ਹੈ ਕਿ ਕਿਉਂਕਿ ਉਸਦੀਆਂ ਸਹੇਲੀਆਂ ਵੱਲੋਂ ਅਜਿਹਾ ਕੀਤਾ ਜਾ ਰਿਹਾ ਸੀ ਅਤੇ ਉਹ ਇਕ ਅਜਿਹੀ ਦੋਸਤ ਨਹੀਂ ਬਣਨਾ ਚਾਹੁੰਦੀ ਸੀ, ਜੋ ਪਿੱਛੇ ਰਹਿ ਜਾਵੇ।

15 ਸਾਲ ਦੀ ਉਮਰ 'ਚ ISIS ਵਿੱਚ ਸ਼ਾਮਲ ਹੋਣ ਵਾਲੀਸ਼ਮੀਮਾ ਬੇਗਮ ਨੇ ਕੀਤੇ ਕਈ ਖ਼ੁਲਾਸੇ

ਪੜ੍ਹੋ ਹੋਰ ਖ਼ਬਰਾਂ : 16 ਸਾਲਾ ਨਾਬਾਲਿਗ ਲੜਕੀ ਨਾਲ ਇਕ ਹੀ ਰਾਤ 'ਚ ਤਿੰਨ ਵੱਖ-ਵੱਖ ਥਾਵਾਂ 'ਤੇ ਹੋਇਆ ਗੈਂਗਰੇਪ

ਸ਼ਮੀਮਾ ਹੁਣ 21 ਸਾਲਾਂ ਦੀ ਹੈ ਅਤੇ ਉੱਤਰੀ ਸੀਰੀਆ ਦੇ ਅਲ ਰੋਜ਼ ਕੈਂਪ ਵਿਚ ਰਹਿ ਰਹੀ ਹੈ। ਇਹ ਕੈਂਪ ਹਥਿਆਰਬੰਦ ਬਲਾਂ ਦੇ ਕੰਟਰੋਲ ਹੇਠ ਹੈ। ਬ੍ਰਿਟੇਨ ਛੱਡਣ ਤੋਂ ਪਹਿਲਾਂ ਸ਼ਮੀਮਾ ਪੂਰਬੀ ਲੰਡਨ ਦੇ ਬੈਥਨਲ ਗ੍ਰੀਨ ਖੇਤਰ ਵਿੱਚ ਪਰਿਵਾਰਕ ਮੈਂਬਰਾਂ ਨਾਲ ਰਹਿੰਦੀ ਸੀ। ਸ਼ਮੀਮਾ ਫਰਵਰੀ 2015 ਵਿੱਚ ਦੋ ਹੋਰ ਸਕੂਲ ਦੀਆਂ ਲੜਕੀਆਂ ਦੇ ਨਾਲ ਆਈਐਸਆਈਐਸ ਵਿੱਚ ਸ਼ਾਮਲ ਹੋਣ ਲਈ ਫਰਵਰੀ 2015 ਵਿੱਚ ਸੀਰੀਆ ਪਹੁੰਚ ਗਈ ਸੀ। ਇਹ ਤਿੰਨੋਂ ਤੁਰਕੀ ਦੇ ਰਸਤੇ ਰੱਕਾ ਪਹੁੰਚੇ ਸਨ।

ISIS bride Shamima Begum says she only joined Isis to avoid being the friend left behind 15 ਸਾਲ ਦੀ ਉਮਰ 'ਚ ISIS ਵਿੱਚ ਸ਼ਾਮਲ ਹੋਣ ਵਾਲੀਸ਼ਮੀਮਾ ਬੇਗਮ ਨੇ ਕੀਤੇ ਕਈ ਖ਼ੁਲਾਸੇ

ਕੈਂਪ ਵਿਚ 9 ਮਹੀਨੇ ਦੀ ਗਰਭਵਤੀ

ਫਰਵਰੀ 2019 ਵਿੱਚ ਸ਼ਮੀਮਾ ਨੂੰ ਸੀਰੀਆ ਦੇ ਇੱਕ ਰਿਫਊਜ਼ੀ ਕੈਂਪ ਵਿੱਚ ਪਾਇਆ ਗਿਆ ਸੀ। ਉਸ ਸਮੇਂ ਉਹ ਨੌਂ ਮਹੀਨਿਆਂ ਦੀ ਗਰਭਵਤੀ ਸੀ। ਇਸ ਤੋਂ ਪਹਿਲਾਂ ਉਸਨੇ ਆਈਐਸਆਈਐਸ ਦੇ ਕਬਜ਼ੇ ਵਾਲੇ ਖੇਤਰ ਵਿੱਚ ਤਿੰਨ ਸਾਲ ਬਿਤਾਏ ਸਨ। ਦਿ ਮਿਰਰ’ ਦੀ ਰਿਪੋਰਟ ਅਨੁਸਾਰ ਸ਼ਮੀਮਾ ਨੇ ਡਾਕੂਮੈਂਟਰੀਵਿਚ ਦੱਸਿਆ ਕਿ ਜਦੋਂ ਉਸਨੇ ਬ੍ਰਿਟੇਨ ਛੱਡਿਆ ਸੀ ਤਾਂ ਉਹ ਬਹੁਤ ਛੋਟੀ ਅਤੇ ਬੇਸਮਝ ਸੀ। ਉਸ ਵਕਤ ਛੁੱਟੀ ਸੀ, ਜਦੋਂ ਉਸਨੇ ਆਪਣੇ ਦੋਸਤਾਂ ਨਾਲ ਜਾਣ ਦਾ ਫੈਸਲਾ ਕੀਤਾ।

15 ਸਾਲ ਦੀ ਉਮਰ 'ਚ ISIS ਵਿੱਚ ਸ਼ਾਮਲ ਹੋਣ ਵਾਲੀਸ਼ਮੀਮਾ ਬੇਗਮ ਨੇ ਕੀਤੇ ਕਈ ਖ਼ੁਲਾਸੇ

ਸ਼ਮੀਮਾ ਨੇ ਕਿਹਾ, “ਮੈਨੂੰ ਪਤਾ ਸੀ ਕਿ ਇਹ ਇਕ ਵੱਡਾ ਫੈਸਲਾ ਸੀ ਪਰ ਫਿਰ ਮੈਂ ਆਪਣੇ ਆਪ ਨੂੰ ਜਲਦੀ ਹੀ ਕੋਈ ਫੈਸਲਾ ਲੈਣ ਲਈ ਮਜਬੂਰ ਕੀਤਾ। ਸ਼ਮੀਮਾ ਬੇਗਮ ਨੇ ਦੱਸਿਆ ਕਿ ਕਿਵੇਂ ਉਸ ਨੇ ਆਪਣੀ ਮਾਂ ਨੂੰ ਬਿਨ੍ਹਾਂ ਮਿਲੇ ਘਰ ਛੱਡ ਦਿੱਤਾ ਸੀ, ਜਦੋਂ ਕਿ ਜਾਣ ਤੋਂ ਪਹਿਲਾਂ ਉਹ ਇਕ ਵਾਰ ਆਪਣੀ ਮਾਂ ਨੂੰ ਗਲੇ ਲਗਾਉਣਾ ਚਾਹੁੰਦੀ ਸੀ। ਸ਼ਮੀਮਾ ਫਿਰ ਦੋ ਹੋਰ ਸਕੂਲ ਦੀਆਂ ਲੜਕੀਆਂ- ਮੀਰਾ ਆਬਸ ਅਤੇ ਕਦੀਜਾ ਸੁਲਤਾਨਾ ਨਾਲ ਸੀਰੀਆ ਲਈ ਰਵਾਨਾ ਹੋਈ ਸੀ। ਸ਼ਮੀਮਾ ਦੇ ਦਾਅਵੇ ਅਨੁਸਾਰ ਮੀਰਾ ਅਤੇ ਕਦੀਜਾ ਬਾਗੁਜ ਸ਼ਹਿਰ ਵਿਚ ਮਾਰੀਆਂ ਗਈਆਂ ਸਨ।

 ISIS bride Shamima Begum says she only joined Isis to avoid being the friend left behind 15 ਸਾਲ ਦੀ ਉਮਰ 'ਚ ISIS ਵਿੱਚ ਸ਼ਾਮਲ ਹੋਣ ਵਾਲੀਸ਼ਮੀਮਾ ਬੇਗਮ ਨੇ ਕੀਤੇ ਕਈ ਖ਼ੁਲਾਸੇ

ਸ਼ਮੀਮਾ ਦੇ ਅਨੁਸਾਰ ਉਸਨੇ ਪਿਛਲੇ ਛੇ ਸਾਲਾਂ ਵਿੱਚ ਤਿੰਨ ਬੱਚੇ ਵੀ ਗੁਆਏ ਹਨ। ਸ਼ਮੀਮਾ ਨੇ ਕਿਹਾ, “ਮੈਨੂੰ ਹੁਣ ਮਹਿਸੂਸ ਹੋਇਆ ਕਿ ਮੇਰੇ ਕੋਈ ਦੋਸਤ ਨਹੀਂ ਹਨ, ਜਦੋਂ ਕਿ ਦੋਵੇਂ ਦੋਸਤ ਹੀ ਸਭ ਕੁਝ ਸਨ। ਮੈਂ ਆਪਣੇ ਦੇਸ਼ ਦੀ ਨਾਗਰਿਕਤਾ ਵੀ ਗੁਆ ਦਿੱਤੀ ਹੈ। ਫਰਵਰੀ 2019 ਵਿਚ ਸ਼ਮੀਮਾ ਬੇਗਮ ਦੇ ਸੀਰੀਆ ਦੇ ਸ਼ਰਨਾਰਥੀ ਕੈਂਪ ਵਿਚ ਮਿਲੀ ਹੋਣ ਤੋਂ ਬਾਅਦ ਬ੍ਰਿਟਿਸ਼ ਸਰਕਾਰ ਨੇ ਉਸ ਦੀ ਬ੍ਰਿਟਿਸ਼ ਨਾਗਰਿਕਤਾ ਰੱਦ ਕਰ ਦਿੱਤੀ। ਸ਼ਮੀਮਾ ਦੇ ਮਾਪੇ ਬੰਗਲਾ ਦੇਸ਼ੀ ਮੂਲ ਦੇ ਹਨ। ਸ਼ਮੀਮਾ ਦਾ ਜਨਮ ਬ੍ਰਿਟੇਨ ਵਿਚ ਹੀ ਹੋਇਆ ਸੀ। ਸ਼ਮੀਮਾ ਨੇ ਰੱਕਾ ਪਹੁੰਚਣ ਤੋਂ ਕੁਝ ਦਿਨ ਬਾਅਦ 2015 ਵਿੱਚ ਡੱਚ ਵਿੱਚ ਪੈਦਾ ਹੋਏ ਯਗੋ ਰੀਡਿਜ਼ਕ ਨਾਲ ਵਿਆਹ ਕਰਵਾ ਲਿਆ ਸੀ।

ISIS bride Shamima Begum says she only joined Isis to avoid being the friend left behind 15 ਸਾਲ ਦੀ ਉਮਰ 'ਚ ISIS ਵਿੱਚ ਸ਼ਾਮਲ ਹੋਣ ਵਾਲੀਸ਼ਮੀਮਾ ਬੇਗਮ ਨੇ ਕੀਤੇ ਕਈ ਖ਼ੁਲਾਸੇ

ਪੜ੍ਹੋ ਹੋਰ ਖ਼ਬਰਾਂ : ਕੇਂਦਰ ਸਰਕਾਰ ਨੇ ਕੇਜਰੀਵਾਲ ਸਰਕਾਰ ਦੀ ਘਰ-ਘਰ ਰਾਸ਼ਨ ਪਹੁੰਚਾਉਣ ਦੀ ਯੋਜਨਾ 'ਤੇ ਲਾਈ ਰੋਕ

ਦੱਸ ਦੇਈਏ ਕਿ ਫਰਵਰੀ 2021 ਵਿਚ ਬ੍ਰਿਟੇਨ ਦੀ ਸੁਪਰੀਮ ਕੋਰਟ ਨੇ ਸ਼ਮੀਮਾ ਬੇਗਮ ਨੂੰ ਵਾਪਸ ਨਹੀਂ ਜਾਣ ਦਿੱਤਾ। ਨਾਲ ਹੀ ਉਸਨੂੰ ਦੁਬਾਰਾ ਬ੍ਰਿਟਿਸ਼ ਨਾਗਰਿਕਤਾ ਪ੍ਰਾਪਤ ਕਰਨ ਲਈ ਕੇਸ ਲੜਨ ਦੀ ਆਗਿਆ ਤੋਂ ਵੀ ਇਨਕਾਰ ਕਰ ਦਿੱਤਾ ਗਿਆ। ਸ਼ਮੀਮਾ ਬੇਗਮ ਨੇ ਬ੍ਰਿਟੇਨ ਵਾਪਸ ਪਰਤਣ ਅਤੇ ਬ੍ਰਿਟਿਸ਼ ਨਾਗਰਿਕਤਾ ਵਾਪਸ ਲੈਣ ਲਈ ਪਟੀਸ਼ਨ ਦਾਇਰ ਕੀਤੀ ਸੀ। ਬ੍ਰਿਟੇਨ ਦੀ ਸਰਕਾਰ ਨੇ ਸ਼ਮੀਮਾ ਦੀ ਪਟੀਸ਼ਨ ਨੂੰ ਸੁਪਰੀਮ ਕੋਰਟ ਵਿਚ ਚੁਣੌਤੀ ਦਿੱਤੀ ਸੀ ਅਤੇ ਇਹ ਵੀ ਕਿਹਾ ਸੀ ਕਿ ਜੇ ਉਸ ਨੂੰ ਵਾਪਸ ਜਾਣ ਦੀ ਇਜਾਜ਼ਤ ਦਿੱਤੀ ਗਈ ਤਾਂ ਇਹ ਰਾਸ਼ਟਰੀ ਸੁਰੱਖਿਆ ਲਈ ਖਤਰਾ ਹੋਵੇਗਾ।

-PTCNews

Related Post