ITBP ਦੇ ਜਵਾਨਾਂ ਨੇ ਲੱਦਾਖ 'ਚ 17 ਹਜ਼ਾਰ ਫੁੱਟ 'ਤੇ ਲਹਿਰਾਇਆ ਕੌਮੀ ਝੰਡਾ, ਦੇਖੋ ਵੀਡੀਓ

By  Jashan A January 26th 2020 04:29 PM

ITBP ਦੇ ਜਵਾਨਾਂ ਨੇ ਲੱਦਾਖ 'ਚ 17 ਹਜ਼ਾਰ ਫੁੱਟ 'ਤੇ ਲਹਿਰਾਇਆ ਕੌਮੀ ਝੰਡਾ, ਦੇਖੋ ਵੀਡੀਓ,ਸ਼੍ਰੀਨਗਰ: ਅੱਜ ਪੂਰੇ ਦੇਸ਼ ਭਰ 'ਚ 71ਵਾਂ ਗਣਰਾਜ ਦਿਹਾੜਾ ਮਨਾਇਆ ਗਿਆ। ਇਸ ਦਰਮਿਆਨ ITBP ਦੇ ਜਵਾਨਾਂ ਨੇ 17 ਹਜ਼ਾਰ ਫੁੱਟ ਦੀ ਉੱਚਾਈ 'ਤੇ ਲੱਦਾਖ 'ਚ ਤਿਰੰਗਾ ਲਹਿਰਾਇਆ ਹੈ। ਇਹ ਪਹਿਲੀ ਵਾਰ ਹੈ, ਜਦੋਂ ਜੰਮੂ-ਕਸ਼ਮੀਰ ਤੋਂ ਧਾਰਾ-370 ਹਟਾਉਣ ਤੋਂ ਬਾਅਦ ਵੱਖ ਕੇਂਦਰ ਸ਼ਾਸਿਤ ਪ੍ਰਦੇਸ਼ ਬਣੇ ਲੱਦਾਖ 'ਚ ਗਣਤੰਤਰ ਦਿਵਸ ਮਨਾਇਆ ਜਾ ਰਿਹਾ ਹੈ। ਹੋਰ ਪੜ੍ਹੋ: ਹੈਦਰਾਬਾਦ ਐਨਕਾਊਂਟਰ: ਸਾਇਨਾ ਨੇਹਵਾਲ ਨੇ ਪੁਲਿਸ ਦੀ ਕੀਤੀ ਸ਼ਲਾਘਾ, ਕਿਹਾ- "ਅਸੀਂ ਤੁਹਾਨੂੰ ਸਲਾਮ ਕਰਦੇ ਹਾਂ" ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਸ਼ਨੀਵਾਰ ਨੂੰ ਇਕ ਰੈਲੀ ਦੌਰਾਨ ਕਿਹਾ ਸੀ ਕਿ ਧਾਰਾ-370 ਹਟਣ ਤੋਂ ਬਾਅਦ ਪਹਿਲੀ ਵਾਰ ਕਸ਼ਮੀਰ 'ਚ ਖੁੱਲ੍ਹੇ ਮਨ ਅਤੇ ਜੋਸ਼ ਨਾਲ ਗਣਤੰਤਰ ਦਿਵਸ ਮਨਾਇਆ ਜਾਵੇਗਾ। https://twitter.com/ANI/status/1221266797036539904?s=20 ਦੱਸਣਯੋਗ ਹੈ ਕਿ ਰਾਸ਼ਟਰਪਤੀ ਰਾਮਨਾਥ ਕੋਵਿੰਦ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੇਸ਼ ਵਾਸੀਆਂ ਨੂੰ 71ਵੇਂ ਗਣਤੰਤਰ ਦਿਵਸ ਦੀ ਵਧਾਈ ਦਿੱਤੀ ਹੈ। -PTC News

Related Post