ਜਗਦੀਸ਼ ਸਿੰਘ ਝੀਂਡਾ ਨੇ ਕੀਤਾ ਹਰਿਆਣਾ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਚੁਣੇ ਜਾਣ ਦਾ ਦਾਅਵਾ, ਦਾਦੂਵਾਲ ਨੇ ਦਾਅਵੇ ਨੂੰ ਨਕਾਰਿਆ

By  Pardeep Singh September 24th 2022 09:03 PM -- Updated: September 24th 2022 09:20 PM

ਕੁਰੂਕਸ਼ੇਤਰ: ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵਿਚ ਵੱਡੀ ਤਬਦੀਲੀ ਹੋਈ ਹੈ। ਬਲਜੀਤ ਸਿੰਘ ਦਾਦੂਵਾਲ ਦੀ ਥਾਂ ਜਗਦੀਸ਼ ਸਿੰਘ ਝੀਂਡਾ ਕਮੇਟੀ ਦੇ ਨਵੇਂ ਪ੍ਰਧਾਨ ਚੁਣੇ ਗਏ ਹਨ। ਕਮੇਟੀ ਦੇ ਕੁੱਲ 35 ਵਿਚੋਂ 33 ਮੈਂਬਰਾਂ ਨੇ ਝੀਂਡਾ ਨੂੰ ਪ੍ਰਧਾਨ ਚੁਣਿਆ ਹੈ। ਇਹ ਚੋਣ ਕੈਥਲ ਵਿਖੇ ਹੋਈ।

ਓਧਰ ਦੂਜੇ ਪਾਸੇ ਜਥੇਦਾਰ ਦਾਦੂਵਾਲ ਨੇ ਇਸ ਦਾਅਵੇ ਦਾ ਖੰਡਨ ਕਰਦੇ ਹੋਏ ਕਿਹਾ ਕਿ ਨਾ ਤਾਂ ਗਿਣਤੀ ਹੀ ਪੂਰੀ ਸੀ। ਉਨ੍ਹਾਂ ਕਿਹਾ ਕਿ ਅੱਜ ਕੋਈ ਜਨਰਲ ਹਾਊਸ ਨਹੀਂ ਬੁਲਾਇਆ ਗਿਆ ਸੀ ਜਿਸ ਵਿਚ ਕੀ ਚੋਣ ਹੋਣੀ ਬਣਦੀ ਹੈ। ਉਨ੍ਹਾਂ ਕਿਹਾ ਕਿ ਅੱਜ ਇਕ ਧੜੇ ਦੀ ਮੀਟਿੰਗ ਸੀ ਜੋ ਕਿ ਇਕ ਪ੍ਰਾਈਵੇਟ ਘਰ ਵਿਚ ਹੋਈ ਜੋ ਕਿ ਗੈਰ -ਸਵਿਧਾਨਕ ਅਤੇ ਗੈਰ-ਕਾਨੂੰਨੀ ਸੀ। ਉਨ੍ਹਾਂ ਕਿਹਾ ਕਿ ਜਨਰਲ ਹਾਊਸ ਦਾ ਇਜਲਾਸ ਬੁਲਾਇਆ ਜਾਵੇਗਾ ਫੇਰ ਉਸ ਵਿਚ ਨਿਰਣਾ ਹੋਵੇਗਾ ਕਿ ਕਿਸ ਦੀ ਚੋਣ ਹੁੰਦੀ ਹੈ।

ਇਹ ਵੀ ਪੜ੍ਹੋ:ਰਾਜਾ ਵੜਿੰਗ ਨੇ ਮਾਨ ਸਰਕਾਰ 'ਤੇ ਸਾਧੇ ਨਿਸ਼ਾਨੇ, ਕਿਹਾ-ਰਾਜਪਾਲ ਖਿਲਾਫ਼ ਮੋਰਚਾ ਖੋਲ੍ਹਣਾ ਗਲਤ

-PTC News

Related Post