ਜੇਲ 'ਚ ਅੋਰਤਾਂ ਦੀ ਤਲਾਸ਼ੀ ਦੌਰਾਨ ਪੁਲਿਸ ਦੇ ਉੁੱਡੇ ਹੋਸ਼!

By  Joshi November 24th 2017 03:39 PM

ਪੰਜਾਬ ਦੀਆਂ ਜੇਲਾਂ ਤੋਂ ਹੋ ਰਹੀ ਕਾਨੂੰਨ ਦੀ ਉਲੰਘਣਾ ਲਗਾਤਾਰ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਕਦੀ ਗੈਂਗਸਟਰਾਂ ਵੱਲੋਂ ਜੇਲਾਂ ਤੋਂ ਲਾਈਵ ਹੋਣਾ ਅਤੇ ਕਦੀ ਸ਼ਰੇਆਮ ਕਿਸੇ ਨੂੰ ਫੋਨ 'ਤੇ ਧਮਕੀ ਦੇਣਾ ਪੁਲਿਸ ਲਈ ਸਿਰਦਰਦ ਬਣਦਾ ਜਾ ਰਿਹਾ ਹੈ।

ਅਜਿਹੇ ਹੀ ਇੱਕ ਮਾਮਲੇ 'ਚ ਜਦੋਂ ਲੁਧਿਆਣਾ ਦੇ ਤਾਜਪੁਰ ਰੋਡ ਸਥਿਤ ਮਹਿਲਾ ਜੇਲ ਦੀ ਤਲਾਸ਼ੀ ਲਈ ਗਈ ਤਾਂ ਇਸ ਦੌਰਾਨ ੫ ਬੰਦੀ ਔਰਤਾਂ ਕੋਲੋਂ ਮੋਬਾਇਲ ਫੋਨ ਬਰਾਮਦ ਹੋਣ 'ਤੇ ਪੁਲਿਸ ਦੇ ਹੋਸ਼ ਉਡ ਗਏ।

ਜੇਲ 'ਚ ਅੋਰਤਾਂ ਦੀ ਤਲਾਸ਼ੀ ਦੌਰਾਨ ਪੁਲਿਸ ਦੇ ਉੁੱਡੇ ਹੋਸ਼!ਬੰਦੀਆਂ 'ਚੋਂ ੪ ਔਰਤਾਂ ਜਿਥੇ ਐੱਨ. ਡੀ. ਪੀ. ਐੱਸ. ਐਕਟ ਹਿਰਾਸਤ 'ਚ ਹਨ ਅਤੇ ਪੰਜਵੀਂ ਔਰਤ ਕਤਲ ਦੇ ਦੋਸ਼ 'ਚ ਜੇਲ 'ਚ ਬੰਦ ਹੇ।

ਜਦੋਂ ਇਹਨਾਂ 'ਚੋਂ ਹਵਾਲਾਤੀ ਨੂੰ ਬਾਥਰੂਮ ਵਿਚ ਫੋਨ ਕਰਦੇ ਸਮੇਂ ਰੰਗੇ ਹੱੱਥੀਨ ਫੜ੍ਹਣ ਦੀ ਕੋਸ਼ਿਸ਼ ਕੀਤੀ ਗਈ ਤਾਂ ਉਸਨੇ ਅੱਗਿਓਂ ਹੱਥੋਪਾਈ ਕਰਨੀ ਵੀ ਸ਼ੁਰੂ ਕਰ ਦਿੱਤੀ ਸੀ।

ਔਰਤ ਜੇਲ ਦੀ ਸੁਪਰਡੈਂਟ ਮੁਤਾਬਕ ਮਹਿਲਾ ਜੇਲ 'ਚ ਘੱਟ ਗਿਣਤੀ ਫੋਰਸ ਹੋਣ ਕਾਰਨ ਅਜਿਹਾ ਕਦੀ ਹੋ ਜਾਂਦਾ ਹੈ ਕਿ ਹਵਾਲਾਤੀ ਔਰਤਾਂ ਆਪਣੀ ਚਲਾਕੀ ਨਾਲ ਇਸ ਤਰ੍ਹਾਂ ਦੀਆਂ ਹਰਕਤਾਂ ਕਰ ਲੈਣ। ਇਸ 'ਤੇ ਨਕੇਲ ਕੱਸਣ ਲਈ ਹੀ ਜੇਲ ਵਿਚ ਤਲਾਸ਼ੀ ਅਭਿਆਨ ਚਲਾਇਆ ਜਾਂਦਾ ਹੈ।

ਉਹਨਾਂ ਕਿਹਾ ਕਿ ਸੁਰੱਖਿਆ ਕਰਮਚਾਰੀਆਂ ਨੂੰ ਸਖਤੀ ਨਾਲ ਡਿਊਟੀ ਨਿਭਾਉਣ ਦੇ ਨਿਰਦੇਸ਼ ਹਨ ਅਤੇ ਜਿੱਥੋਂ ਤੱਕ ਸਿ ਕੇਸ ਦਾ ਸਵਾਲ ਹੈ, ਇਸਨੂੰ ਜੇਲ ਪ੍ਰਸ਼ਾਸਨ ਵੱਲੋਂ ਪੁਲਸ ਨੂੰ ਭੇਜ ਦਿੱਤਾ ਗਿਆ ਹੈ।

ਦੋਸ਼ੀ ਔਰਤਾਂ 'ਤੇ ਪਰਚਾ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।

—PTC News

Related Post