ਜੈਪਾਲ ਭੁੱਲਰ ਦੀ ਮ੍ਰਿਤਕ ਦੇਹ ਨੂੰ ਹਾਈਕੋਰਟ ਦੇ ਹੁਕਮਾਂ ਤੋਂ ਬਾਅਦ ਦੁਬਾਰਾ ਪੋਸਟਮਾਰਟਮ ਲਈ ਲਿਆਂਦਾ PGI

By  Shanker Badra June 22nd 2021 10:20 AM -- Updated: June 22nd 2021 10:50 AM

ਚੰਡੀਗੜ੍ਹ : ਪੰਜਾਬ -ਹਰਿਆਣਾ ਹਾਈਕੋਰਟ ਦੇ ਹੁਕਮਾਂ ਤੋਂ ਬਾਅਦ ਅੱਜ ਜੈਪਾਲ ਭੁੱਲਰ (Jaipal bhullar ) ਦੀ ਮ੍ਰਿਤਕ ਦੇਹ ਦਾ ਚੰਡੀਗੜ੍ਹ ਪੀਜੀਆਈ ਵਿਖੇ ਦੂਜੀ ਵਾਰਪੋਸਟ ਮਾਰਟਮ ਕੀਤਾ ਜਾਵੇਗਾ। ਪੀਜੀਆਈ ਦੇ ਡਾਕਟਰਾਂ ਦਾ ਬੋਰਡ ਅੱਜ ਸਵੇਰੇ 10 ਵਜੇ ਜੈਪਾਲ ਭੁੱਲਰ ਦੀ ਮ੍ਰਿਤਕ ਦੇਹ ਦਾ ਪੋਸਟਮਾਰਟਮ ਕਰੇਗਾ। ਇਸ ਤੋਂ ਪਹਿਲਾਂ ਚੰਡੀਗੜ੍ਹ ਪੀਜੀਆਈ ਵਿਖੇ ਪੰਜਾਬ ਪੁਲਿਸ ਸਮੇਤ ਸੁਰੱਖਿਆ ਏਜੰਸੀਆਂ ਨੂੰ ਤੈਨਾਤ ਕੀਤਾ ਗਿਆ ਹੈ।

ਪੜ੍ਹੋ ਹੋਰ ਖ਼ਬਰਾਂ : ਜੇਕਰ ਤੁਹਾਡਾ ਵੀ ਨਹੀਂ ਬਣਿਆ ਰਾਸ਼ਨ ਕਾਰਡ ਤਾਂ ਘਰ ਬੈਠੇ ਇੰਝ ਬਣਾਓ ਰਾਸ਼ਨ ਕਾਰਡ

ਜੈਪਾਲ ਭੁੱਲਰ ਦੀ ਮ੍ਰਿਤਕ ਦੇਹ ਨੂੰ ਹਾਈਕੋਰਟ ਦੇ ਹੁਕਮਾਂ ਤੋਂ ਬਾਅਦ ਦੁਬਾਰਾ ਪੋਸਟਮਾਰਟਮ ਲਈ ਲਿਆਂਦਾ PGI

Jaipal bhullar : ਜਾਣਕਾਰੀ ਅਨੁਸਾਰ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਸੋਮਵਾਰ ਨੂੰ ਜੈਪਾਲ ਭੁੱਲਰ ਦੇ ਪਿਤਾ ਭੁਪਿੰਦਰ ਸਿੰਘ ਦੀ ਮੁੜ ਪੋਸਟ ਮਾਰਟਮ ਦੀ ਅਪੀਲ ਨੂੰ ਸਵੀਕਾਰ ਕਰ ਲਿਆ ਸੀ। ਜਿਸ ਤੋਂ ਬਾਅਦ ਅੱਜ ਜੈਪਾਲ ਭੁੱਲਰ ਦੀ ਮ੍ਰਿਤਕ ਦੇਹ ਨੂੰ ਟਰੱਕ ਦੇ ਪਿੱਛੇ ਵੱਡੇ ਫਰੀਜ਼ਰ ਵਿੱਚ ਰੱਖ ਕੇ ਉਸ ਦਾ ਮੁੜ ਤੋਂ ਪੋਸਟ ਮਾਰਟਮ ਕਰਵਾਉਣ ਲਈ ਪਰਿਵਾਰ ਤੇ ਜ਼ਿਲ੍ਹਾ ਪ੍ਰਸ਼ਾਸਨ ਸਵੇਰੇ ਤਿੰਨ ਵਜੇ ਫਿਰੋਜ਼ਪੁਰ ਤੋਂ ਪੀਜੀਆਈ ਲਈ ਰਵਾਨਾ ਹੋਇਆ ਸੀ  ਅਤੇ ਹੁਣ ਮ੍ਰਿਤਕ ਦੇਹ ਪੀਜੀਆਈ ਲਿਆਂਦੀ ਗਈ ਹੈ।

ਜੈਪਾਲ ਭੁੱਲਰ ਦੀ ਮ੍ਰਿਤਕ ਦੇਹ ਨੂੰ ਹਾਈਕੋਰਟ ਦੇ ਹੁਕਮਾਂ ਤੋਂ ਬਾਅਦ ਦੁਬਾਰਾ ਪੋਸਟਮਾਰਟਮ ਲਈ ਲਿਆਂਦਾ PGI

Jaipal bhullar  : ਦਰਅਸਲ 'ਚ ਪੰਜਾਬ ਪੁਲਿਸ ਵੱਲੋਂ ਕਲਕੱਤਾ ਵਿੱਚ 9 ਜੂਨ ਨੂੰ ਕੀਤੇ ਐਨਕਾਉਂਟਰ ਤੋਂ 12 ਦਿਨ ਬਾਅਦ ਵੀ ਪਰਿਵਾਰ ਵੱਲੋਂ ਜੈਪਾਲ ਭੁੱਲਰ ਦੀ ਮ੍ਰਿਤਕ ਦੇਹ ਦਾ ਅੰਤਿਮ ਸਸਕਾਰ ਨਹੀਂ ਕੀਤਾ ਗਿਆ। ਹਾਈਕੋਰਟ ਵੱਲੋਂ ਪਰਿਵਾਰ ਦੀ ਅਪੀਲ ਖਾਰਜ ਹੋਣ ਤੋਂ ਬਾਅਦ ਸੁਪਰੀਮ ਕੋਰਟ ਦਾ ਦਰਵਾਜ਼ਾ ਖਟਕਾਇਆ ਸੀ। ਸੁਪਰੀਮ ਕੋਰਟ ਦੇ ਆਦੇਸ਼ ਤੋਂ ਬਾਅਦ ਹੀ ਹਾਈਕੋਰਟ ਨੇ ਇਸ ‘ਤੇ ਮੁੜ ਵਿਚਾਰ ਕਰਦਿਆਂ ਪੀਜੀਆਈ ਵਿੱਚ ਦੂਸਰਾ ਪੋਸਟ ਮਾਰਟਮ ਕਰਵਾਉਣ ਦਾ ਆਦੇਸ਼ ਦਿੱਤਾ ਹੈ।

ਜੈਪਾਲ ਭੁੱਲਰ ਦੀ ਮ੍ਰਿਤਕ ਦੇਹ ਨੂੰ ਹਾਈਕੋਰਟ ਦੇ ਹੁਕਮਾਂ ਤੋਂ ਬਾਅਦ ਦੁਬਾਰਾ ਪੋਸਟਮਾਰਟਮ ਲਈ ਲਿਆਂਦਾ PGI

ਸੁਪਰੀਮ ਕੋਰਟ ਨੇ ਪੰਜਾਬ ਸਰਕਾਰ ਨੂੰ ਮ੍ਰਿਤਕ ਦੇਹਨੂੰ ਸੰਭਾਲਣ ਦੇ ਨਿਰਦੇਸ਼ ਦਿੱਤੇ ਸਨ ਪਰ ਜੈਪਾਲ ਦੇ ਪਰਿਵਾਰ ਵਾਲਿਆਂ ਨੇਮ੍ਰਿਤਕ ਦੇਹਨੂੰ ਸਰਕਾਰੀ ਹਸਪਤਾਲ ਹਵਾਲੇ ਕਰਨ ਤੋਂ ਇਨਕਾਰ ਕਰ ਦਿੱਤਾ ਸੀ। ਜਿਸ ਤੋਂ ਬਾਅਦ ਸਰਕਾਰੀ ਹਸਪਤਾਲ ਦੇ ਫਰਿੱਜ ਨੂੰ ਜੈਪਾਲ ਦੇ ਘਰ ਸ਼ਿਫਟ ਕਰਕੇ ਉਸ ਦੀ ਮ੍ਰਿਤਕ ਦੇਹ ਨੂੰ ਸੁਰੱਖਿਅਤ ਰੱਖਿਆ ਗਿਆ ਅਤੇ ਸਮੇਂ ਸਮੇਂ 'ਤੇ ਡਾਕਟਰਾਂ ਵੱਲੋਂ ਜਾਂਚ ਕੀਤੀ ਜਾ ਰਹੀ ਸੀ।

ਜੈਪਾਲ ਭੁੱਲਰ ਦੀ ਮ੍ਰਿਤਕ ਦੇਹ ਨੂੰ ਹਾਈਕੋਰਟ ਦੇ ਹੁਕਮਾਂ ਤੋਂ ਬਾਅਦ ਦੁਬਾਰਾ ਪੋਸਟਮਾਰਟਮ ਲਈ ਲਿਆਂਦਾ PGI

Jaipal bhullar : ਦੱਸ ਦੇਈਏ ਕਿ ਸੁਣਵਾਈ ਦੌਰਾਨ ਹਾਈ ਕੋਰਟ ਨੇ ਜਦੋਂ ਪਰਿਵਾਰ ਕੋਲੋਂ ਪੁੱਛਿਆ ਸੀ ਕਿ ਉਨ੍ਹਾਂ ਕੋਲ ਕੋਲਕਾਤਾ ਵਿਚ ਹੋਏ ਪਹਿਲਾਂ ਪੋਸਟ ਮਾਰਟਮ ਦੀ ਰਿਪੋਰਟ ਹੈ ਤਾਂ ਪਰਿਵਾਰ ਨੇ ਕਿਹਾ ਕਿ ਉਨ੍ਹਾਂ ਕੋਲ ਅਜਿਹੀ ਕੋਈ ਰਿਪੋਰਟ ਨਹੀਂ ਹੈ। ਇਸ 'ਤੇ ਕੋਰਟ ਨੇ ਪੁੱਛਿਆ ਕਿ ਤਾਂ ਫਿਰ ਉਨ੍ਹਾਂ ਨੂੰ ਕਿਉਂ ਲੱਗਿਆ ਦੀ ਪਹਿਲਾਂ ਪੋਸਟ ਮਾਰਟਮ ਠੀਕ ਨਹੀਂ ਹੋਇਆ ਹੈ।

ਜੈਪਾਲ ਭੁੱਲਰ ਦੀ ਮ੍ਰਿਤਕ ਦੇਹ ਨੂੰ ਹਾਈਕੋਰਟ ਦੇ ਹੁਕਮਾਂ ਤੋਂ ਬਾਅਦ ਦੁਬਾਰਾ ਪੋਸਟਮਾਰਟਮ ਲਈ ਲਿਆਂਦਾ PGI

ਪੜ੍ਹੋ ਹੋਰ ਖ਼ਬਰਾਂ : ਹੁਣ ਬਿਨਾਂ ਟੈਸਟ ਦਿੱਤੇ ਹੀ ਬਣ ਜਾਵੇਗਾ ਤੁਹਾਡਾ ਡਰਾਈਵਿੰਗ ਲਾਇਸੈਂਸ , 1 ਜੁਲਾਈ ਲਾਗੂ ਹੋਣਗੇ ਨਵੇਂ ਨਿਯਮ

ਇਸ 'ਤੇ ਪਰਿਵਾਰ ਵੱਲੋਂ  ਦੱਸਿਆ ਗਿਆ ਕਿ ਮ੍ਰਿਤਕ ਦੇਹ 'ਤੇ ਕਈ ਜ਼ਖ਼ਮਾਂ ਦੇ ਨਿਸ਼ਾਨ ਹਨ ਪਰ ਮੌਤ ਦਾ ਕਾਰਨ ਗੋਲੀ ਲੱਗਣਾ ਦੱਸਿਆ ਗਿਆ ਹੈ, ਅਜਿਹੇ ਵਿਚ ਸਾਫ਼ ਹੈ ਕਿ ਉਸ ਨਾਲ ਪਹਿਲਾਂ ਮਾਰਕੁੱਟ ਹੋਈ ਹੈ ਅਤੇ ਇਸੇ ਲਈ ਦੁਬਾਰਾ ਪੋਸਟ ਮਾਰਟਮ ਕਰਵਾਉਣਾ ਜ਼ਰੂਰੀ ਹੈ। ਹਾਈ ਕੋਰਟ ਨੇ ਦੁਬਾਰਾ ਪੋਸਟ ਮਾਰਟਮ ਦੀ ਇਜਾਜ਼ਤ ਦਿੰਦੇ ਹੋਏ ਪੀਜੀਆਈ ਨੂੰ ਮੰਗਲਵਾਰ ਨੂੰ ਦੁਬਾਰਾ ਪੋਸਟ ਮਾਰਟਮ ਕਰਨ ਦਾ ਹੁਕਮ ਦੇ ਦਿਤਾ ਸੀ।

Jaipal bhullar ,Jaipal Bhullar Encounter ,Punjab and Haryana High Court

-PTCNews

Related Post