ਜਲੰਧਰ 'ਚ 4 ਲੱਖ 50 ਹਜ਼ਾਰ ਦੀਆਂ ਨਸ਼ੀਲੀਆਂ ਦਵਾਈਆਂ ਸਮੇਤ ਦੁਕਾਨਦਾਰ ਕਾਬੂ

By  Shanker Badra July 14th 2018 08:28 PM -- Updated: July 14th 2018 08:29 PM

ਜਲੰਧਰ 'ਚ 4 ਲੱਖ 50 ਹਜ਼ਾਰ ਦੀਆਂ ਨਸ਼ੀਲੀਆਂ ਦਵਾਈਆਂ ਸਮੇਤ ਦੁਕਾਨਦਾਰ ਕਾਬੂ:ਜਲੰਧਰ 'ਚ ਨਸ਼ਾ ਤਸਕਰਾਂ ਖਿਲਾਫ਼ ਵਿੱਢੀ ਮੁਹਿੰਮ ਤਹਿਤ ਪੁਲਿਸ ਅਤੇ ਸਿਹਤ ਵਿਭਾਗ ਨੂੰ ਵੱਡੀ ਸਫਲਤਾ ਮਿਲੀ ਹੈ। ਪੁਲਿਸ ਵੱਲੋਂ 2 ਵੱਖ-ਵੱਖ ਛਾਪਿਆਂ ਦੌਰਾਨ 4 ਲੱਖ 50 ਹਜ਼ਾਰ ਰੁਪਏ ਦੀਆਂ ਨਸ਼ੀਲੀਆਂ ਦਵਾਈਆਂ ਬਰਾਮਦ ਕੀਤੀਆਂ ਹਨ।ਇਸ ਦੇ ਨਾਲ ਹੀ 1 ਦੁਕਾਨਦਾਰ ਨੂੰ ਵੀ ਕਾਬੂ ਕੀਤਾ ਹੈ।ਦੱਸ ਦੇਈਏ ਕਿ ਪਿਛਲੇ ਦਿਨੀਂ ਫੜੇ ਗਏ 2 ਨਸ਼ਾ ਤਸਕਰਾਂ ਦੀ ਨਿਸ਼ਾਨਦੇਹੀ 'ਤੇ ਸਫਲਤਾ ਮਿਲੀ ਹੈ। -PTCNews

Related Post