ਫਾਦਰ ਐਂਥਨੀ ਦੇ ਦਾਅਵੇ ਨੇ ਕਸੂਤੀ ਫਸਾਈ ਪੰਜਾਬ ਪੁਲਿਸ , 2 ਪੁਲਿਸ ਮੁਲਾਜ਼ਮਾਂ 'ਤੇ ਦਰਜ ਹੋਇਆ ਕੇਸ

By  Shanker Badra April 13th 2019 02:05 PM -- Updated: April 13th 2019 02:06 PM

ਫਾਦਰ ਐਂਥਨੀ ਦੇ ਦਾਅਵੇ ਨੇ ਕਸੂਤੀ ਫਸਾਈ ਪੰਜਾਬ ਪੁਲਿਸ , 2 ਪੁਲਿਸ ਮੁਲਾਜ਼ਮਾਂ 'ਤੇ ਦਰਜ ਹੋਇਆ ਕੇਸ:ਜਲੰਧਰ : ਪ੍ਰਤਾਪੁਰਾ ਸਥਿਤ ਗਿਰਜਾਘਰ ਐਮਐਫਜੇ ਹਾਊਸ ਦੇ ਫਾਦਰ ਐਂਥਨੀ ਦੇ ਘਰ ਤੋਂ ਖੰਨਾ ਪੁਲਿਸ ਨੇ ਬੀਤੇ ਦਿਨੀ ਕਰੋੜਾਂ ਰੁਪਏ ਫੜਨ ਦਾ ਦਾਅਵਾ ਕੀਤਾ ਸੀ।ਜਿਸ ਤੋਂ ਬਾਅਦ ਐਤਵਾਰ ਨੂੰ ਫਾਦਰ ਐਂਥਨੀ ਨੇ ਖੁਦ ਨੂੰ ਬੇਕਸੂਰ ਦੱਸਦੇ ਹੋਏ ਖੰਨਾ ਪੁਲਿਸ ਉੱਤੇ ਕਰੋੜਾਂ ਰੁਪਏ ਗਾਇਬ ਕਰਨ ਦਾ ਦੋਸ਼ ਲਾ ਦਿੱਤਾ ਹੈ।ਫਾਦਰ ਐਂਥਨੀ ਵੱਲੋਂ ਲਗਾਤਾਰ ਦੋਸ਼ ਲਗਾਏ ਜਾ ਰਹੇ ਸਨ ਕਿ ਪੁਲਿਸ ਨੇ ਰੇਡ ਦੌਰਾਨ ਉਨ੍ਹਾਂ ਦੇ ਘਰ ਤੋਂ 16 ਕਰੋੜ ਦੀ ਰਕਮ ਬਰਾਮਦ ਕੀਤੀ ਗਈ ਸੀ ਪਰ ਪੁਲਿਸ ਵੱਲੋਂ ਸਿਰਫ 9 ਕਰੋੜ 60 ਲੱਖ ਹੀ ਜਨਤਕ ਕੀਤੇ ਗਏ ਸਨ।

Jalandhar Father Anthony Case Punjab Police 2 Employees Against FIR Registered ਫਾਦਰ ਐਂਥਨੀ ਦੇ ਦਾਅਵੇ ਨੇ ਕਸੂਤੀ ਫਸਾਈ ਪੰਜਾਬ ਪੁਲਿਸ , 2 ਪੁਲਿਸ ਮੁਲਾਜ਼ਮਾਂ 'ਤੇ ਦਰਜ ਹੋਇਆ ਕੇਸ

ਇਸ ਦੌਰਾਨ ਕਰੋੜਾਂ ਰੁਪਏ ਦੀ ਰਾਸ਼ੀ ਵਿੱਚ 6 ਕਰੋੜ ਰੁਪਏ ਗ਼ਾਇਬ ਹੋਣ ਦੇ ਮਾਮਲੇ 'ਚ ਵੱਡਾ ਖੁਲਾਸਾ ਹੋਇਆ ਹੈ।ਇਸ ਮਾਮਲੇ ਵਿੱਚ 10ਵੇਂ ਦਿਨ ਜਾਂਚ ਰਿਪੋਰਟ ਜਮ੍ਹਾਂ ਹੋ ਗਈ ਹੈ।ਸਿਨਹਾ ਨੇ ਆਪਣੀ ਰਿਪੋਰਟ ਡੀਜੀਪੀ ਦਿਨਕਰ ਗੁਪਤਾ ਨੂੰ ਸੌਂਪ ਦਿੱਤੀ ਹੈ।ਉੱਚ ਸੂਤਰਾਂ ਮੁਤਾਬਕ ਆਈਜੀ ਪਰਵੀਨ ਕੁਮਾਰ ਸਿਨਹਾ ਵੱਲੋਂ ਕੀਤੀ ਮੁੱਢਲੀ ਪੜਤਾਲ ਦੌਰਾਨ ਦੋ ਸਬ ਇੰਸਪੈਕਟਰਾਂ 'ਤੇ ਇਸ ਵੱਡੀ ਰਕਮ ਨੂੰ ਹੜੱਪ ਕਰਨ ਦੇ ਤੱਥ ਸਾਹਮਣੇ ਆਏ ਹਨ।ਜਿਸ ਤੋਂ ਬਾਅਦ ਡੀਜੀਪੀ ਪੰਜਾਬ ਦਿਨਕਰ ਗੁਪਤਾ ਨੇ ਪੈਸਿਆਂ ਨੂੰ ਇੱਧਰ ਉਧਰ ਕਰਨ ਦੇ ਦੋਸ਼ ਲੱਗਣ ਵਾਲੇ ਪੁਲਿਸ ਮੁਲਾਜ਼ਮਾਂ ਵਿਰੁਧ ਕੇਸ ਦਰਜ ਕਰਨ ਦੇ ਹੁਕਮ ਤੋਂ ਬਾਅਦ ਕਰਾਈਮ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ।ਕਰਾਈਮ ਪੁਲਿਸ ਵੱਲੋਂ ਦੋ ਕਾਂਸਟੇਬਲਾਂ ਵਿਰੁਧ ਕੇਸ ਦਰਜ ਕੀਤਾ ਗਿਆ ਹੈ।

Jalandhar Father Anthony Case Punjab Police 2 Employees Against FIR Registered ਫਾਦਰ ਐਂਥਨੀ ਦੇ ਦਾਅਵੇ ਨੇ ਕਸੂਤੀ ਫਸਾਈ ਪੰਜਾਬ ਪੁਲਿਸ , 2 ਪੁਲਿਸ ਮੁਲਾਜ਼ਮਾਂ 'ਤੇ ਦਰਜ ਹੋਇਆ ਕੇਸ

ਓਧਰ ਦੂਜੇ ਪਾਸੇ ਇਸ ਮਾਮਲੇ ਦੀ ਜਾਂਚ ਲਈ ਸੀਨੀਅਰ ਪੁਲਿਸ ਅਧਿਕਾਰੀਆਂ ਨੇ ਇੱਕ ਹੋਰ ਨਵੀਂ ਐੱਸ.ਆਈ.ਟੀ ਬਣਾਈ ਹੈ।ਇਹ ਐੱਸ.ਆਈ.ਟੀ ਆਈ.ਜੀ ਕਰਾਈਮ ਪ੍ਰਵੀਨ ਸਿਨਹਾ ਦੀ ਅਗਵਾਈ 'ਚ ਬਣਾਈ ਗਈ ਹੈ ਅਤੇ ਜਲੰਧਰ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ, ਐਸਐਸਪੀ ਪਟਿਆਲਾ ਮਨਦੀਪ ਸਿੱਧੂ ਅਤੇ ਏ.ਆਈ.ਜੀ ਰਾਕੇਸ਼ ਕੌਸ਼ਲ ਐੱਸਆਈਟੀ ਦੇ ਮੈਂਬਰ ਹਨ।ਇਸ ਮਾਮਲੇ 'ਚ ਲੋੜੀਂਦੇ ਦੋ ਏਐੱਸਆਈ ਦੀ ਗ੍ਰਿਫਤਾਰੀ ਤੇ ਕੈਸ਼ ਬਰਾਮਦ ਕਰਕੇ ਟੀਮ ਅਗਲੀ ਕਾਰਵਾਈ ਕਰੇਗੀ।ਇਸ ਐੱਸਆਈਟੀ ਦੀ ਓਵਰਆਲ ਨਿਗਰਾਨੀ ਬਿਊਰੋ ਆਫ਼ ਇਨਵੇਸਟੀਗੇਸ਼ਨ ਪ੍ਰਬੋਧ ਕੁਮਾਰ ਕਰਨਗੇ।

ਹੋਰ ਖਬਰਾਂ ਪੜ੍ਹਨ ਲਈ ਇਸ ਲਿੰਕ 'ਤੇ ਕਲਿੱਕ ਕਰੋ :ਬਰਤਾਨਵੀ ਹਾਈ ਕਮਿਸ਼ਨਰ ਨੇ 100ਵੀਂ ਵਰ੍ਹੇਗੰਢ ‘ਤੇ ਜਲਿਆਂਵਾਲਾ ਬਾਗ ਦਾ ਕੀਤਾ ਦੌਰਾ, ਕਤਲੇਆਮ ਨੂੰ ਦੱਸਿਆ ਸ਼ਰਮਨਾਕ ਕਾਰਾ

-PTCNews

Related Post