ਜਲੰਧਰ : ਕਮਿਸ਼ਨਰੇਟ ਪੁਲਿਸ ਦੇ CIA ਸਟਾਫ ਨੂੰ ਮਿਲੀ ਵੱਡੀ ਸਫਲਤਾ, ਨਾਜਾਇਜ਼ ਹਥਿਆਰਾਂ ਸਣੇ 2 ਨੌਜਵਾਨ ਕਾਬੂ

By  Jashan A June 14th 2019 07:11 PM

ਜਲੰਧਰ : ਕਮਿਸ਼ਨਰੇਟ ਪੁਲਿਸ ਦੇ CIA ਸਟਾਫ ਨੂੰ ਮਿਲੀ ਵੱਡੀ ਸਫਲਤਾ, ਨਾਜਾਇਜ਼ ਹਥਿਆਰਾਂ ਸਣੇ 2 ਨੌਜਵਾਨ ਕਾਬੂ,ਜਲੰਧਰ ਕਮਿਸ਼ਨਰੇਟ ਪੁਲਿਸ ਦੇ ਸੀ ਆਈ ਏ ਸਟਾਫ ਨੇ ਇੱਕ ਕਾਂਗਰਸੀ ਨੇਤਾ ਅਤੇ ਉਸ ਦੇ ਸਾਥੀ ਨੂੰ ਨਾਜਾਇਜ਼ ਹਥਿਆਰਾਂ ਸਮੇਤ ਗ੍ਰਿਫਤਾਰ ਕੀਤਾ ਹੈ। ਪੁਲਿਸ ਨੇ ਦੋਵਾਂ ਮੁਲਜ਼ਮਾਂ ਤੋਂ 1 ਪਿਸਟਲ, 2 ਦੇਸੀ ਪਿਸਤੌਲ ਅਤੇ 11 ਜਿੰਦਾ ਰੌਂਦ ਬਰਾਮਦ ਕੀਤੇ ਹਨ। ਮੁਲਜ਼ਮਾਂ ਦੀ ਸ਼ਨਾਖਤ ਯੂਥ ਕਾਂਗਰਸੀ ਨੇਤਾ ਗੌਰਵ ਸ਼ਰਮਾ ਉਰਫ ਨੋਨੀ ਤੇ ਮਹਿੰਦਰ ਸਿੰਘ ਉਰਫ ਗਰਾਰੀ ਵਜੋਂ ਹੋਈ ਹੈ। ਮੀਡੀਆ ਨੂੰ ਜਾਣਕਾਰੀ ਦਿੰਦਿਆਂ ਪੁਲਸ ਨੇ ਦੱਸਿਆ ਕਿ ਗੌਰਵ ਸ਼ਰਮਾ ਖਿਲਾਫ 12 ਅਤੇ ਮਹਿੰਦਰ ਖਿਲਾਫ ਪਹਿਲਾਂ ਵੀ ਦ 3 ਮਾਮਲੇ ਦਰਜ ਹਨ। ਹੋਰ ਪੜ੍ਹੋ:ਅਜਨਾਲਾ ਹਮਲੇ ਦਾ ਇੱਕ ਦੋਸ਼ੀ ਪੁਲਿਸ ਵੱਲੋਂ ਕਾਬੂ ? ਪੁਲਿਸ ਮੁਤਾਬਕ ਮੁਲਜ਼ਮਾਂ ਵੱਲੋਂ ਇਨ੍ਹਾਂ ਹਥਿਆਰਾਂ ਦਾ ਇਸਤੇਮਾਲ ਅਪਰਾਧਕ ਵਾਰਦਾਤ ਵਿੱਚ ਕੀਤੇ ਜਾਣਾ ਸੀ ਪਰ ਉਸ ਤੋਂ ਪਹਿਲਾਂ ਹੀ ਪੁਲਸ ਨੇ ਇਨ੍ਹਾਂ ਮੁਲਜ਼ਮਾਂ ਨੂੰ ਕਾਬੂ ਕਰ ਲਿਆ ਜਦਕਿ ਇਨ੍ਹਾਂ ਦਾ ਇੱਕ ਸਾਥੀ ਭੱਜਣ ਵਿਚ ਸਫਲ ਹੋ ਗਿਆ ਫਿਲਹਾਲ ਪੁਲਸ ਇਨ੍ਹਾਂ ਮੁਲਜ਼ਮਾਂਦੇ ਫਰਾਰ ਤੀਜੇ ਸਾਥੀ ਦੀ ਭਾਲ ਕਰ ਰਹੀ ਹੈ। -PTC News

Related Post